ਇਸ ਡਾਕਟਰ ਨੇ ਬਹੁਤ ਵੱਡਾ ਸੱਚ ਦੱਸ ਦਿੱਤਾ, ਨਸ਼ੇ ਛਡਵਾਉਣ ਦੇ ਨਾਮ ਤੇ ਕਿੰਝ ਵੱਜਦੀ ਠੱਗੀ

ਪੰਜਾਬ ਵਿਚ ਸਾਨੂੰ ਨਸ਼ਿਆਂ ਨਾਲ ਸੰਘਰਸ਼ ਕਰਦਿਆਂ ਬਹੁਤ ਸਮਾਂ ਹੋ ਗਿਆ ਹੈ, ਪਰ ਰੰਗਲੇ ਪੰਜਾਬ ਨੂੰ ਨਸ਼ੇ ਨੇ ਖਾ ਲਿਆ ਹੈ। ਇਸ ਕਾਰਨ ਪੰਜਾਬ ਵਿਚ ਨਸ਼ਾ ਇਕ ਬਹੁਤ ਗੰਭੀਰ ਸਮੱਸਿਆ ਬਣ ਚੁੱਕਿਆ ਹੈ। ਇਸ ਨੇ ਹਜ਼ਾਰਾਂ ਨੌਜਵਾਨਾਂ ਨੂੰ ਮੌਤ ਦੇ ਮੂੰਹ ਵਿਚ ਪਾਇਆ ਹੈ। ਇਸ ਲਈ ਅਨੇਕਾਂ ਪਰਿਵਾਰਾਂ ਲਈ ਨਸ਼ੇ ਦੁੱਖਾਂ ਦਾ ਪਹਾੜ ਲੈ ਕੇ ਆਏ ਹਨ। ਨਸ਼ਿਆਂ ਦੀ ਰੋਕਥਾਮ ਬਾਰੇ ਅਸੀਂ ਚਾਹੇ ਕੁਝ ਵੀ ਆਖੀਏ, ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਚੋਣਾਂ ਮੌਕੇ ਸਭ ਕੁਝ ਭੁੱਲ ਕੇ ਨਸ਼ਿਆਂ ਦੀ ਖ਼ੂਬ ਵਰਤੋਂ ਕੀਤੀ ਜਾਂਦੀ ਹੈ।

ਇਸ ਵਾਰ ਦੀਆਂ ਪੰਚਾਇਤੀ ਚੋਣਾਂ ਦੌਰਾਨ ਵੀ ਅਜਿਹਾ ਕੁਝ ਹੀ ਦੇਖਣ ਨੂੰ ਮਿਲਿਆ ਹੈ। ਭਾਵੇਂ ਲੋਕ ਵੱਡੇ-ਵੱਡੇ ਦਗਮਜ਼ੇ ਮਾਰਦਿਆਂ ਨਸ਼ੇ ਖ਼ਤਮ ਕਰਨ ਦੀਆਂ ਗੱਲਾਂ ਕਰਦੇ ਰਹੇ ਹਨ, ਪਰ ਪੰਚਾਇਤੀ ਚੋਣਾਂ ਦੌਰਾਨ ਵੱਖ ਵੱਖ ਪਿੰਡਾਂ ਵਿਚ ਨਸ਼ੇ ਵਰਤਾ ਕੇ ਵੋਟਾਂ ਆਪਣੇ ਹੱਕ ਵਿਚ ਭੁਗਤਾਉਣ ਦੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਇਨ੍ਹਾਂ ਚੋਣਾਂ ਵਿਚ ਬਹੁਤ ਸਾਰੀਆਂ ਥਾਵਾਂ ’ਤੇ ਜਿਸ ਤਰ੍ਹਾਂ ਵੋਟਰਾਂ ਨੂੰ ਲਾਲਚ ਦੇ ਕੇ ਨਸ਼ਾ ਵਰਤਿਆ ਗਿਆ, ਉਸ ਤੋਂ ਇਹ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਕਿ ਸਾਡੇ ਲੋਕ ਆਪਣੇ ਦਿਮਾਗ਼ ਤੋਂ ਕਿੰਨਾ ਕੁ ਕੰਮ ਲੈਂਦੇ ਹਨ? ਕਿਉਂਕਿ ਅਜੇ ਕੁਝ ਸਮਾਂ ਪਹਿਲਾਂ ਹੀ ਤਾਂ ਨਸ਼ਿਆਂ ਨੂੰ ਲੈ ਕੇ ਕਿੰਨਾ ਰੌਲਾ-ਰੱਪਾ ਪਿਆ ਸੀ। ਨਸ਼ਿਆਂ ਕਾਰਨ ਨਿੱਤ ਕਿੰਨੇ ਹੀ ਗੱਭਰੂ ਮੌਤ ਦੇ ਮੂੰਹ ਵਿਚ ਜਾ ਰਹੇ ਹਨ।

