ਫਿਰੋਜ਼ਪੁਰ ਕੇਂਦਰੀ ਜੇਲ੍ਹ ਦੇ ਅੰਦਰ ਬੈਠੇ ਇਕ ਕੈਦੀ ਤੇ ਰਿਮਾਂਡ ‘ਤੇ ਬੈਠੇ ਕੈਦੀ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਦੱਸ ਦਈਏ ਕਿ ਸਵਾਲਾਂ ਦੇ ਘੇਰੇ ‘ਚ ਇਕ ਵਾਰ ਫਿਰ ਫਿਰੋਜ਼ਪੁਰ ਦੀ ਕੇਂਦਰ ਜੇਲ੍ਹ ਆ ਗਈ ਹੈ, ਜਿੱਥੇ ਕੈਦੀਆਂ ਵੱਲੋਂ ਜੇਲ੍ਹ ‘ਚ ਜਨਮ ਦਿਨ ਪਾਰਟੀ ਮਨਾਈ ਜਾ ਰਹੀ ਤੇ ਉੱਚੀ ਅਵਾਜ਼ ‘ਚ ਗੀਤ ਵੀ ਗਾਏ ਜਾ ਰਹੇ ਹਨ, ਇਸ ਦੇ ਨਾਲ-ਨਾਲ ਕੈਦੀ ਜੇਲ੍ਹ ਵਿੱਚੋਂ ਹੀ ਆਪਣੇ ਬਾਹਰ ਬੈਠੇ ਦੋਸਤਾਂ ਨਾਲ ਗਾਈਵ ਹੋ ਕੇ ਗੱਲਬਾਤ ਕਰਦੇ ਨਜ਼ਰ ਆਏ।
ਫਿਰੋਜ਼ਪੁਰ ਕੇਂਦਰੀ ਜੇਲ੍ਹ ਦੇ ਅੰਦਰ ਬੈਠੇ ਇਕ ਕੈਦੀ ਤੇ ਰਿਮਾਂਡ ‘ਤੇ ਬੈਠੇ ਕੈਦੀ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਦੱਸ ਦਈਏ ਕਿ ਸਵਾਲਾਂ ਦੇ ਘੇਰੇ ‘ਚ ਇਕ ਵਾਰ ਫਿਰ ਫਿਰੋਜ਼ਪੁਰ ਦੀ ਕੇਂਦਰ ਜੇਲ੍ਹ ਆ ਗਈ ਹੈ, ਜਿੱਥੇ ਕੈਦੀਆਂ ਵੱਲੋਂ ਜੇਲ੍ਹ ‘ਚ ਜਨਮ ਦਿਨ ਪਾਰਟੀ ਮਨਾਈ ਜਾ ਰਹੀ ਤੇ ਉੱਚੀ ਅਵਾਜ਼ ‘ਚ ਗੀਤ ਵੀ ਗਾਏ ਜਾ ਰਹੇ ਹਨ, ਇਸ ਦੇ ਨਾਲ-ਨਾਲ ਕੈਦੀ ਜੇਲ੍ਹ ਵਿੱਚੋਂ ਹੀ ਆਪਣੇ ਬਾਹਰ ਬੈਠੇ ਦੋਸਤਾਂ ਨਾਲ ਗਾਈਵ ਹੋ ਕੇ ਗੱਲਬਾਤ ਕਰਦੇ ਨਜ਼ਰ ਆਏ। ਇਨ੍ਹਾਂ ਕੈਦੀਆਂ ਦੀ ਇਹ ਵੀਡੀਓ ਵੀ ਵਾਇਰਲ ਹੋਈ ਹੈ, ਜਿਸ ਨੂੰ ਦੇਖਣ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਹਰਕਤ ‘ਚ ਆ ਗਿਆ ਤੇ ਦੋ ਮੋਬਾਇਲ ਫੋਨ ਜ਼ਬਤ ਕਰਕੇ ਥਾਣਾ ਸਿਟੀ ਫਿਰੋਜ਼ਪੁਰ ‘ਚ ਮਾਮਲਾ ਦਰਜ ਕਰ ਲਿਆ।