PRTC ਦੀ ਲਾਪਤਾ ਬੱਸ ਹੋਈ ਹਾਦਸੇ ਦਾ ਸ਼ਿਕਾਰ, ਬਿਆਸ ਦਰਿਆ ਵਿੱਚ ਡਿੱਗੀ ਮਿਲੀ

ਬਿਆਸ ਨਦੀ ਵਿੱਚ ਡਿੱਗਣ ਕਾਰਨ ਡਰਾਇਵਰ ਦੀ ਮੌਤ ਹੋਣ ਦੀ ਸੂਚਨਾ ਹੈ ਜਦਿਕ ਬੱਸ ਦੇ ਕੰਡਕਟਰ ਦਾ ਹਾਲੇ ਤੱਕ ਵੀ ਪਤਾ ਨਹੀਂ ਚੱਲ ਸਕਿਆ। ਬੱਸ ਬਿਆਸ ਦਰਿਆ ਵਿੱਚ ਮਿਲਣ ਦੀ ਜਾਣਕਾਰੀ PRTC ਵੱਲੋਂ ਫੇਸਬੁੱਕ ‘ਤੇ ਪੋਸਟ

ਉੱਤਰ ਭਾਰਤ ਵਿੱਚ ਭਾਰੀ ਬਾਰਿਸ਼ ਦੇ ਕਾਰਨ ਹਾਏ ਹੜ੍ਹ ਵਿੱਚ PRTC ਦੀ ਬੱਸ ਵੀ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਪਿਛਲੇ 4 ਦਿਨਾਂ ਤੋਂ ਲਾਪਤਾ PRTC ਦੀ ਬੱਸ ਦਾ ਅੱਜ ਪਤਾ ਚੱਲ ਗਿਆ ਹੈ। PRTC ਲਾਪਤਾ ਹੋਈ ਬੱਸ ਜਿਸ ਦਾ ਨੰਬਰ PB 65 BB 4893 ਹੈ, ਇਹ ਬੱਸ ਬਿਆਸ ਨਦੀ ਵਿੱਚ ਡਿੱਗੀ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਬੱਸ ਮਨਾਲੀ ਲਈ ਰਵਾਨਾ ਹੋਈ ਸੀ ਤਾਂ ਹੜ੍ਹ ਦੀ ਮਾਰ ਵਿੱਚ ਆ ਗਈ।

ਬਿਆਸ ਨਦੀ ਵਿੱਚ ਡਿੱਗਣ ਕਾਰਨ ਡਰਾਇਵਰ ਦੀ ਮੌਤ ਹੋਣ ਦੀ ਸੂਚਨਾ ਹੈ ਜਦਿਕ ਬੱਸ ਦੇ ਕੰਡਕਟਰ ਦਾ ਹਾਲੇ ਤੱਕ ਵੀ ਪਤਾ ਨਹੀਂ ਚੱਲ ਸਕਿਆ। ਬੱਸ ਬਿਆਸ ਦਰਿਆ ਵਿੱਚ ਮਿਲਣ ਦੀ ਜਾਣਕਾਰੀ PRTC ਵੱਲੋਂ ਫੇਸਬੁੱਕ ‘ਤੇ ਪੋਸਟ ਰਾਹੀਂ ਵੀਡੀਓ ਪਾ ਕੇ ਦਿੱਤੀ ਗਈ ਹੈ। ਇਸ ਪੋਸਟ ਵਿੱਚ ਲਿਖਿਆ ਹੈ ਕਿ ” ਪੀ ਆਰ ਟੀ ਸੀ ਦੀ ਲਾਪਤਾ ਹੋਈ ਬੱਸ ( PB 65 BB 4893 )  ਬਿਆਸ ਨਦੀ ਵਿਚ ਡਿੱਗੀ ਮਿਲੀ ..  ਵਾਹਿਗੁਰੂ ਜੀ ਮਿਹਰ ਕਰਨ ”

PRTC ਦੀ ਇੱਕ ਬੱਸ ਜਿਸ ਦਾ ਨੰਬਰ PB 65 BB 4893 ਹੈ ਇਹ ਬੱਸ ਐਤਵਾਰ 9 ਜੁਲਾਈ ਨੂੰ ਚੰਡੀਗੜ੍ਹ ਦੇ ਸੈਕਟਰ 43 ਵਾਲੇ ਬੱਸ ਸਟੈੈਂਡ ਤੋਂ ਮਨਾਲੀ ਲਈ ਨਿਕਲੀ ਸੀ। ਪਿਛਲੇ 4 ਦਿਨਾਂ ਤੋਂ ਇਸ ਦਾ ਕੋਈ ਵੀ ਅਤਾ ਪਤਾ ਨਹੀਂ ਚੱਲ ਰਿਹਾ ਸੀ। ਹਿਮਾਚਲ ਪ੍ਰਸ਼ਾਸਨ ਅਤੇ PRTC ਡਿਪੂ ਲਗਾਤਾਰ ਇਸ ਬੱਸ ਦੀ ਭਾਲ ਵਿੱਚ ਲੱਗੇ ਹੋਏ ਸਨ। ਜਿਸ ਤੋਂ ਬਾਅਦ ਅੱਜ ਬੱਸ ਦੇ ਬਿਆਸ ਦਰਿਆ ਵਿੱਚ ਡਿੱਗਣ ਦੀ ਜਾਣਕਾਰੀ ਮਿਲੀ ਹੈ।

