ਆਹ ਚੱਕੋ ਲੈ ਚੱਲੀ NRI ਬੀਬੀ ਕੋਠੀ ਦੀਆਂ ਚਾਬੀਆਂ, ਠੱਗ ਕਰਮ ਸਿੰਘ ਕਹਿੰਦੇ ਅੱਜ ਅੱਖ ਨਹੀਂ ਮਿਲਾ ਸਕਿਆ..!

ਜਗਰਾਓਂ ਦੇ ਹੀਰਾ ਬਾਗ ਵਿਚ ਸਥਿਤ ਕੋਠੀ ਅਖੀਰ ਲੰਮੇ ਸੰਘਰਸ਼ ਤੋਂ ਬਾਅਦ ਅੱਜ ਐੱਨਆਰਆਈ ਬਜ਼ਰਗ ਮਾਤਾ ਨੂੰ ਮੁੜ ਕੋਠੀ ਦੀਆਂ ਚਾਬੀਆਂ ਮਿਲ ਹੀ ਗਈ। ਦੇਰ ਸ਼ਾਮ ਐੱਸਪੀ ਹਰਿੰਦਰ ਸਿੰਘ ਪਰਮਾਰ ਦੇ ਦਫ਼ਤਰ ਵਿਖੇ ਐੱਨਆਰਆਈ ਅਮਰਜੀਤ ਕੌਰ ਨਾਲ ਕੈਨੇਡਾ ਤੋਂ ਆਈ ਨੂੰਹ ਕੁਲਦੀਪ ਕੌਰ ਧਾਲੀਵਾਲ ਸਹਿਯੋਗੀਆਂ ਸਮੇਤ ਪਹੁੰਚੇ।

ਇਸ ਕੋਠੀ ਨੂੰ ਖਰੀਦਣ ਵਾਲੇ ਕਰਮ ਸਿੰਘ ਵੀ ਪਹੁੰਚੇ ਹੋਏ ਸਨ। ਐਸਪੀ ਦੇ ਦਫ਼ਤਰ ਵਿਚ ਬੰਦ ਕਮਰਾ ਮੀਟਿੰਗ ਤੋਂ ਬਾਅਦ ਦੋਵੇਂ ਧਿਰਾਂ ਦੇ ਚੱਲ ਰਹੇ ਵਿਵਾਦ ਨੂੰ ਲੈ ਕੇ ਸਹਿਮਤੀ ਹੋਈ। ਇਸ ਤੋਂ ਬਾਅਦ ਕੋਠੀ ਖਰੀਦਣ ਵਾਲੇ ਕਰਮ ਸਿੰਘ ਨੇ ਕੋਠੀ ਦੀਆ ਚਾਬੀਆਂ ਸੌਂਪ ਦਿੱਤੀਆਂ। ਸੰਤੁਸ਼ਟੀ ਪ੍ਰਗਟ ਕਰਦਿਆਂ ਐਨਆਰਆਈ ਪਰਿਵਾਰ ਨੇ ਸੰਘਰਸ਼ ਲਈ ਸਾਥ ਦੇਣ ਵਾਲੇ ਹਰ ਸ਼ਖਸ ਦੀ ਜਿੱਤ ਦੱਸਿਆ।

Check Also

ਦਵਾਈ ਵਜੋਂ ਵਰਤੀ ਜਾਂਦੀ ਚੀਜ ਬਣ ਗਈ ‘ਚਿੱਟਾ’ | ਜਿਸਨੇ ਪੰਜਾਬ ਵਿਚ ਸੱਥਰ ਵਿਛਾ ਦਿੱਤੇ

ਦਵਾਈ ਵਜੋਂ ਵਰਤੀ ਜਾਂਦੀ ਚੀਜ ਬਣ ਗਈ ‘ਚਿੱਟਾ’ | ਜਿਸਨੇ ਪੰਜਾਬ ਵਿਚ ਸੱਥਰ ਵਿਛਾ ਦਿੱਤੇ …

Leave a Reply

Your email address will not be published. Required fields are marked *