Whatsapp ਯੂਜ਼ਰਜ਼ ਸਾਵਧਾਨ! ਇਕ ਗ਼ਲਤੀ ਨਾਲ ਖ਼ਤਮ ਹੋ ਸਕਦੀ ਹੈ ਜ਼ਿੰਦਗੀ ਭਰ ਦੀ ਕਮਾਈ…!

ਸੋਸ਼ਲ ਮੀਡੀਆ ‘ਤੇ ਹਰ ਦਿਨ ਨਵੇਂ-ਨਵੇਂ ਤਰੀਕੇ ਦੇ ਸਕੈਮ ਹੋ ਰਹੇ ਹਨ। ਇਸਦਾ ਵੱਡਾ ਕਾਰਨ ਇਹ ਹੈ ਕਿ ਲੋਕ ਸੋਸ਼ਲ ਮੀਡੀਆ ‘ਤੇ ਜ਼ਿਆਦਾ ਸਮਾਂ ਬਿਤਾ ਰਹੇ ਹਨ ਅਤੇ ਸੋਸ਼ਲ ਮੀਡੀਆ ‘ਤੇ ਭਰੋਸਾ ਵੀ ਕਰ ਰਹੇ ਹਨ। ਆਏ ਦਿਨ ਇੰਸਟਾਗ੍ਰਾਮ, ਫੇਸਬੁੱਕ ਅਤੇ ਵਟਸਐਪ ਰਾਹੀਂ ਲੋਕਾਂ ਦੇ ਨਾਲ ਠੱਗੀ ਹੋ ਰਹੀ ਹੈ। ਹੁਣ ‘ਪਿੰਕ ਵਟਸਐਪ’ (Pink WhatsApp) ਸਕੈਮ ਚੱਲ ਰਿਹਾ ਹੈ ਜਿਸਨੂੰ ਲੈ ਕੇ ਮੁੰਬਈ ਪੁਲਸ ਨੇ ਲੋਕਾਂ ਨੂੰ ਅਲਰਟ ਕੀਤਾ ਹੈ। ਪਿੰਕ ਵਟਸਐਪ ਇੰਨਾ ਖ਼ਤਰਨਾਕ ਹੈ ਕਿ ਤੁਹਾਡੀ ਜ਼ਿੰਦਗੀਭਰ ਦੀ ਪੂਰੀ ਕਮਾਈ ਇਕ ਝਟਕੇ ‘ਚ ਖ਼ਤਮ ਕਰ ਸਕਦਾ ਹੈ। 

ਕੀ ਹੈ Pink WhatsApp?

ਪਿੰਕ ਵਟਸਐਪ, ਅਸਲੀ ਵਟਸਐਪ ਐਪ ਦਾ ਇਕ ਕਲੋਨ ਵਰਜ਼ਨ ਹੈ ਜਿਸਨੂੰ ਕਿਸੇ ਥਰਡ ਪਾਰਟੀ ਡਿਵੈਲਪਰ ਨੇ ਤਿਆਰ ਕੀਤਾ ਹੈ। ਪਿੰਕ ਵਟਸਐਪ ਦਾ ਵਟਸਐਪ ਜਾਂ ਮੇਟਾ ਨਾਲ ਕੋਈ ਸੰਬੰਧ ਨਹੀਂ ਹੈ। ਪਿੰਕ ਵਟਸਐਪ ਤੁਹਾਨੂੰ ਗੂਗਲ ਪਲੇਅ ਸਟੋਰ ਜਾਂ ਐਪਲ ਐਪ ਸਟੋਰ ‘ਤੇ ਵੀ ਨਹੀਂ ਮਿਲੇਗਾ। ਇਸਦੀ ਏ.ਪੀ.ਕੇ. ਫਾਈਲ ਵਾਇਰਲ ਹੋ ਰਹੀ ਹੈ ਜਿਸਦੀ ਮਦਦ ਨਾਲ ਲੋਕ ਇਸ ਐਪ ਨੂੰ ਇੰਸਟਾਲ ਕਰ ਰਹੇ ਹਨ। ਪਿੰਕ ਵਟਸਐਪ ਦੇ ਨਾਲ ਕਈ ਲੁਭਾਵਣੇ ਫੀਚਰਜ਼ ਮਿਲਦੇ ਹਨ ਜੋ ਕਿ ਅਸਲੀ ਵਟਸਐਪ ‘ਚ ਨਹੀਂ ਮਿਲਦੇ। ਇਸ ਵਿਚ ਡਿਲੀਟ ਕੀਤੇ ਗਏ ਮੈਸੇਜ ਨੂੰ ਦੇਖਿਆ ਜਾ ਸਕਦਾ ਹੈ। ਫਾਰਵਰਡ ਲੇਬਲ ਨੂੰ ਹਾਈਡ ਕੀਤਾ ਜਾ ਸਕਦਾ ਹੈ।

