ਪੈਰਿਸ ‘ਚ ਨਵੰਬਰ ‘ਚ ਅੱਤਵਾਦੀ ਹਮਲੇ ਤੋਂ ਬਾਅਦ ਪੈਰਿਸ ਵਾਸੀਆਂ ਦੀ ਸਹਾਇਤਾ ਲਈ ਸਿੱਖ ਅੱਗੇ ਆਏ।
ਖ਼ਾਲਸਾ ਏਡ ਵੱਲੋਂ ਇਰਾਕ-ਸੀਰੀਆ ਸਰਹੱਦ ‘ਤੇ IS ਦੇ ਇਲਾਕੇ ‘ਚ ਲੋਕਾਂ ਲਈ ਲੰਗਰ ਲਾਇਆ।
ਕਿਤੇ ਸਿੱਖਾਂ ਵੱਲੋਂ ਆਪਣੀ ਦਸਤਾਰ ਨਾਲ ਡੁੱਬਦੇ ਨੂੰ ਬਚਾਇਆ ਗਿਆ ਤੇ ਕਿਤੇ ਸਿਰ ‘ਚੋਂ ਵਹਿ ਰਹੇ ਖੂਨ ਨੂੰ ਰੋਕਣ ਲਈ ਆਪਣੀ ਪੱਗ ਨੂੰ ਪੱਟੀ ਦੇ ਤੌਰ ‘ਤੇ ਇਸਤੇਮਾਲ ਕੀਤਾ।
ਇਸ ਤੋਂ ਇਲਾਵਾ ਵੱਖ-ਵੱਖ ਥਾਵਾਂ ‘ਤੇ ਆਉਂਦੀਆਂ ਕੁਦਰਤੀ ਕਰੋਪੀਆਂ ਹੜ੍ਹ ਤੇ ਭੂਚਾਲ ਵੇਲੇ ਸਿੱਖਾਂ ਨੇ ਲੋੜਵੰਦ ਲੋਕਾਂ ਦੀ ਮਦਦ ਕੀਤੀ।
ਬੇਸ਼ੱਕ ਮੁਸ਼ਕਲ ਵੇਲੇ ਹੋਰ ਵੀ ਭਾਈਚਾਰਿਆਂ ਦੇ ਲੋਕ ਸਾਹਮਣੇ ਆਉਂਦੇ ਹਨ ਪਰ ਜਿਸ ਤਰ੍ਹਾਂ ਸਿੱਖ ਭਾਈਚਾਰਾ ਔਖੇ ਵੇਲੇ ਡਟਦਾ ਹੈ ਉਹ ਕਾਬਲ ਏ ਤਾਰੀਫ ਹੈ।