SGPC ਦੇ ਜਨਰਲ ਇਜਲਾਸ ‘ਚ ਬੀਬੀ ਜਗੀਰ ਕੌਰ ਨੇ ਕਿਹਾ ਕਿ ਲਿਫ਼ਾਫ ਕਲਚਰ ਨੇ ਸਿੱਖ ਮਰਿਆਦਾ ਨੂੰ ਸੱਟ ਮਾਰੀ ਹੈ। ਉਨ੍ਹਾਂ ਕਿਹਾ ਕਿ SGPC ‘ਚ ਸਰਕਾਰੀ ਦਖਲ ਕਿਸੇ ਵੀ ਰੂਪ ‘ਚ ਮਨਜ਼ੂਰ ਨਹੀਂ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਵੀ ਨਾ ਬੋਲੇ ਤਾਂ ਇਤਿਹਾਸ ਲਾਹਨਤ ਪਾਵੇਗਾ।
‘ਗੁਰਦੁਆਰਾ ਸੋਧ ਬਿੱਲ’ ਮੁਕੰਮਲ ਤੌਰ ‘ਤੇ ਰੱਦ: SGPC
SGPC ਨੇ ਜਨਰਲ ਇਜਲਾਸ ਵਿੱਚ ਪੰਜਾਬ ਸਰਕਾਰ ਦੇ ਖਿਲਾਫ਼ ਮਤਾ ਪਾਇਆ ਹੈ। SGPC ਵੱਲੋਂ ਗੁਰਦੁਆਰਾ ਸੋਧ ਬਿੱਲ 2023 ਮੁਕੰਮਲ ਤੌਰ ‘ਤੇ ਰੱਦ ਕੀਤਾ ਗਿਆ ਹੈ। SGPC ਨੇ ਮੰਗ ਕੀਤੀ ਹੈ ਕਿ ਸਰਕਾਰ ਗੁਰਦੁਆਰਾ ਸੋਧ ਬਿੱਲ ਤੁਰੰਤ ਵਾਪਸ ਲਵੇ। ਉਨ੍ਹਾਂ ਦਾ ਕਹਿਣਾ ਹੈ ਕਿ ਅਕਾਲ ਤਖ਼ਤ ‘ਤੇ ਅਰਦਾਸ ਕਰ ਕੇ ਮੋਰਚਾ ਸ਼ੁਰੂ ਕਰਾਂਗੇ। ਸੋਧ ਬਿੱਲ ਗੁਰਦੁਆਰਾ ਦੇ ਅਧਿਕਾਰਾਂ ਅਤੇ ਅਜ਼ਾਦੀ ‘ਤੇ ਹਮਲਾ ਹੈ। SGPC ਦਾ ਕਹਿਣਾ ਹੈ ਕਿ ਸਰਕਾਰ ਨੂੰ ਸੋਧ ਕਰਨ ਦਾ ਅਧਿਕਾਰ ਨਹੀਂ ਹੈ।
SGPC ਨੇ ਕਿਹਾ ਅਸਲ ਵਿੱਚ ਸਰਕਾਰ SGPC ਨੂੰ ਹਥਿਆਉਣਾ ਚਾਹੁੰਦੀ ਹੈ। SGPC ਨੇ ਕਿਹਾ ਕਿ ਸਰਕਾਰ ਦੇ ਫੈਸਲੇ ਦਾ ਹਰ ਪੱਧਰ ‘ਤੇ ਵਿਰੋਧ ਕਰਾਂਗੇ। SGPC ਵੱਲੋਂ ਕਿਹਾ ਗਿਆ ਕਿ CM ਭਗਵੰਤ ਮਾਨ ਜਨਤਕ ਤੌਰ ‘ਤੇ ਮੁਆਫ਼ੀ ਮੰਗਣ। ਇਜਲਾਸ ‘ਚ SGPC ਪ੍ਰਧਾਨ ਹਰਜਿੰਦਰ ਧਾਮੀ ਨੇ ਕਿਹਾ ਕਿ ਸਰਕਾਰੀ ਦਖ਼ਲ ਅੰਦਾਜ਼ੀ ਸਾਨੂੰ ਮਨਜ਼ੂਰ ਨਹੀਂ ਹੈ।