ਭਾਈ ਬੱਜਰ ਜੀ ਭਾਈ ਰਾਮਾ ਜੀ ਦੇ ਪੁਤਰ ਤੇ ਗੁਰੂ ਸਾਹਿਬ ਦੇ ਮਹਾਨ ਸਿੱਖ ਸੀ ਭਾਈ ਬੱਜਰ ਸ਼ਸ਼ਤਰ ਵਿਦਿਆ ਦਾ ਧਣੀ ਸੀ। ਤੀਰਅੰਦਾਜ਼ੀ , ਪਲੱਥੇਬਾਜੀ ਗੱਤਕੇ ਤੇ ਘੋੜ ਸਵਾਰੀ ਦਾ ਉਸਤਾਦ_ਸੀ।
ਧੰਨ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਪੁਤਰ ਬਾਲ ਗੋਬਿੰਦ ਜੀ ਨੂੰ ਸ਼ਸਤਰ ਵਿਦਿਆ ਤੇ ਘੋੜ ਸਵਾਰੀ ਸਖਉਣ ਲਈ ਭਾਈ ਬੱਜਰ ਜੀ ਦੀ ਸੇਵਾ ਲਗਾਈ। ਭਾਈ ਬੱਜਰ ਦਸਮੇਸ਼ ਪਿਤਾ ਜੀ ਦਾ ਸ਼ਸਤਰ ਵਿਦਿਆ ਤੇ ਘੋੜ ਸਵਾਰੀ ਦਾ ਉਸਤਾਦ ਰਿਹਾ (ਵੈਸੇ ਤੇ ਗੁਰੂ ਸਰਬ ਕਲਾ ਸਮਰੱਥ ਹੈ ਪਰ ਜੋ ਇਤਿਹਾਸਕ ਪੱਖ ਹੈ) .
ਭਾਈ ਜੀ ਨੇ ਕਦੇ ਬਹਾਦਰੀ ਜਾਂ ਵਿਦਿਆ ਦਾ ਹੰਕਾਰ ਨੀ ਕੀਤਾ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਭਾਈ ਬੱਜਰ ਤੋਂ ਭਾਈ ਬੱਜਰ ਸਿੰਘ ਹੋਏ। ਭਾਈ ਸਾਹਿਬ ਦੇ ਤਿੰਨ ਹੋਰ ਭਰਾ ਸੀ ਭਾਈ ਨੇਤਾ ਸਿੰਘ , ਭਾਈ ਜੀਤਾ ਸਿੰਘ ਇਕ ਹੋਰ ਸੀ। ਸਾਰੇ ਸ਼ਹੀਦ ਹੋਏ ਭਾਈ ਨੇਤਾ ਸਿੰਘ ਭਾਈ ਜੀਤਾ ਸਿੰਘ ਤਾਂ ਪਹਾੜੀ ਰਾਜਿਆਂ ਨਾਲ ਲੜਦਿਆਂ…
ਨਿਰਮੋਹਗੜ੍ਹ ਦੀ ਜੰਗ ਚ ਸ਼ਹੀਦ ਹੋਏ।
ਭਾਈ ਜੀ ਦੀ ਇੱਕ ਧੀ ਬੀਬੀ ਭਿੱਖਾਂ ਸੀ ਜੋ ਕਲਗੀਧਰ ਜੀ ਦੇ ਪਰਮ ਸੇਵਕ ਭਾਈ_ਆਲਮ_ਸਿੰਘ ਨਾਲ ਵਿਆਹੀ ਹੋਈ ਸੀ। ਆਨੰਦਪੁਰ ਸਾਹਿਬ ਛੱਡਣ ਸਮੇਂ ਬੀਬੀ ਭਿੱਖਾੰ ਜੀ ਸਰਸਾ ਦੇ ਕੰਢੇ ਜੰਗ ਵਿੱਚ ਸ਼ਹੀਦ ਹੋਈ। ਭਾਈ ਆਲਮ ਸਿੰਘ ਚਮਕੌਰ ਦੀ ਜੰਗ ਚ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਜਥੇ ਚ ਸ਼ਹੀਦ ਹੋਏ।
ਕਲਗੀਧਰ ਪਿਤਾ ਦੇ ਹੁਕਮ ਦੀ ਪਾਲਣਾ ਕਰਦਿਆਂ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਪੰਜਾਬ ਆਇਆ ਉਦੋਂ ਬੁੱਢੇ ਵਾਰੇ ਭਾਈ ਬੱਜਰ ਸਿੰਘ ਵੈਰੀਆਂ ਦੇ ਸੋਧੇ ਲਾਉਣ ਲਈ ਚੱਪੜਚਿੜੀ ਦੇ ਮੈਦਾਨੇ ਜੰਗ ਵਿੱਚ ਆ ਨਿੱਤਰਿਆ ਤੇ ਪਾਪੀ ਵਜ਼ੀਦੇ ਦੀ ਜ਼ਾਲਮ ਫ਼ੌਜ ਦੇ ਸੋਧੇ ਲਾਉਂਦਾ 1710 ਈ: ਨੂੰ ਇਹ ਮਹਾਨ ਯੋਧਾ ਮੈਦਾਨੇ ਜੰਗ ਵਿੱਚ ਸ਼ਹੀਦੀ ਪਾ ਗਿਆ
ਐਸੇ ਸੂਰਬੀਰ ਯੋਧੇ ਮਹਾਨ ਗੁਰਸਿੱਖ ਭਾਈ ਬੱਜਰ ਸਿੰਘ ਜੀ ਤੇ ਉਹਨਾਂ ਦੇ ਸਮੂਹ ਪਰਿਵਾਰ ਦੇ ਚਰਨਾਂ ਤੇ ਵਾਰ ਵਾਰ ਨਮਸਕਾਰ
ਸਰੋਤ ਗੋਬਿੰਦ ਸਾਗਰ (ਪਦਮ ਜੀ)