ਬਹਾਨੇ ਨਾਲ ਬਜੁਰਗ ਦਾਦੀ ਨੂੰ, ਆਪਣੇ ਨਾਲ ਲੈ ਗਿਆ ਨਸੇੜੀ ਪੋਤਾ, ਰਸਤੇ ਵਿਚ ਕਰ ਦਿੱਤਾ ਇਹ ਕਾਰਾ!

ਪੰਜਾਬ ਵਿਚ ਫਤਿਹਗੜ੍ਹ ਸਾਹਿਬ ਦੇ ਅਮਲੋਹ ਵਿਚ ਇਕ ਨਸ਼ੇੜੀ ਸ਼ਖਸ ਨੇ ਨਸ਼ੇ ਦੇ ਲਈ ਰਿਸ਼ਤੇ ਵਿਚ ਲੱਗਦੀ ਆਪਣੀ ਦਾਦੀ ਦਾ ਹੀ ਕ-ਤ-ਲ ਕਰ ਦਿੱਤਾ। ਦਾਦੀ ਦੇ ਪਹਿਨੇ ਹੋਏ ਸੋਨੇ ਦੇ ਗਹਿਣੇ ਦੇਖ ਕੇ ਪੋਤੇ ਦੇ ਦਿਲ ਵਿਚ ਲਾਲਚ ਆ ਗਿਆ। ਜਿਸ ਤੋਂ ਬਾਅਦ ਉਸ ਨੇ ਰਿਸ਼ਤਿਆਂ ਨੂੰ ਭੁਲਾ ਦਿੱਤਾ ਅਤੇ ਦਾਦੀ ਦਾ ਕ-ਤ-ਲ ਕਰ ਦਿੱਤਾ। ਸੋਨੇ ਦੇ ਗਹਿਣੇ ਖੋਹਣ ਤੋਂ ਬਾਅਦ ਦੋਸ਼ੀ ਪੋਤਾ ਦਾਦੀ ਦੀ ਦੇਹ ਨੂੰ ਖੇਤਾਂ ਵਿਚ ਸੁੱਟ ਕੇ ਫਰਾਰ ਹੋ ਗਿਆ। ਪੁਲਿਸ ਨੇ 24 ਘੰਟੇ ਦੇ ਵਿੱਚ ਹੀ ਇਸ ਕ-ਤ-ਲ ਦੀ ਗੁੱਥੀ ਨੂੰ ਸੁਲਝਾ ਲਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਦੋਸ਼ੀ ਦੀ ਪਹਿਚਾਣ ਪਿੰਡ ਖਣਿਆਣ ਦੇ ਰਹਿਣ ਵਾਲੇ ਰਣਵੀਰ ਸਿੰਘ ਦੇ ਰੂਪ ਵਜੋਂ ਹੋਈ ਹੈ। ਪੁਲਿਸ

ਨੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਵਾਰ-ਦਾਤ ਵਿਚ ਵਰਤੀ ਗਈ ਕਾਰ ਅਤੇ ਮ੍ਰਿਤਕ ਦੇ ਗਹਿਣੇ ਅਤੇ ਮੋਬਾਈਲ ਬਰਾਮਦ ਕਰ ਲਿਆ ਹੈ।

ਬਜ਼ੁਰਗ ਔਰਤ ਨੂੰ ਦੋਸ਼ੀ ਨੇ ਕਿਹਾ, ਉਸ ਨੂੰ ਮਾਂ ਬੁਲਾ ਰਹੀ ਹੈ

ਇਸ ਮਾਮਲੇ ਬਾਰੇ ਡੀ. ਐਸ. ਪੀ. ਅਮਲੋਹ ਜਗਜੀਤ ਸਿੰਘ ਨੇ ਦੱਸਿਆ ਕਿ ਹਰਮਿੰਦਰ ਕੌਰ ਉਮਰ 82 ਸਾਲ ਪਿੰਡ ਖਣਿਆਣ ਵਿਚ ਖੇਤਾਂ ਵਿਚ ਬਣੇ ਘਰ ਵਿਚ ਰਹਿ ਰਹੀ ਸੀ। ਰਿਸ਼ਤੇ ਵਿਚ ਰਣਵੀਰ ਸਿੰਘ ਹਰਮਿੰਦਰ ਕੌਰ ਦਾ ਪੋਤਾ ਲੱਗਦਾ ਹੈ। 13 ਜੂਨ ਦੀ ਸ਼ਾਮ ਨੂੰ ਰਣਵੀਰ ਸਿੰਘ ਆਪਣੀ ਕਾਰ ਲੈ ਕੇ ਹਰਮਿੰਦਰ ਕੌਰ ਦੇ ਘਰ ਆਇਆ ਸੀ।

