ਨਸ਼ੇੜੀਆਂ ਦੇ ਹੌਂਸਲੇ ਇੰਨੇ ਵੱਧ ਚੁੱਕੇ ਹਨ ਕਿ ਹੁਣ ਉਹ ਨਸ਼ਾ ਕਰਨ ਤੋਂ ਬਾਅਦ ਸ਼ਰੇਆਮ ਘੁੰਮਦੇ ਨਜ਼ਰ ਆਉਂਦੇ ਹਨ। ਪਹਿਲਾਂ ਨਸ਼ਾ ਕਰਨ ਵਾਲੇ ਸੁੰਨਸਾਨ ਥਾਵਾਂ ਲੱਭਦੇ ਸਨ, ਪਰ ਹੁਣ ਤੁਹਾਨੂੰ ਨਸ਼ੇੜੀ ਸੜਕਾਂ ’ਤੇ ਘੁੰਮਦੇ ਨਜ਼ਰ ਆਉਂਦੇ ਹਨ।
ਤਾਜ਼ਾ ਮਾਮਲਾ ਸਿੱਖੀ ਦੀ ਆਸਥਾ ਦੇ ਕੇਂਦਰ ਅੰਮ੍ਰਿਤਸਰ ਦੇ ਹਰਿੰਮਦਰ ਸਾਹਿਬ ਤੋਂ ਸਾਹਮਣੇ ਆਇਆ ਹੈ। ਜਿੱਥੇ ਗੁਰੂ ਕੀ ਨਗਰੀ ’ਚ ਜਿੱਥੇ ਸਿੱਖ ਸੰਗਤ ਤੋਂ ਇਲਾਵਾ ਵਿਦੇਸ਼ਾਂ ਤੋਂ ਵੀ ਸੈਲਾਨੀ ਨਤਮਸਤਕ ਹੋਣ ਲਈ ਆਉਂਦੇ ਹਨ। ਉੱਥੇ ਹੀ ਇੱਕ ਨਸ਼ੇੜੀ ਦੇ ਨਸ਼ਾ ਕਰਨ ਤੋਂ ਬਾਅਦ ਸ਼ਰੇਆਮ ਹੈਰੀਟੇਜ਼ ਸਟ੍ਰੀਟ ’ਚ ਘੁੰਮਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ (Social Media) ’ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ’ਚ ਵੇਖਿਆ ਜਾ ਸਕਦਾ ਹ ਕਿ ਨਸ਼ੇੜੀ ਨੇ ਇੰਨਾ ਨਸ਼ਾ ਕੀਤਾ ਹੋਇਆ ਹੈ ਕਿ ਉਸਨੂੰ ਹੋਸ਼-ਹਵਾਸ ਨਹੀਂ ਹੈ, ਹਾਲਾਂਕਿ ਲੋਕ ਉਸਨੂੰ ਵੇਖਦੇ ਹਨ ਪਰ ਜ਼ਿਆਦਾਤਰ ਨਜ਼ਰਅੰਦਾਜ ਕਰ ਅੱਗੇ ਜਾਂਦੇ ਹਨ।