ਸਾਡੇ ਲੋਕਾਂ ਨੇ ਇਸ ਤੋਂ ਸਬਕ ਸਿੱਖਣ ਦੀ ਬਜਾਏ ਪੰਚਾਇਤੀ ਚੋਣਾਂ ਦੌਰਾਨ ਨਸ਼ਾ ਵਰਤਾ ਅਤੇ ਛਕ ਕੇ ਇਹ ਸਾਬਿਤ ਕਰ ਦਿੱਤਾ ਕਿ ਅਸੀਂ ਨਸ਼ੇ ਰੋਕਣ ਲਈ ਪਹਿਲਕਦਮੀ ਕਰਨ ਦੀ ਥਾਂ ਸਿਰਫ਼ ਗੱਲਾਂ ਕਰਨ ਤੱਕ ਹੀ ਸੀਮਤ ਹਾਂ। ਇੱਥੇ ਇਹ ਸਵਾਲ ਪੁੱਛਣਾ ਬਣਦਾ ਹੈ ਕਿ ਜਿਸ ਉਮੀਦਵਾਰ ਨੂੰ ਪੰਚਾਇਤੀ ਚੋਣਾਂ ਦੌਰਾਨ ਨਸ਼ਿਆਂ ਅਤੇ ਹੋਰ ਲਾਲਚ ਦੇ ਆਧਾਰ ’ਤੇ ਆਪਣੀ ਵੋਟ ਦਿੱਤੀ ਜਾਵੇਗੀ, ਕੀ ਉਹ ਭਵਿੱਖ ’ਚ ਲੋਕਾਂ ਭਲਾਈ ਦੇ ਕੰਮਾਂ ਲਈ ਪਹਿਲ ਕਰਨਗੇ?

ਇਸ ਬਾਰੇ ਸੋਚਣ ਦੀ ਜ਼ਰੂਰਤ ਹੈ ਕਿਉਂਕਿ ਚੋਣਾਂ ਤੋਂ ਬਾਅਦ ਅਸੀਂ ਅਕਸਰ ਇਹ ਢੰਡੋਰਾ ਪਿੱਟਦੇ ਰਹਿੰਦੇ ਹਾਂ ਕਿ ਸਾਡੇ ਪਿੰਡ ਦਾ ਵਿਕਾਸ ਨਹੀਂ ਹੋਇਆ। ਜਿਸ ਉਮੀਦਵਾਰ ਨੇ ਲੱਖਾਂ ਰੁਪਏ ਖਰਚ ਕੇ ਲੋਕਾਂ ਨੂੰ ਲਾਲਚ ਦੇ ਕੇ ਚੋਣ ਜਿੱਤੀ ਹੋਵੇ ਉਸ ਤੋਂ ਵਿਕਾਸ ਦੀ ਉਮੀਦ ਕਰਨਾ ਕਿੱਥੋਂ ਦੀ ਸਿਆਣਪ ਹੈ?