ਇਸਤੋਂ ਇਲਾਵਾ ਕਾਲ ਲਈ ਵੀ ਪਿੰਕ ਵਟਸਐਪ ‘ਚ ਸੈਟਿੰਗ ਕੀਤੀ ਜਾ ਸਕਦੀ ਹੈ ਕਿ ਕੌਣ ਤੁਹਾਨੂੰ ਕਾਲ ਕਰ ਸਕੇਗਾ ਅਤੇ ਕੌਣ ਨਹੀਂ। ਪਿੰਕ ਵਟਸਐਪ ‘ਚ ਫੀਚਰਜ਼ ਤਾਂ ਅਸਲੀ ਐਪ ਨਾਲੋਂ ਚੰਗੇ ਮਿਲਦੇ ਹਨ ਪਰ ਇਹ ਪ੍ਰਾਈਵੇਸੀ ਅਤੇ ਸਕਿਓਰਿਟੀ ਦੇ ਲਿਹਾਜ ਨਾਲ ਚੰਗਾ ਨਹੀਂ ਹੈ। ਇਹ ਐਪ ਤੁਹਾਨੂੰ ਨਿੱਜੀ ਜਾਣਕਾਰੀ ਚੋਰੀ ਕਰ ਸਕਦਾ ਹੈ ਅਤੇ ਬੈਂਕ ਖਾਤੇ ‘ਚ ਸੰਨ੍ਹ ਲਗਾ ਸਕਦਾ ਹੈ।

PunjabKesari

ਪਿੰਕ ਵਟਸਐਪ ਨੂੰ ਲੈ ਕੇ ਮੁੰਬਈ ਪੁਲਸ ਅਤੇ ਤੇਲੰਗਾਨਾ ਸਾਈਬਰ ਪੁਲਸ ਨੇ ਅਲਰਟ ਜਾਰੀ ਕੀਤਾ ਹੈ ਅਤੇ ਕਿਹਾ ਹੈ ਕਿ ਪਿੰਕ ਵਟਸਐਪ ਦੇ ਲਿੰਕ ‘ਤੇ ਕਲਿੱਕ ਨਾ ਕਰੋ। ਇਸ ਐਪ ਦੀ ਮਦਦ ਨਾਲ ਤੁਹਾਡੇ ਫੋਨ ਨੂੰ ਵੀ ਹੈਕ ਕੀਤਾ ਜਾ ਸਕਦਾ ਹੈ। ਪਿੰਕ ਵਟਸਐਪ ਦੀ ਮਦਦ ਨਾਲ ਤੁਹਾਡੇ ਫੋਨ ਨੂੰ ਰਿਮੋਟਲੀ ਯਾਨੀ ਦੂਰ ਬੈਠੇ ਵੀ ਕੰਟਰੋਲ ਕੀਤਾ ਜਾ ਸਕਦਾ ਹੈ।

ਗਲਤੀ ਨਾਲ ਡਾਊਨਲੋਡ ਹੋ ਗਿਆ ਹੈ ‘ਪਿੰਕ ਵਟਸਐਪ’ ਤਾਂ ਕੀ ਕਰੀਏ?

ਜੇਕਰ ਤੁਸੀਂ ਉਨ੍ਹਾਂ ਲੋਕਾਂ ‘ਚੋਂ ਇਕ ਹੋ ਜਿਨ੍ਹਾਂ ਨੇ ਪਹਿਲਾਂ ਤਾਂ ਪਿੰਕ ਵਟਸਐਪ ਫੋਨ ‘ਚ ਇੰਸਟਾਲ ਕਰ ਲਿਆ ਹੈ ਪਰ ਹੁਣ ਉਸ ਨੂੰ ਹਟਾਉਣਾ ਚਾਹੁੰਦੇ ਹਨ ਤਾਂ ਤੁਸੀਂ ਇਸਨੂੰ ਆਰਾਮ ਨਾਲ ਡਿਲੀਟ ਕਰ ਸਕਦੇ ਹੋ। ਇਸ ਲਈ ਫੋਨ ਦੀ ਸੈਟਿੰਗ ‘ਚ ਜਾਓ ਅਤੇ ਐਪਸ (Apps) ‘ਚ ਜਾਓ ਅਤੇ ਵਟਸਐਪ (ਪਿੰਕ ਲੋਗ) ‘ਤੇ ਕਲਿੱਕ ਕਰੋ ਅਤੇ ਉਸਨੂੰ ਅਨਇੰਸਟਾਲ ਕਰ ਦਿਓ। ਇਸਤੋਂ ਇਲਾਵਾ ਬਿਹਤਰ ਹੋਵੇਗਾ ਕਿ ਆਪਣੇ ਫੋਨ ਦੇ ਡਾਟਾ ਦਾ ਬੈਕਅਪ ਲੈ ਕੇ ਉਸਨੂੰ ਫਾਰਮੇਟ ਕਰ ਦਿਓ।

Check Also

ਥਕਾਨ-ਕੈਲਸ਼ੀਅਮ ਦੀ ਕਮੀ-ਪੇਟ ਦੇ ਰੋਗ ਸਭ ਖਤਮ ਖਾਓ ਇਹ 2 ਦਾਨੇ

ਅੰਜੀਰ ਖਾਣ ਦੇ ਫਾ-ਇ-ਦੇ ਤੁਸੀਂ ਜਾਣ ਕੇ ਹੈ-ਰਾ-ਨ ਹੋ ਜਾਓਗੇ ਰਾਤ ਨੂੰ ਦੋ ਅੰਜੀਰ ਪਾਣੀ …

Leave a Reply

Your email address will not be published. Required fields are marked *