13 ਸਾਲ ਦੀ ਉਮਰ ਵਿੱਚ ਇਥੇ ਹੋਈ ਸੀ ਅਕਬਰ ਦੀ ਤਾਜਪੋਸ਼ੀ | ਇਤਿਹਾਸਕ ‘ਤਖਤ-ਏ-ਅਕਬਰੀ’ | Takht-i-Akbari |

 

ਇਤਿਹਾਸ ਦੇ ਅਨੁਸਾਰ, 14 ਸਾਲਾ ਅਕਬਰ ਦੀ ਤਾਜਪੋਸ਼ੀ ਦਾ ਸੰਖੇਪ, ਮੁਗਲ ਫੌਜੀ ਕਮਾਂਡਰ ਬੈਰਮ ਖ਼ਾਨ ਦੁਆਰਾ 1556 ਵਿੱਚ, ਉਸਦੇ ਪਿਤਾ, ਹੁਮਾਯੂੰ ਦੀ ਮੌਤ ਤੋਂ ਤੁਰੰਤ ਬਾਅਦ ਕਲਾਨੌਰ ਵਿਖੇ ਕੀਤਾ ਗਿਆ ਸੀ। ਇਹ ਕਿਹਾ ਜਾਂਦਾ ਹੈ ਕਿ ਜਦੋਂ ਅਕਬਰ ਕਲਾਨੌਰ ਵਿਖੇ ਤਾਜਪੋਸ਼ੀ ਕੀਤੀ ਗਈ ਸੀ, ਕਸਬੇ ਨੂੰ ਵਿਆਪਕ ਤੌਰ ਤੇ ਫੈਲਾਇਆ ਗਿਆ ਸੀ ਅਤੇ ਜਗ੍ਹਾ ਕਸਬੇ ਦੇ ਨੇੜੇ ਸੀ, ਪਰ ਹੁਣ ਪਲੇਟਫਾਰਮ ਮੁੱਖ ਕਸਬੇ ਤੋਂ ਦੂਰ ਹੈ ਅਤੇ ਖੇਤਾਂ ਵਿੱਚ ਹੈ.

 ਜ਼ਿਲ੍ਹਾ ਗੁਰਦਾਸਪੁਰ ਦੇ ਧਾਰਮਿਕ ਅਤੇ ਇਤਿਹਾਸਕ ਵਿਰਸੇ ਨੂੰ ਉਜਾਗਰ ਕਰਨ ਅਤੇ ਜ਼ਿਲੇ ਵਿੱਚ ਸੈਰ-ਸਪਾਟੇ ਨੂੰ ਉਤਸ਼ਾਹਤ ਕਰਨ ਲਈ ਪੰਜਾਬ ਸਰਕਾਰ ਦੀ ਅਗਵਾਈ ਹੇਠ ਜ਼ਿਲਾ ਪ੍ਰਸ਼ਾਸਨ ਵੱਲੋਂ ਯਤਨ ਲਗਾਤਾਰ ਜਾਰੀ ਹਨ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਨੌਜਵਾਨਾਂ ਨੂੰ ਆਪਣੇ ਵਿਰਸੇ ਨਾਲ ਜੋੜਨ ਦੇ ਯਤਨਾ ਤਹਿਤ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਵੱਲੋਂ ਹਰ ਹਫ਼ਤੇ ਐਤਵਾਰ ਨੂੰ ਗੁਰਦਾਸਪੁਰ ਤੇ ਬਟਾਲਾ ਤੋਂ ਮੁਫ਼ਤ ਯਾਤਰੂ ਬੱਸਾਂ ਚਲਾਈਆਂ ਜਾ ਰਹੀਆਂ ਹਨ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹੇ ਨੂੰ ਦੋ ਸਰਕਟਾਂ ਵਿੱਚ ਵੰਡਿਆ ਗਿਆ ਹੈ ਜਿਸ ਤਹਿਤ ਗੁਰਦਾਸਪੁਰ ਸਰਕਟ ਅਧੀਨ ਯਾਤਰੂਆਂ ਨੂੰ ਘੱਲੂਘਾਰਾ ਸ਼ਹੀਦੀ ਸਮਾਰਕ ਕਾਹਨੂੰਵਾਨ ਛੰਬ, ਕਲਾਨੌਰ ਵਿਖੇ ਸ਼ਿਵ ਮੰਦਰ ਤੇ ਤਖਤ-ਏ-ਅਕਬਰੀ, ਡੇਰਾ ਬਾਬਾ ਨਾਨਕ ਵਿਖੇ ਧਾਰਮਿਕ ਅਸਥਾਨਾਂ ਦੇ ਦਰਸ਼ਨ, ਪਿੰਡ ਰੱਤੜ-ਛੱਤੜ ਵਿਖੇ ਬਾਬਾ ਮੁਕਾਮ ਸ਼ਾਹ ਦੀ ਦਰਗਾਹ, ਧਿਆਨਪੁਰ ਵਿਖੇ ਬਾਬਾ ਲਾਲ ਦਿਆਲ ਜੀ ਦੇ ਮੰਦਰ, ਕਿਲ੍ਹਾ ਬਾਬਾ ਬੰਦਾ ਸਿੰਘ ਬਹਾਦਰ ਮਿਰਜ਼ਾ ਜਾਨ ਅਤੇ ਗੁਰਦਾਸ ਨੰਗਲ ਵਿਖੇ ਗੜੀ ਬਾਬਾ ਬੰਦਾ ਸਿੰਘ ਬਹਾਦਰ ਦੇ ਦਰਸ਼ਨ ਕਰਵਾਏ ਜਾਂਦੇ ਹਨ।