ਮਨਾਲੀ ਨੂੰ ਗਈ PRTC ਦੀ ਇਸ ਬੱਸ ਨਾਲ ਹਾਦਸਾ ਕਿਵੇਂ ਵਾਪਰਿਆ ਇਸ ਦੀ ਜਾਣਕਾਰੀ ਨਹੀਂ ਪਤਾ ਲੱਗ ਸਕੀ। ਬੱਸ ਵਿੱਚੋਂ ਸਿਰਫ਼ ਡਰਾਇਵਰ ਦੀ ਹੀ ਲਾਸ਼ ਬਰਾਮਦ ਹੋਈ ਹੈ। ਬਾਕੀ ਹੋਰ ਕੌਣ ਕੌਣ ਜਾਂ ਫਿਰ ਕਿੰਨੀਆਂ ਸਵਾਰੀਆਂ ਬੱਸ ਵਿੱਚ ਬੈਠੀਆਂ ਸਨ ਇਸ ਦਾ ਵੀ ਪਤਾ ਨਹੀਂ ਲੱਗ ਸਕਿਆ।

ਇਸ ਤੋਂ ਪਹਿਲਾਂ ਬੱਸ ਦੀ ਭਾਲ ਵਿੱਚ PRTC ਵੱਲੋਂ ਪੋਸਟ ਪਾਈ ਸੀ ਕਿ – ” ਜੇਕਰ ਕਿਸੇ ਵੀ ਵੀਰ ਨੇ ਮਨਾਲੀ ਰੋਡ ਉੱਤੇ ਪੀ. ਆਰ. ਟੀ. ਸੀ ਚੰਡੀਗੜ੍ਹ ਡਿਪੂ ਦੀ ਗੱਡੀ ( PB 65 BB 4893 ) ਦੇਖੀ ਹੋਵੇ ਤਾਂ ਜ਼ਰੂਰ ਕਮੈਂਟ ਕਰਕੇ ਦੱਸਿਓ ਜੀ.  ਗੱਡੀ ਚੰਡੀਗੜ੍ਹ ਤੋਂ ਮਨਾਲੀ ਰੂਟ ਉੱਤੇ ਐਤਵਾਰ ਨੂੰ  ਗਈ ਸੀ ਅਤੇ ਗੱਡੀ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ ਜੀ ਅਤੇ ਬੱਸ ਸਟਾਫ ਦੇ ਮੋਬਾਈਲ ਫੋਨ ਬੰਦ ਆ ਰਹੇ ਨੇ ਜੀ


ਜੇਕਰ ਕਿਸੇ ਨੂੰ ਵੀ ਗੱਡੀ ਬਾਰੇ ਕੋਈ ਜਾਣਕਾਰੀ ਹੈ ਤਾਂ ਸਾਡੇ ਨਾਲ ਜ਼ਰੂਰ ਜਾਣਕਾਰੀ ਸਾਂਝੀ ਕਰਨਾ ਜੀ।
ਵੱਧ ਤੋਂ ਵੱਧ ਪੋਸਟ ਨੂੰ ਸ਼ੇਅਰ ਕਰਿਓ ਜੀ ਸਾਰੇ
ਵੱਲੋਂ  : ਸਮੂਹ ਸਟਾਫ ( ਪੀ. ਆਰ. ਟੀ. ਸੀ  ਅਤੇ ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ )”

Check Also

ਦਵਾਈ ਵਜੋਂ ਵਰਤੀ ਜਾਂਦੀ ਚੀਜ ਬਣ ਗਈ ‘ਚਿੱਟਾ’ | ਜਿਸਨੇ ਪੰਜਾਬ ਵਿਚ ਸੱਥਰ ਵਿਛਾ ਦਿੱਤੇ

ਦਵਾਈ ਵਜੋਂ ਵਰਤੀ ਜਾਂਦੀ ਚੀਜ ਬਣ ਗਈ ‘ਚਿੱਟਾ’ | ਜਿਸਨੇ ਪੰਜਾਬ ਵਿਚ ਸੱਥਰ ਵਿਛਾ ਦਿੱਤੇ …

Leave a Reply

Your email address will not be published. Required fields are marked *