ਪੰਜਾਬ ਦਾ ਪਾਣੀ ਖਤਮ ਹੋਣ ਕੰਢੇ !! ਕਾਰਾਂ-ਕੋਠੀਆਂ ਤੇ Bank Balance ਬਣਾ ਲਏ ਪਰ ਅਸੀਂ ਪਾਣੀ ਮੁਕਾ ਲਿਆ !!

ਦੇਸ਼ ਦੇ ਕਈ ਇਲਾਕਿਆਂ ‘ਚ ਜਿਥੇ ਲੋਕ ਪਾਣੀ ਦੀ ਗੰਭੀਰ ਸਮੱਸਿਆ ਨਾਲ ਜੂਝ ਰਹੇ ਹਨ। ਉਥੇ ਹੀ ਪੰਜਾਬ ਦੇ 5 ਵੱਡੇ ਸ਼ਹਿਰਾਂ ਦਾ ਪਾਣੀ ਵੀ ਖਤਮ ਹੋਣ ਕੰਢੇ ਹੈ। ਇਹ ਸ਼ਹਿਰ ਪਟਿਆਲਾ, ਜਲੰਧਰ, ਅੰਮ੍ਰਿਤਸਰ, ਮੋਹਾਲੀ ਤੇ ਲੁਧਿਆਣਾ ਹਨ। ਜਿਨ੍ਹਾਂ ‘ਚ ਪਾਣੀ ਦੀ ਗੰਭੀਰ ਸਮੱਸਿਆ ਸਾਹਮਣੇ ਆ ਰਹੀ ਹੈ, ਜੇਕਰ ਇਸ ਗੰਭੀਰ ਸਮੱਸਿਆ ਨਾਲ ਨਜਿੱਠਣ ਲਈ ਜੇਕਰ ਉਪਾਅ ਨਾ ਕੀਤੇ ਗਏ ਤਾਂ ਆਉਣ ਵਾਲੇ ਕੁੱਝ ਸਾਲਾਂ ‘ਚ ਪਾਣੀ ਦੀ ਬੂੰਦ-ਬੂੰਦ ਨੂੰ ਲੋਕ ਤਰਸ ਜਾਣਗੇ। ਸਰਕਾਰੀ ਥਿੰਕ ਟੈਂਕ ਨੀਤੀ ਕਮਿਸ਼ਨ ਦੀ ਇਕ ਰਿਪੋਰਟ ਮੁਤਾਬਕ ਦੇਸ਼ ‘ਚ ਪੰਜਾਬ ਦੇ ਉਕਤ 5 ਵੱਡੇ ਸ਼ਹਿਰਾਂ ਸਣੇ 21 ਸ਼ਹਿਰਾਂ ‘ਚ ਪਾਣੀ ਖਤਮ ਹੋਣ ਕੰਢੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਜਿਸ ਦੀ ਗੰਭੀਰਤਾ ਦਾ ਅੰਦਾਜ਼ਾ ਚੇਨੰਈ ਤੇ ਬੈਂਗਲੁਰੂ ‘ਚ ਪਾਣੀ ਲਈ ਦਰ-ਦਰ ਭਟਕ ਰਹੇ ਲੋਕਾਂ ਦੀ ਸਥਿਤੀ ਨੂੰ ਦੇਖ ਕੇ ਲਗਾਇਆ ਜਾ ਸਕਦਾ ਹੈ। ਜਿਥੇ ਇਕ ਘੜੇ ਪਾਣੀ ਦੇ ਲਈ ਘੰਟਿਆਂ ਤਕ ਲੋਕਾਂ ਨੂੰ ਕਤਾਰਾਂ ‘ਚ ਲੱਗਣਾ ਪੈਂਦਾ ਹੈ। ਉਥੇ ਹੀ ਐਤਵਾਰ ਨੂੰ ‘ਮਨ ਕੀ ਬਾਤ’ ਪ੍ਰੋਗਰਾਮ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਣੀ ਨੂੰ ਪਾਰਸ ਦੱਸ ਕੇ ਇਸ ਦੀ ਸੁਰੱਖਿਆ ਕਰਨ ‘ਤੇ ਜੋਰ ਦੇ ਚੁਕੇ ਹਨ।

 ਜਲ ਸੰਕਟ ਦੀ ਡੂੰਘਾਈ ਪੱਧਰ ਦੀ ਸਮੱਸਿਆ ‘ਤੇ ਸਰਕਾਰੀ ਥਿੰਕ ਟੈਂਕ ਨੀਤੀ ਕਮਿਸ਼ਨ ਨੇ ਪਿਛਲੇ ਸਾਲ ਇਕ ਰਿਪੋਰਟ ਜਾਰੀ ਕੀਤੀ ਸੀ। ਇਸ ਰਿਪੋਰਟ ‘ਚ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਗਏ ਹਨ। ਨੀਤੀ ਕਮਿਸ਼ਨ ਦੀ ਰਿਪੋਰਟ ਮੁਤਾਬਕ ਦੇਸ਼ ਦੇ 21 ਸ਼ਹਿਰਾਂ ‘ਚ ਅਗਲੇ ਸਾਲ ਤਕ ਗਰਾਊਂਡ ਵਾਟਰ ਖਤਮ ਹੋ ਜਾਵੇਗਾ ਤੇ ਇਨ੍ਹਾਂ ਸ਼ਹਿਰਾਂ ਦੇ ਲੋਕਾਂ ਨੂੰ ਪਾਣੀ ਲਈ ਦੂਜੇ ਸ਼ਹਿਰਾਂ ‘ਤੇ ਨਿਰਭਰ ਹੋਣਾ ਪਵੇਗਾ।

 

Check Also

ਭਾਰਤ-ਪਾਕਿ ਦੇ ਆਖਰੀ ਪਿੰਡ ਦਾ ਹਾਲ ਸਭ ਪਾਸੇ ਪਾਣੀ ਹੀ ਪਾਣੀ ਦਿਸਦਾ ਸਰਕਾਰਾਂ ਤੋਂ ਕੋਈ ਉਮੀਦ ਨਹੀਂ ਆ

ਭਾਰਤ-ਪਾਕਿ ਦੇ ਆਖਰੀ ਪਿੰਡ ਦਾ ਹਾਲ ਸਭ ਪਾਸੇ ਪਾਣੀ ਹੀ ਪਾਣੀ ਦਿਸਦਾ ਸਰਕਾਰਾਂ ਤੋਂ ਕੋਈ …

Leave a Reply

Your email address will not be published. Required fields are marked *