ਉਸ ਨੇ ਬਜ਼ੁਰਗ ਮਾਤਾ ਨੂੰ ਕਿਹਾ ਕਿ ਉਸ ਦੀ ਮਾਤਾ ਕਮਲਜੀਤ ਕੌਰ ਉਸ ਨੂੰ ਘਰ ਬੁਲਾ ਰਹੀ ਹੈ। ਜਿਸ ਤੋਂ ਬਾਅਦ ਰਣਵੀਰ ਸਿੰਘ ਕਾਰ ਵਿੱਚ ਬਿਠਾ ਕੇ ਹਰਮਿੰਦਰ ਕੌਰ ਨੂੰ ਆਪਣੇ ਨਾਲ ਲੈ ਗਿਆ।

ਰਾਹਗੀਰਾਂ ਨੇ ਪੁੱਤਰ ਨੂੰ ਕੀਤਾ ਫੋਨ

ਉਸ ਸਮੇਂ ਹਰਮਿੰਦਰ ਕੌਰ ਨੇ ਸੋਨੇ ਦਾ ਕੜਾ ਅਤੇ ਦੋ ਮੁੰਦਰੀਆਂ ਪਾਈਆਂ ਹੋਈਆਂ ਸਨ। ਹਰਮਿੰਦਰ ਕੌਰ ਦੇ ਕੋਲ ਮੋਬਾਈਲ ਵੀ ਸੀ। ਕਰੀਬ 2 ਘੰਟੇ ਬੀਤ ਜਾਣ ਤੋਂ ਬਾਅਦ ਰਾਹਗੀਰਾਂ ਨੇ ਹਰਮਿੰਦਰ ਕੌਰ ਦੇ ਪੁੱਤਰ ਦਲਜੀਤ ਸਿੰਘ ਨੂੰ ਦੱਸਿਆ ਕਿ ਉਸ ਦੀ ਮਾਤਾ ਦੀ ਦੇਹ ਮੱਕੀ ਦੇ ਖੇਤਾਂ ਵਿੱਚ ਪਈ ਹੈ।

ਦਲਜੀਤ ਸਿੰਘ ਨੇ ਮੌਕੇ ਉਤੇ ਜਾ ਕੇ ਦੇਖਿਆ ਤਾਂ ਉਸ ਦੀ ਮਾਂ ਦੇ ਨੱਕ ਅਤੇ ਕੰਨਾਂ ਵਿਚੋਂ ਬਲੱਡ ਨਿਕਲ ਰਿਹਾ ਸੀ, ਉਸ ਦੇ ਪਹਿਨੇ ਸੋਨੇ ਦੇ ਗਹਿਣੇ ਅਤੇ ਉਸ ਦਾ ਮੋਬਾਈਲ ਗਾਇਬ ਸੀ | ਉਸ ਦਾ ਭਤੀਜਾ ਰਣਵੀਰ ਸਿੰਘ ਵੀ ਫਰਾਰ ਸੀ। ਡੀ. ਐਸ. ਪੀ. ਦੇ ਦੱਸਣ ਅਨੁਸਾਰ ਰਣਵੀਰ ਸਿੰਘ ਨਸ਼ੇ ਕਰਨ ਦਾ ਆਦੀ ਹੈ। ਜਿਸ ਨੇ ਨਸ਼ੇ ਦੀ ਪੂਰਤੀ ਦੇ ਲਈ ਇੱਕ ਸਾਜ਼ਿਸ਼ ਦੇ ਤਹਿਤ ਲੁੱਟ-ਮਾਰ ਕਰਨ ਤੋਂ ਬਾਅਦ ਬਜ਼ੁਰਗ ਔਰਤ ਦਾ ਕ-ਤ-ਲ ਕਰ ਦਿੱਤਾ।

Check Also

ਦਵਾਈ ਵਜੋਂ ਵਰਤੀ ਜਾਂਦੀ ਚੀਜ ਬਣ ਗਈ ‘ਚਿੱਟਾ’ | ਜਿਸਨੇ ਪੰਜਾਬ ਵਿਚ ਸੱਥਰ ਵਿਛਾ ਦਿੱਤੇ

ਦਵਾਈ ਵਜੋਂ ਵਰਤੀ ਜਾਂਦੀ ਚੀਜ ਬਣ ਗਈ ‘ਚਿੱਟਾ’ | ਜਿਸਨੇ ਪੰਜਾਬ ਵਿਚ ਸੱਥਰ ਵਿਛਾ ਦਿੱਤੇ …

Leave a Reply

Your email address will not be published. Required fields are marked *