ਆਹ ਪੱਟ ਦਿੱਤੀ ਕਰਮ ਸਿੰਘ ਦੇ ਨਾਮ ਵਾਲੀ ਪਲੇਟ NRI ਦੀ ਕੋਠੀ ਤੋਂ,NRI ਬੀਬੀ ਨੇ ਖੋਲ੍ਹਿਆ ਖ਼ੁਸ਼ੀ ਖ਼ੁਸ਼ੀ ਤਾਲਾ..!

ਪਿਛਲੇ ਦਿਨੀਂ ਅਖ਼ਬਾਰਾਂ ਦੀਆਂ ਸੁਰਖੀਆਂ ਬਣੀ ਆਮ ਆਦਮੀ ਪਾਰਟੀ ਦੀ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂਕੇ ਵੱਲੋਂ ਜਾਲਸਾਜ਼ੀ ਨਾਲ ਰਜਿਸਟਰੀ ਕਰਵਾਉਣ ਵਾਲਿਆਂ ਤੋਂ ਲਈ ਗਈ  ਐੱਨ ਆਰ ਆਈ ਪ੍ਰਵਾਰ  ਦੀ ਵਿਵਾਦਤ ਕੋਠੀ ਦਾ ਅੱਜ ਮਸਲਾ ਉਸ ਸਮੇਂ ਹੱਲ ਹੋ ਗਿਆ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਕੋਠੀ ਦੇ ਅਸਲ ਮਾਲਕ ਐੱਨ ਆਰ ਆਈ ਪ੍ਰਵਾਰ ਨੂੰ ਕੋਠੀ ਦੀਆਂ ਚਾਬੀਆਂ ਸੌਂਪਣ ਦੇ ਹੁਕਮ ਦਿੱਤੇ।  ਖਬਰ ਵਾਲੇ ਡਾਟ ਕਾਮ ਨੂੰ ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਉਕਤ ਐੱਨ ਆਰ ਆਈ ਪ੍ਰਵਾਰ ਮੁੱਖ ਮੰਤਰੀ ਦੇ ਮੀਡੀਆ ਦਾ ਸਲਾਹਕਾਰ ਬਲਤੇਜ ਪੰਨੂੰ ਕੋਲ ਪੁੱਜਾ ਤਾਂ ਉਥੇ ਹੀ ਉਨ੍ਹਾਂ ਵੱਲੋਂ ਆਪਣੀ ਦਾਅਵੇਦਾਰੀ ਵਾਲੇ ਸਾਰੇ ਕਾਗ਼ਜ਼ਾਤ ਦਿਖਾਏ।
ਇਸ ਸਮੇਂ ਐਨ ਆਰ ਆਈ ਬੀਬੀਆਂ ਵੱਲੋਂ  ਇਹ ਵੀ ਦੱਸਿਆ ਗਿਆ ਕਿ ਉਹ  ਮੁੱਖ ਮੰਤਰੀ ਦੇ ਪਾਸ ਆਪਣਾ ਮਾਮਲਾ ਲਿਜਾਣ ਦੀ ਥਾਂ ਤੇ ਗੁਮਰਾਹ ਹੋ ਕੇ ਸੁਖਪਾਲ ਸਿੰਘ ਖਹਿਰਾ ਦੇ ਕੋਲ ਚਲੇ ਗਏ ਸਨ। ਸੂਤਰ ਦੱਸਦੇ ਹਨ ਕਿ ਬਲਤੇਜ ਪੰਨੂੰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਇਸ ਕੋਠੀ ਨਾਲ ਸਬੰਧਤ ਪੂਰੀ ਗੱਲਬਾਤ ਦੱਸੀ ਤਾਂ ਮੁੱਖਮੰਤਰੀ ਨੇ ਜਗਰਾਉਂ ਦੇ ਐਸ ਐਸ ਪੀ ਨੂੰ ਅਸਲ ਕੋਠੀ ਦੇ ਮਾਲਕ ਬੀਬੀ ਕਰਮਜੀਤ ਕੌਰ ਨੂੰ ਚਾਬੀਆਂ ਸੌਂਪਣ ਦੇ ਆਦੇਸ਼ ਦੇ ਦਿੱਤੇ। ਦੱਸਣਯੋਗ ਹੈ ਕਿ ਜਦੋਂ ਲਾਗਲੇ ਪਿੰਡ ਲੋਪੋ ਦੇ ਵਸਨੀਕ ਪਰਿਵਾਰ ਕੈਨੇਡਾ ਵਿਖੇ ਰਹਿੰਦਾ ਹੈ ਜੋ ਕਿ ਪੰਦਰਾਂ ਵੀਹ ਸਾਲਾਂ ਤੋਂ ਜਗਰਾਉਂ ਦੇ ਮਹਿੰਗੇ ਇਲਾਕੇ ਹੀਰਾ ਬਾਗ ਵਿਖੇ 16 ਬਿਸਵੇ ਦਾ ਪਲਾਟ ਜਿਸ ਦੇ ਇੱਕ ਹਿੱਸੇ ਵਿੱਚ ਆਲੀਸ਼ਾਨ ਕੋਠੀ ਬਣਵਾ ਕੇ ਚਲਾ ਗਿਆ ਸੀ। ਪਰ ਕਈ ਸਾਲ ਕੋਠੀ ਬੰਦ ਹੋਣ ਕਾਰਨ ਚੋਰ ਉਚੱਕੇ ਉਸ ਦੀਆਂ ਟੂਟੀਆਂ ਤੱਕ ਲਾਹ ਕੇ ਲੈ ਗਏ ਸਨ ‌ ।
