ਦਲੇਰ ਮਹਿੰਦੀ ਅਸਲ ਵਿੱਚ ਇੱਕ ਫਰਜ਼ੀ ਅਕਾਊਂਟ ‘ਤੇ ਯਕੀਨ ਕਰ ਬੈਠਾ

Punjabi Singer Post: ਦਲੇਰ ਮਹਿੰਦੀ ਨੇ ਇੱਕ ਫਰਜ਼ੀ ਸੋਸ਼ਲ ਮੀਡੀਆ ਪੋਸਟ ਨੂੰ ਅਸਲੀ ਸਮਝ ਲਿਆ ਤੇ ਜਵਾਬ ਵੀ ਦਿੱਤਾ। ਦਲੇਰ ਮਹਿੰਦੀ ਦੀ ਇਸ ਗਲਤੀ ਨੂੰ ਦੇਖ ਕੇ ਯੂਜ਼ਰਸ ਨੇ ਉਨ੍ਹਾਂ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ।ਬਰਤਾਨਵੀ ਸ਼ਹਿਜ਼ਾਦੇ ਹੈਰੀ ਨੇ ਆਪਣੀ ਕਿਤਾਬ “ਸਪੇਅਰ” ਵਿੱਚ ਲਿਖਿਆ ਹੈ ਕਿ ਜਦੋਂ ਉਹ ਇਕੱਲਾ ਤੇ ਪਰਿਵਾਰ ਤੋਂ ਵਿੱਛੜਿਆ ਮਹਿਸੂਸ ਕਰਦਾ ਸੀ ਤਾਂ ਉਹ ਦਲੇਰ ਮਹਿੰਦੀ ਦੇ ਗਾਣੇ ਸੁਣਦਾ ਸੀ। ਦਲੇਰ ਮਹਿੰਦੀ ਅਸਲ ਵਿੱਚ ਇੱਕ ਫਰਜ਼ੀ ਅਕਾਊਂਟ ‘ਤੇ ਯਕੀਨ ਕਰ ਬੈਠਾ। ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਫੇਮਸ ਸਿੰਗਰ ਦਲੇਰ ਮਹਿੰਦੀ ਇਨ੍ਹੀਂ ਦਿਨੀਂ ਇੱਕ ਖਾਸ ਵਜ੍ਹਾ ਕਰਕੇ ਚਰਚਾ ‘ਚ ਹਨ। ਦਲੇਰ ਮਹਿੰਦੀ ਨੇ ਹਾਲ ਹੀ ‘ਚ ਅਜਿਹੀ ਗਲਤੀ ਕੀਤੀ, ਜਿਸ ਕਾਰਨ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦਾ ਕਾਫੀ ਮਜ਼ਾਕ ਉਡਾਇਆ ਜਾ ਰਿਹਾ ਹੈ। ਲੋਕ ਉਸ ਨੂੰ ਟ੍ਰੋਲ ਕਰ ਰਹੇ ਹਨ। Famous Punjabi singer Daler Mehndi was recently fooled by a spoof post stating that Prince Harry of the British royal family mentioned him in his latest biography ‘Spare’.

ਦਰਅਸਲ, ਦਲੇਰ ਮਹਿੰਦੀ ਨੇ ਇੱਕ ਨਕਲੀ ਸੋਸ਼ਲ ਮੀਡੀਆ ਪੋਸਟ ਨੂੰ ਅਸਲੀ ਸਮਝ ਲਿਆ ਤੇ ਇਸ ਪੋਸਟ ‘ਤੇ ਜਵਾਬ ਵੀ ਦਿੱਤਾ। ਦਲੇਰ ਮਹਿੰਦੀ ਦੀ ਇਸ ਗਲਤੀ ਨੂੰ ਦੇਖ ਕੇ ਯੂਜ਼ਰਸ ਨੇ ਉਨ੍ਹਾਂ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ।ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਆਖ਼ਰ ਪੋਸਟ ਕੀ ਸੀ। ਦਲੇਰ ਮਹਿੰਦੀ ਦੀ ਤਾਰੀਫ ਵਾਲੀ ਇੱਕ ਪੋਸਟ ਇੱਕ ਫਰਜ਼ੀ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤੀ ਗਈ ਸੀ। ਇਸ ਪੋਸਟ ‘ਚ ਲਿਖਿਆ ਸੀ- ਆਪਣੀ ਨਵੀਂ ਕਿਤਾਬ ਸਪੇਅਰ ‘ਚ ਪ੍ਰਿੰਸ ਹੈਰੀ ਨੇ ਉਸ ਸੰਗੀਤ ਕਲਾਕਾਰ ਬਾਰੇ ਗੱਲ ਕੀਤੀ, ਜਿਨ੍ਹਾਂ ਦੇ ਗਾਣੇ ਉਹ ਮੁਸੀਬਤ ਦੇ ਸਮੇਂ ਸੁਣਦੇ ਹਨ।

