ਸ਼ਾਹੀ ਇਮਾਮ ਨੇ ਹੜ ਪੀੜਿਤਾਂ ਨੂੰ ਰਾਸ਼ਨ ਵੰਡਿਆ, ਧਾਰਮਿਕ ਆਗੂਆਂ ਨੇ ਟੁੱਟੇ ਬੰਨ ਤੇ ਨਮਾਜ ਅਦਾ ਕਰ ਸਲਾਮਤੀ ਮੰਗੀ
ਧੁੱਸੀ ਬੰਨ੍ਹ ‘ਤੇ ਚੱਲ ਰਹੀ ਸੇਵਾ ਦੌਰਾਨ ਮੁਸਲਿਮ ਭਾਈਚਾਰੇ ਵੱਲੋਂ ਨਮਾਜ਼ ਅਦਾ ਕੀਤੀ ਗਈ | ਇਸ ਦੌਰਾਨ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਆਪਣੇ ਸੇਵਾਦਾਰਾਂ ਸਮੇਤ ਕਾਰ ਸੇਵਾ ਵਿੱਚ ਦੇਰ ਸ਼ਾਮ ਪਹੁੰਚੇ, ਜਿੱਥੇ ਉਹਨਾਂ ਵੱਲੋਂ ਨਮਾਜ਼ ਪੜੀ ਅਤੇ ਸਾਰਾ ਹੀ ਮਾਹੌਲ ਧਾਰਮਿਕ ਹੋ ਗਿਆ। ਇਸ ਧਾਰਮਿਕ ਮਾਹੌਲ ਨੇ ਪੰਜਾਬੀ ਭਾਈਚਾਰੇ ਦੀ ਆਪਸੀ ਸਾਂਝ ਨੂੰ ਮਜ਼ਬੂਤ ਕੀਤਾ |
ਉਹਨਾਂ ਅੱਲਾ ਤਾਲਾ ਅੱਗੇ ਹੜ੍ਹ ਪੀੜਤਾਂ ਲਈ ਖੈਰ ਸੁੱਖ ਵੀ ਮੰਗੀ | ਇਸ ਦੌਰਾਨ ਵਾਤਾਵਰਨ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੀ ਮੌਜੂਦ ਰਹੇ |