ਸੂਤਰ ਦੱਸਦੇ ਹਨ ਕੋਠੀ ਤੇ ਮਾੜੀ ਅੱਖ ਅਸ਼ੋਕ ਕੁਮਾਰ ਨੇ ਰੱਖ ਲਈ ਜੋ ਕਿ ਰੀਅਲ ਇਸਟੇਟ ਦਾ ਕੰਮ ਕਰਦਾ ਹੈ ਤੇ ਇਸ ਨੇ ਜਾਅਲੀ ਦਸਤਖਤਾਂ ਹੇਠ ਪਾਵਰ ਆਫ ਅਟਾਰਨੀ ਬਣਾ ਲਈ ਤੇ ਅਗਲੇ ਦਿਨ ਹੀ ਉਸ ਦੀ ਕੋਠੀ ਵਕੀਲ ਕਰਮ ਸਿੰਘ ਵਾਸੀ ਚੀਮਾ ਨੂੰ  ਰਜਿਸਟਰੀ ਕਰਵਾਕੇ ਵੇਚ ਦਿੱਤੀ। ਇਹ ਮਾਮਲਾ ਉਸ ਸਮੇਂ ਰੋਸ਼ਨੀ ਵਿਚ ਆਇਆ ਜਦੋਂ ਐਨ ਆਰ ਆਈ ਪਰਿਵਾਰ ਦੀਆਂ ਔਰਤਾਂ ਕਰਮਜੀਤ ਕੌਰ ਤੇ ਉਸਦੀ ਸੱਸ ਪੰਜਾਬ ਚ ਆਈਆਂ । ਤੇ ਉਹ ਹੈਰਾਨ ਰਹਿ ਜਾਂ ਕਿ ਉਹਨਾਂ ਦੀ ਕੋਠੀ ਦੇ ਆਲੇ-ਦੁਆਲੇ ਨਵੀਆਂ ਸੜਕਾਂ ਬਣੀਆਂ ਪਈਆਂ ਹਨ ਅਤੇ ਕੋਠੀ ਵਿੱਚ ਐਮ ਐਲ ਏ ਸਾਹਿਬਾਨ ਦਾ ਨਿਵਾਸ ਹੈ ਤੇ ਬਾਹਰ ਪੁਲਸ ਵਾਲੇ ਖੜ੍ਹੇ ਹਨ।  ਜਦੋਂ ਦੋਵੇਂ ਔਰਤਾਂ ਨੇ  ਦੱਸਿਆ ਕਿ ਇਹ ਕੋਠੀ ਦੇ ਅਸੀਂ ਮਾਲਕ ਹਾਂ ਤਾਂ ਵਿਧਾਇਕਾ ਸਾਹਿਬਾਨ ਨੇ  ਕਿਹਾ ਸੀ ਕਿ ਅਸੀਂ ਕੋਠੀ ਕਿਰਾਏ ਤੇ ਲਈ ਹੈ। ਜਦੋਂ ਇਹਨਾਂ ਦੀ ਗੱਲ ਨਹੀਂ ਸੁਣੀ ਗਈ ਤਾਂ ਇਹ ਪ੍ਰਵਾਸੀ ਪੰਜਾਬੀ ਔਰਤਾਂ ਸੋਸ਼ਲ ਮੀਡੀਆ ਰਾਹੀਂ ਕੋਠੀ ਖਾਲੀ ਕਰਾਉਣ ਲਈ ਬੇਨਤੀ ਕਰਨ ਲੱਗੀਆਂ। ਉਸ ਤੋਂ ਬਾਅਦ ਵਿਧਾਇਕਾ ਬੀਬੀ ਮਾਣੂੰਕੇ ਨੇ  ਇਹ ਕਿਹਾ ਕਿ ਅਸੀਂ ਇਹ ਕਿਹਾ ਸੀ ਕਿ ਡੇਢ ਮਹੀਨਾ ਸਾਨੂੰ ਮੋਹਲਤ ਦੇ ਦਿਓ ਅਸੀਂ ਕੋਠੀ ਖਾਲੀ ਕਰ ਦੇਵਾਂਗੇ। ਪਰ ਉਸ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਵੀ ਕਿਹਾ ਕਿ ਮੈਂ ਕੋਠੀ ਵਿਹਲੀ ਕਰ ਦਿੱਤੀ ਹੈ । ਬਾਅਦ ਵਿਚ ਇਹ ਵੀ ਬਿਆਨ ਦਿੱਤਾ ਕਿ ਜਿਸ ਮਾਲਕ ਕਰਮ ਸਿੰਘ ਤੋਂ ਮੈਂ ਕੋਠੀ ਕਿਰਾਏ ਤੇ ਲਈ ਸੀ ਮੈਂ ਉਸ ਨੂੰ ਚਾਬੀਆਂ ਦੇ ਦਿੱਤੀਆਂ ਹਨ।


