ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨੇ ਮੰਗੀ ਕਾਰੋਬਾਰੀ ਤੋਂ ਕਰੋੜ ਦੀ ਰੰਗਦਾਰੀ ਦਿੱਤੀ ਧਮਕੀ..!

ਨਾਮੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਵਿਦੇਸ਼ ਬੈਠੇ ਭਰਾ ਅਨਮੋਲ ਬਿਸ਼ਨੋਈ ਨੇ ਦਿੱਲੀ ਦੇ ਇੱਕ ਕਾਰੋਬਾਰੀ ਨੂੰ ਧਮਕੀ ਦਿੰਦਿਆਂ 5 ਕਰੋੜ ਰੁਪਏ ਰੰਗਦਾਰੀ ਮੰਗੀ ਹੈ।

ਕਾਰੋਬਾਰੀ ਵੱਲੋਂ ਇਸ ਦੀ ਸੂਚਨਾ ਦਿੱਲੀ ਪੁਲਿਸ ਨੂੰ ਦਿੱਤੀ ਗਈ ਹੈ। ਇਸ ਸੰਬੰਧ ਵਿੱਚ ਅਨਮੋਲ ਬਿਸ਼ਨੋਈ ਦੀ ਇੱਕ ਧਮਕੀ ਭਰੀ ਆਡੀਉ ਵੀ ਵਾਇਰਲ ਹੋ ਰਹੀ ਹੈ ਜਿਸ ਬਾਰੇ ਹੁਣ ਇਹ ਖ਼ਬਰ ਹੈ ਕਿ ਪੁਲਿਸ ਨੇ ਇਹ ਪੁਸ਼ਟੀ ਕੀਤੀ ਹੈ ਕਿ ਇਹ ਆਵਾਜ਼ ਅਨਮੋਲ ਬਿਸ਼ਨੋਈ ਦੀ ਹੀ ਹੈ।

ਇਹ ਪੱਕਾ ਹੈ ਕਿ ਅਨਮੋਲ ਬਿਸ਼ਨੋਈ ਦੇਸ਼ ਵਿੱਚ ਨਹੀਂ ਹੈ ਅਤੇ ਉਸਨੂੰ ਪਿਛਲੇ ਦਿਨੀਂ ਪੰਜਾਬ ਦੇ ਦੋ ਗਾਇਕਾਂ ਨਾਲ ਕੈਲੀਫ਼ੋਰਨੀਆ, ਅਮਰੀਕਾ ਦੇ ਇੱਕ ਨਿੱਜੀ ਸਮਾਗਮ ਵਿੱਚ ਵੇਖ਼ਿਆ ਗਿਆ ਸੀ। ਇਸ ਸਮਾਗਮ ਵਿੱਚ ਦੋ ਨਾਮੀ ਗਾਇਕ ਕਰਨ ਔਜਲਾ ਅਤੇ ਸ਼ੈਰੀ ਮਾਨ ਪੇਸ਼ਕਾਰੀ ਦੇ ਰਹੇ ਸਨ ਤਾਂ ਉੱਥੇ ਮਹਿਮਾਨਾਂ ਵਿੱਚ ਅਨਮੋਲ ਬਿਸ਼ਨੋਈ ਨੂੰ ਵੇਖ਼ਿਆ ਗਿਆ ਸੀ।

