ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ (Sidhu Moose Wala) )ਦੇ ਕਤਲ ਨੂੰ ਇੱਕ ਸਾਲ ਤੋਂ ਉੱਪਰ ਹੋ ਗਿਆ ਹੈ ਪਰ ਆਪਣੇ ਗੀਤਾਂ ਰਾਹੀਂ ਫੈਨਜ਼ ਦੇ ਦਿਲਾਂ ‘ਚ ਅੱਜ ਵੀ ਮੂਸੇਵਾਲਾ ਜ਼ਿੰਦਾ ਹੈ। ਹਾਲ ਹੀ ਵਿੱਚ ਉਹਨਾਂ ਦੇ ਪ੍ਰਸ਼ੰਸਕ ਸਿੱਧੂ ਮੂਸੇਵਾਲੇ (Sidhu Moose Wala) ) ਦੀ ਹਵੇਲੀ ‘ਚ ਪਹੁੰਚੇ ਹਨ। ਇਸ ਦੌਰਾਨ ਸਿੱਧੂ ਮੂਸੇ ਵਾਲੇ ਦੀ ਮਾਂ ਚਰਨ ਕੌਰ ਨੇ ਪ੍ਰਸ਼ੰਸਕਾਂ ਨੂੰ ਸੰਬੋਧਿਤ ਕੀਤਾ। ਸਿੱਧੂ ਦੀ ਮਾਤਾ ਚਰਨ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹਨਾਂ ਨੂੰ ਇੱਕ ਸਾਲ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਵੀ ਹਾਲੇ ਤੱਕ ਇਨਸਾਫ ਨਹੀਂ ਮਿਲਿਆ ਅਤੇ ਕੋਈ ਵੀ ਪੁੱਛਗਿੱਛ ਨਹੀਂ ਹੋ ਰਹੀ।
ਉਨ੍ਹਾਂ ਕਿਹਾ ਕਿ ਜਿਸ ਕਲਾਕਾਰ ਨੂੰ ਇੰਨੇ ਜ਼ਿਆਦਾ ਲੋਕ ਪਿਆਰ ਕਰਦੇ ਹੋਣ, ਉਸਦੀ ਸੁਣਵਾਈ ਨਹੀਂ ਹੋ ਰਹੀ ਤਾਂ ਆਮ ਲੋਕਾਂ ਦੀ ਕੀ ਸੁਣਵਾਈ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਸਾਡੀ ਕੋਈ ਗੱਲ ਨਹੀਂ ਸੁਣ ਰਹੀ ਅਤੇ ਸਾਨੂੰ ਮਿਲਣ ਦਾ ਵੀ ਸਮਾਂ ਨਹੀਂ ਦਿੱਤਾ ਜਾ ਰਿਹਾ।
ਉਨ੍ਹਾਂ ਕਿਹਾ ਕਿ ਬੇਸ਼ਕ ਅੱਜ ਸਾਡਾ ਮਾੜਾ ਸਮਾਂ ਹੈ ਪਰ ਕੱਲ੍ਹ ਨੂੰ ਚੰਗਾ ਸਮਾਂ ਵੀ ਆਵੇਗਾ ਅਤੇ ਮੈ ਸਮੇਂ ਦੇ ਇੰਨਾਂ ਸ਼ਾਸਕਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਮੇਰਾ ਇਸ ਜਹਾਨੋਂ ਗਿਆ ਪੁੱਤ ਲੱਖਾਂ-ਕਰੋੜਾਂ ਪੁੱਤ ਮੇਰੀ ਝੋਲੀ ਪਾ ਕੇ ਗਿਆ ਹੈ, ਜੋ ਪਿਛਲੇ ਸਾਲ ਭਰ ਤੋਂ ਸਾਡਾ ਦੁੱਖ ਵੰਡਾਉਂਦੇ ਆ ਰਹੇ ਹਨ।
Check Also
ਦਵਾਈ ਵਜੋਂ ਵਰਤੀ ਜਾਂਦੀ ਚੀਜ ਬਣ ਗਈ ‘ਚਿੱਟਾ’ | ਜਿਸਨੇ ਪੰਜਾਬ ਵਿਚ ਸੱਥਰ ਵਿਛਾ ਦਿੱਤੇ
ਦਵਾਈ ਵਜੋਂ ਵਰਤੀ ਜਾਂਦੀ ਚੀਜ ਬਣ ਗਈ ‘ਚਿੱਟਾ’ | ਜਿਸਨੇ ਪੰਜਾਬ ਵਿਚ ਸੱਥਰ ਵਿਛਾ ਦਿੱਤੇ …