ਭਾਵੇਂ ਕਿ ਦੋਸ਼ ਇਹ ਵੀ ਲਗਦੇ ਹਨ ਕਿ ਜਗਰਾਉਂ ਦੀ ਵਿਧਾਇਕਾ ਸਰਬਜੀਤ ਕੌਰ ਮਾਣੂਕੇ ਦੇ ਦੋਵੇਂ ਵਿਅਕਤੀ ਕਰਮ ਸਿੰਘ ਖਰੀਦਣ ਵਾਲਾ ਅਤੇ ਅਸ਼ੋਕ ਕੁਮਾਰ ਪਾਵਰ ਆਫ ਅਟਾਰਨੀ ਕਰਵਾਉਣ ਵਾਲਾ ਨਜ਼ਦੀਕੀ ਹਨ। ਇਹ ਵੀ ਦੱਸਣਾ ਜਰੂਰੀ ਹੋਵੇਗਾ ਕਿ ਜਦੋਂ ਇਹ ਗੱਲ ਅੱਗ ਵਾਂਗ ਫੈਲੀ ਤਾਂ ਜਗਰਾਉਂ ਪੁਲਿਸ ਨੇ ਕਰਮ ਸਿੰਘ ਦੇ ਬਿਆਨਾਂ ਤੇ ਅਸ਼ੋਕ ਕੁਮਾਰ ਵਿਰੁੱਧ ਮੁਕੱਦਮਾ ਦਰਜ ਕਰ ਦਿੱਤਾ ਕਿ ਉਸ ਨੇ ਕਰਮ ਸਿੰਘ ਨੂੰ ਜਾਲੀ ਕਾਗਜ਼ਾਤਾਂ ਦੇ ਅਧਾਰ ਤੇ ਕੋਠੀ ਵੇਚ ਕੇ ਰਜਿਸਟਰੀ ਕਰਵਾਈ ਹੈ।
Check Also

ਦਵਾਈ ਵਜੋਂ ਵਰਤੀ ਜਾਂਦੀ ਚੀਜ ਬਣ ਗਈ ‘ਚਿੱਟਾ’ | ਜਿਸਨੇ ਪੰਜਾਬ ਵਿਚ ਸੱਥਰ ਵਿਛਾ ਦਿੱਤੇ

ਦਵਾਈ ਵਜੋਂ ਵਰਤੀ ਜਾਂਦੀ ਚੀਜ ਬਣ ਗਈ ‘ਚਿੱਟਾ’ | ਜਿਸਨੇ ਪੰਜਾਬ ਵਿਚ ਸੱਥਰ ਵਿਛਾ ਦਿੱਤੇ …

Leave a Reply

Your email address will not be published. Required fields are marked *