ਫਰਜ਼ੀ ਪੋਸਟ ‘ਚ ਅੱਗੇ ਲਿਖਿਆ ਸੀ-ਜਦੋਂ ਵੀ ਮੈਂ ਇਕੱਲਾ ਮਹਿਸੂਸ ਕਰਦਾ ਹਾਂ ਜਾਂ ਆਪਣੇ ਪਰਿਵਾਰ ਤੋਂ ਵੱਖ ਹੁੰਦਾ ਹਾਂ, ਮੈਂ ਹਮੇਸ਼ਾ ਆਪਣੇ ਲਈ ਸਮਾਂ ਕੱਢਦਾ ਹਾਂ ਅਤੇ ਇਕੱਲੇ ਬੈਠ ਕੇ ਦਲੇਰ ਮਹਿੰਦੀ ਦੇ ਗੀਤ ਸੁਣਦਾ ਹਾਂ। ਉਸਦੇ ਗੀਤ ਮੇਰੇ ਨਾਲ ਜੁੜੇ ਲੱਗਦੇ ਹਨ। ਇਹ ਪੋਸਟ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈ ਸੀ। ਇਸ ਨੂੰ ਹਜ਼ਾਰਾਂ ਲਾਈਕਸ ਮਿਲੇ ਅਤੇ ਕਈਆਂ ਨੇ ਇਸ ਨੂੰ ਰੀਟਵੀਟ ਵੀ ਕੀਤਾ।

ਅਜਿਹੇ ‘ਚ ਦਲੇਰ ਮਹਿੰਦੀ ਨੇ ਆਪਣੀ ਤਾਰੀਫ ‘ਚ ਕੀਤੀ ਇਸ ਪੋਸਟ ਨੂੰ ਸੱਚਾ ਮੰਨਿਆ ਅਤੇ ਪੋਸਟ ਨੂੰ ਸ਼ੇਅਰ ਕਰਕੇ ਧੰਨਵਾਦ ਕੀਤਾ। ਦਲੇਰ ਮਹਿੰਦੀ ਨੇ ਲਿਖਿਆ- ਮੈਂ ਗੁਰੂ ਨਾਨਕ ਦੇਵ ਜੀ, ਮਾਂ ਅਤੇ ਪਿਤਾ ਦੇ ਆਸ਼ੀਰਵਾਦ ਲਈ ਸ਼ੁਕਰਗੁਜ਼ਾਰ ਹਾਂ। ਮੈਂ ਇੱਕ ਯੂਨੀਕ ਪੌਪ ਲੋਕ ਐਥਨਿਕ ਮਿਊਜ਼ਿਕ ਸਟਾਈਲ ਬਣਾਇਆ। ਤੁਹਾਨੂੰ ਪਿਆਰ ਕਰਦਾ ਹਾਂ ਪ੍ਰਿੰਸ ਹੈਰੀ ਭਗਵਾਨ ਤੁਹਾਡਾ ਭਲਾ ਕਰੇ। ਤੁਹਾਡਾ ਧੰਨਵਾਦ ਕਿ ਮੇਰੇ ਸੰਗੀਤ ਨੇ ਤੁਹਾਡੀ ਮਦਦ ਕੀਤੀ। ਇਸ ਗਲਤੀ ਲਈ ਲੋਕ ਦਲੇਰ ਮਹਿੰਦੀ ਦਾ ਮਜ਼ਾਕ ਉਡਾ ਰਹੇ ਹਨ। ਕਈ ਲੋਕ ਗਾਇਕ ਨੂੰ ਟ੍ਰੋਲ ਕਰ ਰਹੇ ਹਨ।

Check Also

700 ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲਾ ਧੋਖੇਬਾਜ਼ ਏਜੰਟ ਬ੍ਰਿਜੇਸ਼ ਮਿਸ਼ਰਾ ਗ੍ਰਿਫ਼ਤਾਰ..!

ਕੈਨੇਡਾ ‘ਚ ਫਰਜ਼ੀ ਦਸਤਾਵੇਜ਼ਾਂ ‘ਤੇ ਸਟੱਡੀ ਵੀਜ਼ਾ ਭੇਜਣ ਵਾਲੇ ਫਰਜ਼ੀ ਟਰੈਵਲ ਏਜੰਟ ਨੂੰ ਗ੍ਰਿਫਤਾਰ ਕੀਤਾ …

Leave a Reply

Your email address will not be published. Required fields are marked *