ਖ਼ਬਰ ਇਹ ਵੀ ਹੈ ਕਿ ਅਨਮੋਲ ਬਿਸ਼ਨੋਈ ਨੇ ਅਮਰੀਕਾ ਵਿੱਚ ਸਿਆਸੀ ਪਨਾਹ ਮੰਗੀ ਹੈ। 

ਅਨਮੋਲ ਬਿਸ਼ਨੋਈ ਨੂੰ ਇਸ ‘ਆਡੀਉ’ ਵਿੱਚ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ, ‘ਫ਼ੋਨ ਉਠਾ ਲੇ, ੳਸਮੇਂ ਹੀ ਤੇਰਾ ਫ਼ਾਇਦਾ ਰਹੇਗਾ..ਨਹੀਂ ਤੋ ਅਪਨਾ ਭੀ ਨੁਕਸਾਨ ਕਰਵਾਏਗਾ, ਅਪਨੇ ਲੜਕੇ ਕਾ ਭੀ ਨੁਕਸਾਨ ਕਰਵਾਏਗਾ..ਹਮਸੇ ਮਿਲਕੇ ਚਲੇਗਾ ਤੋ ਫ਼ੋਨ ਕਰ, ਬਾਤ ਕਰ, ਕਾਮ ਕਰ..ਕੋਈ ਦਿੱਕਤ ਨਹੀਂ ਹੈ, ਨਹੀਂ ਕਰੇਗਾ ਤੋ ਤੇਰੀ ਮਰਜ਼ੀ..ਕੋਈ ਸ਼ੱਕ ਹੋ ਤੋ ਵੀਡੀਉ ਕਾਲ ਕਰਲੇ, ਕੋਈ ਦਿੱਕਤ ਨਹੀਂ ਹੈ..ਨੁਕਸਾਨ ਤੇਰਾ ਹੈ, ਹਮਾਰਾ ਨਹੀਂ ਹੈ, ਫ਼ਿਰ ਚਮਤਕਾਰ, ਅਪਨੇ ਆਪ ਤੈਨੇ ਸਭ ਕੁਝ ਦਿਖ ਜਾਏਗਾ..ਅਨਮੋਲ ਬਿਸ਼ਨੋਈ ਹੂੰ, ਵੀਡੀਉ ਕਾਲ ਕਰਲੇ ਕੋਈ ਸ਼ੱਕ ਹੋ ਤੋ ਕਰਲੇ ਵੀਡੀਓ ਕਾਲ ਕੋਈ ਚੱਕਰ ਨਹੀਂ ਹੈ..ਚਮਤਕਾਰ ਮੇਰਾ ਨਮਸ਼ਕਾਰ ਕਰੋਗੇ ਨਹੀਂ..ਠੀਕ ਹੈ ਮਰਜ਼ੀ ਹੈ ਤੇਰੀ, ਠੀਕ ਹੈ, ਸਮਝੋਗਾ ਤੋ ਹੈ ਨਹੀਂ ਤੂ ਕੋਈ ਨਹੀਂ ਜਲਦੀ ਸਮਝ ਜਾਏਗਾ, ਸਬ ਸਮਝ ਜਾਏਗਾ’।

ਲਾਰੈਂਸ ਬਿਸ਼ਨੋਈ ਇਸ ਵੇਲੇ ਸਿੱਧੂ ਮੂਸੇਵਾਲਾ ਕਤਲ ਕਾਂਡ ਅਤੇ ਹੋਰਨਾਂ ਕੇਸਾਂ ਵਿੱਚ ਆਪਣੀ ਭੂਮਿਕਾ ਕਰਕੇ ਬਠਿੰਡਾ ਜੇਲ੍ਹ ਵਿੱਚ ਬੰਦ ਹੈ ਜਦਕਿ ਅਨਮੋਲ ਬਿਸ਼ਨੋਈ ਮੂਸੇਵਾਲਾ ਕਤਲ ਕਾਂਡ ਦੀ ਯੋਜਨਾ ਦਾ ਹਿੱਸਾ ਸੀ ਪਰ ਇਸ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਦੇਸ਼ ਛੱਡ ਗਿਆ ਸੀ।

ਉਸਨੇ ਹੀ ਇੱਕ ਚੈਨਲ ਨਾਲ ਗੱਲਬਾਤ ਕਰਦਿਆਂ ਸਿੱਧੂ ਮੂਸੇਵਾਲਾ ਨੂੰ ਆਪਣੇ ਹੱਥੀਂ ਮਾਰ ਦੇਣ ਦਾ ਦਾਅਵਾ ਕੀਤਾ ਸੀ।

Check Also

ਰੇਲਵੇ ਸਟੇਸ਼ਨ ‘ਤੇ ਕਰੰਟ ਲੱਗਣ ਨਾਲ ਮਹਿਲਾ ਦੀ ਗਈ ਜਾ ਨ

ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਵਿੱਚ ਮੀਂਹ ਕਾਰਨ ਕਰੰਟ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। …

Leave a Reply

Your email address will not be published. Required fields are marked *