ਪੰਜਾਬ ‘ਚ ਇਸ ਥਾਂ ‘ਤੇ ਵਿਕ ਰਿਹਾ ਸ਼ਰੇਆਮ ਨਸ਼ਾ, ਖੁਫੀਆ ਕੈਮਰੇ ‘ਚ ਕੈਦ ਹੋਈਆਂ ਤਸਵੀਰਾਂ…!

ਪੰਜਾਬ ‘ਚ ਪੰਜਾਬ ਸਰਕਾਰ ਦੀ ਨਸ਼ੇ ਨੂੰ ਲੈ ਕੇ ਸਖ਼ਤੀ ਤੋਂ ਬਾਅਦ ਵੀ ਬਠਿੰਡਾ ਵਿੱਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ। ਰਾਤ ਨੂੰ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ, ਉਹ ਬਠਿੰਡਾ ਦੇ ਪਰਸਰਾਮ ਨਗਰ ਇਲਾਕੇ ਦੀਆਂ ਹਨ। ਇੱਥੇ ਰਾਤ ਹੁੰਦੇ ਹੀ ਚਿੱਟੇ ਦਾ ਇਹ ਕਾਲਾ ਧੰਦਾ ਸ਼ੁਰੂ ਹੋ ਜਾਂਦਾ ਹੈ ਤੇ ਲੋਕ ਇੱਕ ਘਰ ਦੇ ਗੇਟ ਦੇ ਬਾਹਰ ਚਿੱਟਾ ਚੁੱਕਦੇ ਦੇਖੇ ਗਏ ਹਨ ਤੇ ਕੁਝ ਲੋਕ ਆਵਾਜ਼ ਦੇ ਕੇ ਚਿੱਟੇ ਦੀਆਂ ਪੂੜੀਆਂ ਦੀ ਮੰਗ ਕਰ ਰਹੇ ਹਨ।

ਇਹ ਵੀਡੀਓ ਰਾਤ ਦੀ ਹੈ ਜਿੱਥੇ ਇਕ ਵਿਅਕਤੀ ਵੱਲੋਂ ਬੰਦ ਦਰਵਾਜ਼ੇ ਰਾਹੀ ਨਸ਼ਾ ਵੇਚਿਆ ਜਾ ਰਿਹਾ ਹੈ। ਦੂਜੀ ਤਸਵੀਰ ਜੋ ਬੀੜ ਤਾਲਾਬ ਇਲਾਕੇ ਦੀ ਹੈ। ਉਸ ਵਿੱਚ ਕੁਝ ਦਿਨ ਦੀਆਂ ਤਸਵੀਰਾਂ ਤੇ ਕੁਝ ਰਾਤ ਦੇ ਹਨੇਰੇ ‘ਚ ਸੀਸੀਟੀਵੀ ਦੀਆਂ ਤਸਵੀਰਾਂ ਹਨ, ਜਿਨ੍ਹਾਂ ‘ਚ ਲੋਕ ਖੁੱਲ੍ਹੇਆਮ ਚਿੱਟੇ ਦੀ ਖ਼ਰੀਦ ਕਰ ਹੇ ਹਨ।

ਦੱਸ ਦਈਏ ਕਿ ਇਹ ਸਿਲਸਿਲਾ ਰਾਤ ਦੇ ਹਨੇਰੇ ਤੋਂ ਸ਼ੁਰੂ ਹੋ ਕੇ ਦੇਰ ਰਾਤ ਤੱਕ ਜਾਰੀ ਰਹਿੰਦਾ ਹੈ ਪਰ ਬਠਿੰਡਾ ਵਿੱਚ ਜੋ ਕੁਝ ਵਾਪਰ ਰਿਹਾ ਹੈ ਉਸ ਦੀਆਂ ਤਸਵੀਰਾਂ ਪੁਲੀਸ ਨੂੰ ਨਜ਼ਰ ਨਹੀਂ ਆ ਰਹੀਆਂ। ਪੁਲੀਸ ਨੇ ਬਠਿੰਡਾ ਦੇ ਪਰ,ਰਾਮ ਨਗਰ ਵਾਸੀ ਔਰਤ ਖਿਲਾਫ ਮਾਮਲਾ ਦਰਜ ਕੀਤਾ ਹੈ ਪਰ ਅਜੇ ਤੱਕ ਬਠਿੰਡਾ ਵਿੱਚ ਨਸ਼ੇ ਦੀ ਵਿਕਰੀ ਬੰਦ ਨਹੀਂ ਹੋਈ।

Check Also

ਦਵਾਈ ਵਜੋਂ ਵਰਤੀ ਜਾਂਦੀ ਚੀਜ ਬਣ ਗਈ ‘ਚਿੱਟਾ’ | ਜਿਸਨੇ ਪੰਜਾਬ ਵਿਚ ਸੱਥਰ ਵਿਛਾ ਦਿੱਤੇ

ਦਵਾਈ ਵਜੋਂ ਵਰਤੀ ਜਾਂਦੀ ਚੀਜ ਬਣ ਗਈ ‘ਚਿੱਟਾ’ | ਜਿਸਨੇ ਪੰਜਾਬ ਵਿਚ ਸੱਥਰ ਵਿਛਾ ਦਿੱਤੇ …

Leave a Reply

Your email address will not be published. Required fields are marked *