ਉੱਚੀ ਪਤੰਗ ਉਡਾਉਣ ਵਾਲੇ ਨੂੰ 5 ਲੱਖ ਅਤੇ ਪੜਾਈ ਤੇ 51000 😱 ਇਨਾਮ ਦੇਣਾ ਹੈ ਕੋਜਾ ਮਜ਼ਾਕ – ਸੁਜਾਨ ਕੌਰ..!

ਰੁਹਾਨੀਅਤ ਦਾ ਕੇਂਦਰ ਸ੍ਰੀ ਦਰਬਾਰ ਸਾਹਿਬ ਜਥੇ ਨਤਮਸਤਕ ਹੋਣ ਲਈ ਦੇਸ਼-ਵਿਦੇਸ਼ ਤੋਂ ਸੰਗਤਾਂ ਪਹੁੰਚਦੀ ਹੈ ਉਥੇ ਹੀ ਅੱਜ ਪੰਜਾਬ ਸਿੱਖਿਆ ਬੋਰਡ ਦੀ ਬਾਰਵੀਂ ਕਲਾਸ ਚੋਂ 100%  ਨੰਬਰ ਲੈਣ ਵਾਲੇ ਸੁਜਾਨ ਕੌਰ ਪਰਿਵਾਰ ਸਮੇਤ ਨਤਮਸਤਕ ਹੋਣ ਪਹੁੰਚੇ ਨਤਮਸਤਕ ਹੋ ਕੇ ਉਹਨਾਂ ਪਵਿੱਤਰ ਗੁਰਬਾਣੀ ਦਾ ਕੀਰਤਨ ਵੀ ਸਰਵਨ ਕੀਤਾ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਜਾਨ ਕੌਰ ਨੇ ਕਿਹਾ ਕਿ ਅੱਜ ਉਹ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਪਹੁੰਚੇ ਹਨ ਕਿਉਂਕਿ ਉਹਨਾਂ ਦੀ ਮਿਹਰ ਸਦਕਾ ਹੀ ਉਹ ਬਾਰ੍ਹਵੀਂ ਕਲਾਸ ਚੋਂ ਪਹਿਲੇ ਨੰਬਰ ਤੇ ਆਈ ਹਨ ਤੇ ਉਹਨਾਂ ਕਿਹਾ ਕਿ ਉਹ ਹੋਰ ਅੱਗੇ ਮਿਹਨਤ ਨਾਲ ਪੜ ਕੇ ਪੰਜਾਬ ਵਾਸੀਆਂ ਦੀ ਸੇਵਾ ਕਰਾਂਗੀ ਉਨ੍ਹਾਂ ਕਿਹਾ ਕੇ ਪੜ੍ਹਾਈ ਕਰਨ ਲਈ ਵਿਦੇਸ਼ ਜਾਣਾ ਕੋਈ ਮਾੜੀ ਗੱਲ ਨਹੀਂ ਲੇਕਿਨ ਵਿਦੇਸ਼ ਵਿੱਚ ਜਾਕੇ ਪੱਕੇ ਤੌਰ ਤੇ ਰਹਿਣ ਵਾਲੀ ਮਾੜੀ ਗੱਲ ਹੈ।

ਅੱਗੇ ਬੋਲਦੇ ਹੋਏ ਕਿਹਾ ਕਿ ਸਾਡੇ ਪੰਜਾਬ ਦੇ ਸਿਸਟਮ ਵਿੱਚ ਵੀ ਬਹੁਤ ਸਾਰੀਆਂ ਕਮੀਆਂ ਹਨ ਉਹਨਾਂ ਪੰਜਾਬ ਸਰਕਾਰ ਤੇ ਤੰਜ ਕੱਸਦੇ ਹੋਏ ਕਿਹਾ ਕਿ ਜੇ ਕੋਈ ਪਤੰਗਬਾਜ਼ੀ ਵਿਚ ਪਹਿਲੇ ਨੰਬਰ ਤੇ ਆਉਂਦਾ ਹੈ ਉਸਨੂੰ ਸਰਕਾਰ 5 ਲੱਖ ਰੁਪਇਆ ਦੇਣ ਦਾ ਇਹ ਐਲਾਨ ਕਰਦੇ ਹੋਏ ਟੂਰਨਾਮੈਂਟ ਕਰਵਾ ਰਹੀ ਹੈ ਪਰ ਅਗਰ ਪੜਾਈ ਵਿੱਚੋਂ ਪਹਿਲੇ ਨੰਬਰ ਤੇ ਆਉਂਦਾ ਹੈ ਤਾਂ ਸਿਰਫ ਉਸ ਨੂੰ 51 ਹਜਾਰ ਰੁਪਈਆ ਦੇਣ ਦੀ ਗੱਲ ਕਰ ਰਹੀ ਹੈ ਅੱਗੇ ਬੋਲਦੇ  ਕਿਹਾ ਕਿ ਇਸ ਨਾਲ ਵਿਦਿਆਰਥੀਆਂ ਦਾ ਮਨੋਬਲ ਟੁੱਟ ਦਾ ਹੈ ਇਸਦੇ ਨਾਲ ਹੀ ਉਨਾਂ ਕਿਹਾ ਕਿ ਹਰੇਕ ਮਾਤਾ-ਪਿਤਾ ਨੂੰ ਲੜਕੀਆਂ ਦੀ ਭਰੂਣ ਹੱਤਿਆ ਨਹੀਂ ਕਰਨੀ ਚਾਹੀਦੀ ਲੜਕੀਆਂ ਨੂੰ ਵੀ ਲੜਕਿਆਂ ਵਾਂਗ ਖੁੱਲ੍ਹ ਕੇ ਉਡਾਰੀ ਲਾਉਣ ਦਾ ਮੌਕਾ ਦੇਣਾ ਚਾਹੀਦਾ ਹੈ।

Check Also

ਦਵਾਈ ਵਜੋਂ ਵਰਤੀ ਜਾਂਦੀ ਚੀਜ ਬਣ ਗਈ ‘ਚਿੱਟਾ’ | ਜਿਸਨੇ ਪੰਜਾਬ ਵਿਚ ਸੱਥਰ ਵਿਛਾ ਦਿੱਤੇ

ਦਵਾਈ ਵਜੋਂ ਵਰਤੀ ਜਾਂਦੀ ਚੀਜ ਬਣ ਗਈ ‘ਚਿੱਟਾ’ | ਜਿਸਨੇ ਪੰਜਾਬ ਵਿਚ ਸੱਥਰ ਵਿਛਾ ਦਿੱਤੇ …

Leave a Reply

Your email address will not be published. Required fields are marked *