ਤਰਨ ਤਾਰਨ ਜ਼ਿਲ੍ਹੇ ਅਧੀਨ ਪੈਂਦੇ ਪਿੰਡ ਅਕਬਰਪੁਰਾ ਵਿੱਚ ਇੱਕ ਗ਼ਰੀਬ ਦਿਹਾੜੀਦਾਰ ਮਜ਼ਦੂਰ ਨੂੰ ਉਸ ਸਮੇਂ ਝਟਕਾ ਲੱਗ ਗਿਆ ਜਦ ਬਾਰਿਸ਼ ਕਾਰਨ ਕਮਰੇ ਦੀ ਛੱਤ ਪੈਣ ਤੋਂ ਪਹਿਲਾਂ ਹੀ ਨਵਾਂ ਬਣ ਰਿਹਾ ਕਮਰਾ ਢਹਿ ਢੇਰੀ ਹੋ ਗਿਆ। ਦਿਹਾੜੀਦਾਰ ਮਜ਼ਦੂਰ ਸਰਬਜੀਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਆਪਣੇ ਪਰਿਵਾਰ ਨਾਲ ਕਿਸੇ ਦੇ ਘਰ ਰਹਿ ਰਿਹਾ ਸੀ ਤੇ ਘਰ ਦੇ ਮਾਲਕ ਨੇ ਉਸ ਨੂੰ ਮਕਾਨ ਖਾਲੀ ਕਰਨ ਲਈ ਕਿਹਾ, ਜਿਸ ਤੋਂ ਬਾਅਦ ਮੈਂ ਸੋਚਿਆ ਕਿ ਉਸ ਕੋਲ
ਜੋ ਪੈਸੇ ਹਨ ਉਸ ਨਾਲ ਉਹ ਆਪਣੇ ਥਾਂ ਵਿੱਚ ਇੱਕ ਕਮਰਾ ਪਾ ਲੈਂਦਾ ਹੈ। ਇਸ ਲਈ ਉਸ ਨੇ ਆਪਣੀ ਜਗ੍ਹਾ ‘ਤੇ ਮਿਸਤਰੀ ਲਗਾ ਕੇ ਕਮਰੇ ਦੀਆਂ ਕੰਧਾਂ ਸੀਮੈਂਟ ਅਤੇ ਮਿੱਟੀ ਨਾਲ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਕਈ ਦਿਨਾਂ ਬਾਅਦ ਜਦੋਂ ਇਹ ਕਮਰਾ ਛੱਤ ‘ਤੇ ਪਹੁੰਚਿਆ ਤਾਂ ਛੱਤ ਪਾਉਣ ਤੋਂ ਪਹਿਲਾਂ ਹੀ ਭਾਰੀ ਮੀਂਹ ਪੈਣ ਕਾਰਨ ਸਾਰਾ ਕਮਰਾ ਢਹਿ-ਢੇਰੀ ਹੋ ਗਿਆ। ਪੀੜਤ ਸਰਬਜੀਤ ਸਿੰਘ ਨੇ ਦੱਸਿਆ ਕਿ ਉਸ ਕੋਲ ਜੋ ਵੀ ਪੈਸੇ ਸਨ, ਉਹ ਉਸ ਮਿਸਤਰੀ ਨੂੰ ਦੇ ਦਿੱਤੇ, ਹੁਣ ਉਸ
ਕੋਲ ਇਕ ਪੈਸਾ ਵੀ ਨਹੀਂ ਬਚਿਆ ਕਿ ਉਹ ਦੁਬਾਰਾ ਆਪਣਾ ਕਮਰਾ ਬਣਾ ਸਕੇ।ਪੀੜਤ ਵਿਅਕਤੀ ਸਰਬਜੀਤ ਸਿੰਘ ਨੇ ਕਿਹਾ ਕਿ ਮਕਾਨ ਮਾਲਕ ਵੱਲੋਂ ਉਹਨਾਂ ਨੂੰ ਜਲਦੀ ਮਕਾਨ ਵੇਲਾ ਕਰਨ ਲਈ ਕਿਹਾ ਗਿਆ ਹੈ ਜੇ ਉਸ ਨੇ ਵੀ ਉਹਨਾਂ ਨੂੰ ਘਰੋਂ ਕੱਢ ਦਿੱਤਾ ਤਾਂ ਮਜਬੂਰਨ ਉਹਨਾਂ ਨੂੰ ਖੁੱਲ੍ਹੇ ਅਸਮਾਨ ਥੱਲੇ ਆਪਣੇ ਛੋਟੇ ਛੋਟੇ ਬੱਚਿਆਂ ਨਾਲ ਰਹਿਣਾ ਪਵੇਗਾ। ਪੀੜਤ ਸਰਬਜੀਤ ਸਿੰਘ ਨੇ ਦੱਸਿਆ ਕਿ ਜੇਕਰ ਕੋਈ ਦਾਨੀ ਉਸ ਦੀ ਮਦਦ ਕਰਦਾ ਹੈ ਤਾਂ ਉਸ ਨੂੰ ਕਮਰਾ ਮਿਲ ਸਕਦਾ ਹੈ, ਜਿੱਥੇ
ਉਹ ਆਪਣੇ ਬੱਚਿਆਂ ਨਾਲ ਉਸ ਕਮਰੇ ‘ਚ ਰਹਿ ਸਕਦਾ ਹੈ। ਜੇ ਕੋਈ ਦਾਨੀ ਇਸ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਹੈ, ਤਾਂ ਮੋਬਾਈਲ ਨੰਬਰ 8872663341 ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ
ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