ਇਸੇ ਤਰਾਂ ਬਟਾਲਾ ਸਰਕਟ ਅਧੀਨ ਘੱਲੂਘਾਰਾ ਸ਼ਹੀਦੀ ਸਮਾਰਕ ਕਾਹਨੂੰਵਾਨ ਛੰਬ, ਸ੍ਰੀ ਹਰਗੋਬਿੰਦਪੁਰ ਵਿਖੇ ਗੁਰੂ ਕੀ ਮਸੀਤ, ਲਾਹੌਰੀ ਦਰਵਾਜ਼ਾ, ਗੁਰਦੁਆਰਾ ਸ੍ਰੀ ਦਮਮਦਾ ਸਾਹਿਬ, ਕਿ੍ਰਸ਼ਨਾ ਮੰਦਰ ਕਿਸ਼ਨ ਕੋਟ, ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੀ ਸਮਾਧ ਘੁਮਾਣ, ਪਿੰਡ ਮਸਾਣੀਆਂ ਵਿਖੇ ਬਾਬਾ ਬਦਰ ਸ਼ਾਹ ਦੀਵਾਨ ਦੀ ਮਜ਼ਾਰ ਅਤੇ ਸ੍ਰੀ ਅਚਲੇਸ਼ਵਰ ਧਾਮ ਅਤੇ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਦੇ ਦਰਸ਼ਨ ਕਰਵਾਏ ਜਾਂਦੇ ਹਨ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਵਿਰਸਾ ਦਰਸ਼ਨ ਪ੍ਰੋਗਰਾਮ ਦਾ ਵਧੀਆ ਨਤੀਜਾ ਸਾਹਮਣੇ ਆ ਰਿਹਾ ਹੈ ਅਤੇ ਨੌਜਵਾਨ ਪੀੜ੍ਹੀ ਆਪਣੇ ਅਮੀਰ ਵਿਰਸੇ ਨੂੰ ਜਾਣ ਕੇ ਇਸਦੀ ਸੰਭਾਲ ਅਤੇ ਇਸਨੂੰ ਪ੍ਰਫੂਲਤ ਕਰਨ ਲਈ ਅੱਗੇ ਆ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਅਮੀਰ ਵਿਰਸੇ ਦੇ ਦਰਸ਼ਨਾਂ ਲਈ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਨਾਲ ਜਾਂ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਗੁਰਦਾਸਪੁਰ ਤੇ ਬਟਾਲਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਭਾਰਤ-ਪਾਕਿ ਦੇ ਆਖਰੀ ਪਿੰਡ ਦਾ ਹਾਲ ਸਭ ਪਾਸੇ ਪਾਣੀ ਹੀ ਪਾਣੀ ਦਿਸਦਾ ਸਰਕਾਰਾਂ ਤੋਂ ਕੋਈ ਉਮੀਦ ਨਹੀਂ ਆ

ਭਾਰਤ-ਪਾਕਿ ਦੇ ਆਖਰੀ ਪਿੰਡ ਦਾ ਹਾਲ ਸਭ ਪਾਸੇ ਪਾਣੀ ਹੀ ਪਾਣੀ ਦਿਸਦਾ ਸਰਕਾਰਾਂ ਤੋਂ ਕੋਈ …

Leave a Reply

Your email address will not be published. Required fields are marked *