ਕਈ ਵਾਰ ਇਹ ਵੀ ਦੇਖਣ ਵਿਚ ਆਉਂਦਾ ਹੈ ਕਿ ਜਿੱਤੇ ਹੋਏ ਕਈ ਉਮੀਦਵਾਰ ਚੋਣਾਂ ਦੌਰਾਨ ਕੀਤਾ ਖਰਚਾ ਪੂਰਾ ਕਰਨ ਲਈ ਗਲੀਆਂ-ਨਾਲੀਆਂ ਅਤੇ ਹੋਰ ਵਿਕਾਸ ਕਾਰਜਾਂ ਦੇ ਨਾਮ ’ਤੇ ਸਰਕਾਰੀ ਗ੍ਰਾਂਟਾਂ ਹੜੱਪ ਜਾਂਦੇ ਹਨ। ਸੂਬਾਈ ਸਰਕਾਰਾਂ ਵੱਲੋਂ ਭਾਵੇਂ ਪੰਚਾਇਤਾਂ ਨੂੰ ਗ੍ਰਾਂਟ ਦਿੱਤੀ ਜਾਂਦੀ ਹੈ, ਪਰ ਜ਼ਿਆਦਾਤਰ ਪਿੰਡਾਂ ਦੀਆਂ ਸਮੱਸਿਆਵਾਂ ਦਾ ਪਰਨਾਲਾ ਉੱਥੇ ਦਾ ਉੱਥੇ ਹੀ ਰਹਿ ਜਾਂਦਾ ਹੈ।

ਦਰਅਸਲ, ਪਿੰਡਾਂ ਦੀਆਂ ਸਮੱਸਿਆਵਾਂ ਦੇ ਮੱਦੇਨਜ਼ਰ ਅਜਿਹੇ ਉਮੀਦਵਾਰਾਂ ਦੀ ਚੋਣ ਕਰਨੀ ਚਾਹੀਦੀ ਹੈ ਜੋ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਕੇ ਲੋਕਾਂ ਦਾ ਪਿੰਡਾਂ ਨਾਲ ਮੋਹ ਜਗਾਉਣ ਵਿਚ ਵਿਸ਼ਵਾਸ ਰੱਖਦੇ ਹੋਣ। ਜੇਕਰ ਲਾਲਚਵੱਸ ਵੋਟਾਂ ਪੈਂਦੀਆਂ ਰਹਿਣਗੀਆਂ ਤਾਂ ਵਿਕਾਸ ਦਾ ਸੁਪਨਾ ਕਦੇ ਸੱਚ ਨਹੀਂ ਹੋਵੇਗਾ।

ਇਸ ਤੋਂ ਇਲਾਵਾ ਸਭ ਤੋਂ ਵੱਡੀ ਗੱਲ ਲੋਕਾਂ ਨੂੰ ਪਿੰਡ ’ਚ ਭਾਈਚਾਰਕ ਸਾਂਝ ਬਣਾ ਕੇ ਰੱਖਣੀ ਚਾਹੀਦੀ ਹੈ ਕਿਉਂਕਿ ਭਾਈਚਾਰਕ ਸਾਂਝ ਵਿਚ ਪਈਆਂ ਤਰੇੜਾਂ ਮਿਟਾਉਣ ਲਈ ਕਈ ਵਰ੍ਹੇ ਲੱਗ ਸਕਦੇ ਹਨ। ਸ਼ਾਲਾ! ਚੰਗੇ ਉਮੀਦਵਾਰ ਚੁਣੇ ਜਾਣ ਤਾਂ ਜੋ ਪਿੰਡਾਂ ਵਿਚ ‘ਵੱਸਦਾ ਰੱਬ ਉਏ ਆ ਕੇ ਅੱਖੀਂ ਵੇਖ ਲੈ’ ਵਾਲੀ ਕਹਾਵਤ ਨੂੰ ਜਿਉਂਦਾ ਰੱਖਿਆ ਜਾ ਸਕੇ

Check Also

ਦਵਾਈ ਵਜੋਂ ਵਰਤੀ ਜਾਂਦੀ ਚੀਜ ਬਣ ਗਈ ‘ਚਿੱਟਾ’ | ਜਿਸਨੇ ਪੰਜਾਬ ਵਿਚ ਸੱਥਰ ਵਿਛਾ ਦਿੱਤੇ

ਦਵਾਈ ਵਜੋਂ ਵਰਤੀ ਜਾਂਦੀ ਚੀਜ ਬਣ ਗਈ ‘ਚਿੱਟਾ’ | ਜਿਸਨੇ ਪੰਜਾਬ ਵਿਚ ਸੱਥਰ ਵਿਛਾ ਦਿੱਤੇ …

Leave a Reply

Your email address will not be published. Required fields are marked *