ਮਾਂ, ਉਹ ਸ਼ਬਦ, ਜਿਸ ਨੂੰ “ਰੱਬ” ਦੇ ਪ੍ਰਤਿਨਿਧ ਵਜੋਂ ਵੀ ਵਰਤਿਆਂ ਜਾਂਦਾ ਹੈ ਤੇ ਰੱਬ ਦਾ ਦੂਜਾ ਰੂਪ ਵੀ ਕਿਹਾ ਜਾਂਦਾ ਹੈ । ਮਾਂ, ਉਹ ਘਣਛਾਵਾਂ ਬੂਟਾ ਹੈ, ਜਿਸਦੀ ਠੰਢੀ ਛਾਵੇਂ ਬੈਠ ਕੇ ਆਨੰਦ ਹੀ ਆਨੰਦ ਪ੍ਰਾਪਤ ਹੁੰਦਾ ਹੈ ।ਮਾਂ, ਜੀਵਨ ਦੀ ਧੁਰੋਹਰ ਵੀ ਹੁੰਦੀ ਹੈ ਤੇ ਪਾਲਕ ਵੀ । ਮਾਂ, ਮਮਤਾ ਦੀ ਸੱਚੀ ਮੂਰਤ ਤੇ ਬੇਗਰਜ ਸੁੱਚੇ ਪਿਆਰ ਦੀ ਇਸ ਸੰਸਾਰ ਵਿੱਚ ਇੱਕੋ ਇਕ ਉਦਾਹਰਣ ਹੈ । ਜੇਕਰ ਗਹੁ ਨਾਲ ਦੇਖਿਆ ਵਾਚਿਆ ਜਾਵੇ ਤਾਂ “ਮਾਂ” ਰੂਪੀ ਸ਼ਬਦ ਵਿੱਚ ਸਾਗਰ ਦੀ ਗਹਿਰਾਈ ਨਾਲ਼ੋਂ ਵੱਧ ਗਹਿਰਾਈ ਤੇ ਹਿਮਾਲੀਆ ਦੀ ਉਚਾਈ ਤੋ ਵੱਧ ਉਚਾਈ ਦਾ ਭਾਵ ਸੰਚਾਰ ਹੈ । ਦੁਨੀਆਦਾਰ ਰਿਸ਼ਤਿਆਂ ਚ ਏਹੀ ਉਹ ਰਿਸ਼ਤਾ ਹੈ ਜਿਸ ਤੋ ਸੁੱਚਾ ਪਿਆਰ ਮਿਲਦਾ ਹੈ, ਪਰਵਰਿਸ਼ ਦੇ ਨਾਲ ਨਾਲ ਜ਼ਿੰਦਗੀ ਜੀਊਣ ਦੇ ਜਟਿੱਲ ਗਣਿਤ ਦਾ ਭੇਦ ਵੀ ਮਿਲਦਾ ਹੈ ।
ਮਾਂ ਕਦੇ ਵੀ ਕਿਸੇ ਵੀ ਚੀਜ ਏਥੋਂ ਤੱਕ ਕਿ ਪਿਆਰ ਦਾ ਵੀ ਦਿਖਾਵਾ ਨਹੀਂ ਕਰਦੀ।ਮਾਂ ਤਾਂ ਮਾਂ ਹੀ ਹੁੰਦੀ ਹੈ ਮਾਂ ਨਾਲ ਹੀ ਸਾਰਾ ਕੁੱਝ ਚੰਗਾ ਲੱਗਦਾ ਹੈ।ਜੋ ਲੋਕ ਮਾਂ ਦੀ ਕਦਰ ਕਰਦੇ ਹਨ ਉਹ ਹਮੇਸ਼ਾ ਖੁਸ਼ ਰਹਿੰਦੇ ਹਨ।ਜਦੋਂ ਕਿਸੇ ਇਨਸਾਨ ਨੂੰ ਸਾਰੀ ਦੁਨੀਆਂ ਬੇਗਾਨਾ ਕਰ ਦਿੰਦੀ ਹੈ।ਭਾਵ ਦੁਰਕਾਰ ਦਿੰਦੀ ਹੈ ਤਾਂ ਇੱਕ ਮਾਂ ਹੀ ਹੈ ਜੋ ਉਸਨੂੰ ਸਹਾਰਾ ਦਿੰਦੀ ਹੈ ਗੱਲ ਨਾਲ ਲਾਉਂਦੂ ਹੈ। ਦੋਸਤੋਂ ਸਭ ਤੋਂ ਅਨਮੋਲ ,ਸਦੀਵੀ ,ਅਨੋਖਾ ਰਿਸ਼ਤਾ ਮਾਂ ਦਾ ਹੁੰਦਾ ਹੈ ।ਮਾਂ ਦਾ ਪਿਆਰ ਰਿਸ਼ਤਾ ਅਜਿਹਾ ਹੁੰਦਾ ਹੈ ਜੋ ਹਰ ਇੱਕ ਮਨੁੱਖ ਚਾਹੁੰਦਾ ਹੈ ਕਿ ਮਾਂ ਕਦੇ ਨਾ ਵਿਛੜੇ ,ਮਾਂ ਦਾ ਪਿਆਰ ਕਦੇ ਨਾ ਖੁੱਸੇ। ਦੁਨੀਆਂ ਦੀਆਂ ਸਭ ਚੀਜ਼ਾਂ ‘ਚੋਂ ਇੱਕ ਸਿਰਫ ਮਾਂ ਦਾ ਪਿਆਰ ਹੀ ਸੱਚਾ ਹੈ