ਸਿੱਧੂ ਮੂਸੇਵਾਲਾ ਦਾ ਕਤਲ 29 ਮਈ 2022 ਨੂੰ ਹੋਇਆ ਸੀ। ਉਸ ਦੇ ਕਤਲ ਤੋਂ ਇੱਕ ਸਾਲ ਬਾਅਦ ਵੀ ਇਨਸਾਫ ਹਾਲੇ ਤੱਕ ਅਧੂਰਾ ਹੈ। ਜਦੋਂ 29 ਮਈ 2022 ਨੂੰ ਮੂਸੇਵਾਲਾ ਦਾ ਕਤਲ ਹੋਇਆ ਤਾਂ ਸਭ ਤੋਂ ਵੱਡੀ ਵਜ੍ਹਾ ਇਹ ਨਿਕਲ ਕੇ ਸਾਹਮਣੇ ਆਈ ਸੀ ਕਿ ਪੰਜਾਬ ਸਰਕਾਰ ਨੇ ਮੂਸੇਵਾਲਾ ਦੀ ਸਕਿਉਰਟੀ ਅੱਧੀ ਘਟਾ ਦਿੱਤੀ ਸੀ। ਇਹੀ ਨਹੀਂ ਇਸ ਦਾ ਅਧਿਕਾਰਤ ਐਲਾਨ ਵੀ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਤੋਂ ਇਹੀ ਕਾਰਨ ਮੰਨਿਆ ਗਿਆ ਸੀ ਕਿ ਪੰਜਾਬ ਸਰਕਾਰ ਦੀ ਗਲਤੀ ਕਰਕੇ ਹੀ ਮੂਸੇਵਾਲਾ ਕਤਲ ਕਾਂਡ ਹੋਇਆ ਸੀ।
ਭਗਵੰਤ ਮਾਨ ਹਾਲ ਹੀ ‘ਚ ਮਸ਼ਹੂਤ ਪੱਤਰਕਾਰ ਰਜਤ ਸ਼ਰਮਾ ਦੇ ਸ਼ੋਅ ‘ਆਪ ਕੀ ਅਦਾਲਤ’ ‘ਚ ਪਹੁੰਚੇ ਸੀ। ਇੱਥੇ ਉਹ ਮੁਲਜ਼ਮ ਬਣ ਕੇ ਕਟਿਹਰੇ ‘ਚ ਬੈਠੇ ਸੀ ਅਤੇ ਰਜਤ ਸ਼ਰਮਾ ਦੇ ਸਵਾਲਾਂ ਦੇ ਜਵਾਬ ਦਿੱਤੇ ਸੀ। ਇਸ ਦੌਰਾਨ ਰਜਤ ਸ਼ਰਮਾ ਨੇ ਸੀਐਮ ਮਾਨ ਤੋਂ ਸਵਾਲ ਪੁੱਛਿਆ ਕਿ ‘ਮੂਸੇਵਾਲਾ ਦੀ ਸਕਿਉਰਟੀ ਵਾਪਸ ਲੈਣਾ ਤੇ ਫਿਰ ਇਸ ਦਾ ਐਲਾਨ ਕਰਨਾ ਹੀ ਉਸ ਦੀ ਮੌਤ ਦਾ ਕਾਰਨ ਬਣਿਆ’। ਇਸ ‘ਤੇ ਭਗਵੰਤ ਮਾਨ ਬੋਲੇ- ‘ਜਿਸ ਦਿਨ ਮੂਸੇਵਾਲਾ ਦਾ ਕਤਲ ਹੋਇਆ, ਉਸ ਦਿਨ ਉਨ੍ਹਾਂ ਦੇ ਘਰੇ 2 ਗੰਨਮੈਨ ਮੌਜੂਦ ਸਨ। ਉਨ੍ਹਾਂ ਦੀ ਖੁਦ ਦੀ ਤਿਆਰ ਕਰਵਾਈ ਗਈ ਬੁਲੇਟ ਪਰੂਫ ਕਾਰ ਵੀ ਉਨ੍ਹਾਂ ਕੋਲ ਸੀ, ਪਰ ਉਹ ਨਹੀਂ ਲੈਕੇ ਗਏ।’ ਦੇਖੋ ਭਗਵੰਤ ਮਾਨ ਦਾ ਜਵਾਬ:
View this post on Instagram
ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਮੌਤ ਤੋਂ ਬਾਅਦ ਹਾਲੇ ਵੀ ਇਨਸਾਫ ਅਧੂਰਾ ਹੈ। ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਹਾਲ ਹੀ ‘ਚ ਗੈਂਗਸਟਰ ਗੋਲਡੀ ਬਰਾੜ ਨੇ ਵੀ ਕਬੂਲਨਾਮਾ ਕੀਤਾ ਹੈ ਕਿ ਉਸ ਨੇ ਹੀ ਮੂਸੇਵਾਲਾ ਨੂੰ ਮਰਵਾਇਆ ਹੈ।