ਹਰਿਆਣਾ ‘ਚ ਅੱਜ ਹੋਵੇਗੀ ਬਿਪਰਜੋਏ ਦੀ ਐਂਟਰੀ, ਮੌਸਮ ਵਿਭਾਗ ਨੇ 15 ਸ਼ਹਿਰਾਂ ਲਈ ਅਲਰਟ ਕੀਤਾ ਜਾਰੀ

ਰਾਜਸਥਾਨ, ਗੁਜਰਾਤ ਤੋਂ ਬਾਅਦ ਅੱਜ ਹਰਿਆਣਾ ਵਿੱਚ ਬਿਪਰਜੋਏ ਦੀ ਐਂਟਰੀ ਹੋਵੇਗੀ। ਇਸ ਦੌਰਾਨ 40 ਤੋਂ 60 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ। ਇਸ ਦੇ ਮੱਦੇਨਜ਼ਰ ਚੰਡੀਗੜ੍ਹ ਮੌਸਮ ਵਿਭਾਗ ਨੇ ਸੂਬੇ ਦੇ 15 ਸ਼ਹਿਰਾਂ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਵਿੱਚ ਬਹਾਦੁਰਗੜ੍ਹ, ਸਾਂਪਲਾ, ਰੋਹਤਕ, ਖਰਖੋਦਾ, ਸੋਨੀਪਤ, ਗਨੌਰ, ਸਮਾਲਖਾ, ਬਾਪੌਲੀ, ਘਰੌਂਡਾ, ਕਰਨਾਲ, ਗੋਹਾਨਾ, ਇਸਰਾਨਾ, ਸਫੀਦੋਂ, ਪਾਣੀਪਤ ਅਤੇ ਅਸਾਂਧ ਸ਼ਾਮਲ ਹਨ।

ਮੌਸਮ ਵਿਭਾਗ ਨੇ ਇਨ੍ਹਾਂ ਸ਼ਹਿਰਾਂ ਵਿੱਚ ਗਰਜ ਅਤੇ ਬਿਜਲੀ ਦੇ ਨਾਲ ਭਾਰੀ ਮੀਂਹ ਦੀ ਚੇਤਾਵਨੀ ਵੀ ਜਾਰੀ ਕੀਤੀ ਹੈ। ਤੇਜ਼ ਹਨੇਰੀ ਕਾਰਨ ਦਰੱਖਤ ਅਤੇ ਖੰਭੇ ਡਿੱਗਣ ਦਾ ਖਤਰਾ ਬਣਿਆ ਹੋਇਆ ਹੈ। ਦੁਪਹਿਰ ਤੋਂ ਬਾਅਦ ਸੂਬੇ ‘ਚ ਤੇਜ਼ ਹਵਾਵਾਂ ਚੱਲਣੀਆਂ ਸ਼ੁਰੂ ਹੋ ਜਾਣਗੀਆਂ। ਮੌਸਮ ਵਿਭਾਗ ਮੁਤਾਬਕ ਬਿਪਰਜੋਏ ਦਾ ਅੰਸ਼ਕ ਪ੍ਰਭਾਵ ਹੋਰਨਾਂ ਸ਼ਹਿਰਾਂ ‘ਚ ਵੀ ਦੇਖਣ ਨੂੰ ਮਿਲੇਗਾ, ਇਸ ਲਈ ਉਨ੍ਹਾਂ ਥਾਵਾਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਵਿੱਚ ਨੂਹ, ਤਾਵਡੂ, ਸੋਹਨਾ, ਗੁਰੂਗ੍ਰਾਮ, ਨਾਰਨੌਲ, ਅਟੇਲੀ, ਮਹਿੰਦਰਗੜ੍ਹ, ਚਰਖੀ ਦਾਦਰੀ, ਭਿਵਾਨੀ, ਰੇਵਾੜੀ, ਝੱਜਰ, ਬਹਾਦਰਗੜ੍ਹ, ਹਿਸਾਰ ਸ਼ਾਮਲ ਹਨ। ਇਸ ਤੋਂ ਇਲਾਵਾ ਆਦਮਪੁਰ, ਜੀਂਦ, ਕੈਥਲ, ਪੰਚਕੂਲਾ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ।

Check Also

700 ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲਾ ਧੋਖੇਬਾਜ਼ ਏਜੰਟ ਬ੍ਰਿਜੇਸ਼ ਮਿਸ਼ਰਾ ਗ੍ਰਿਫ਼ਤਾਰ..!

ਕੈਨੇਡਾ ‘ਚ ਫਰਜ਼ੀ ਦਸਤਾਵੇਜ਼ਾਂ ‘ਤੇ ਸਟੱਡੀ ਵੀਜ਼ਾ ਭੇਜਣ ਵਾਲੇ ਫਰਜ਼ੀ ਟਰੈਵਲ ਏਜੰਟ ਨੂੰ ਗ੍ਰਿਫਤਾਰ ਕੀਤਾ …

Leave a Reply

Your email address will not be published. Required fields are marked *