1 ਅਪ੍ਰੈਲ ਤੋਂ ਮਹਿੰਗੀਆਂ ਹੋ ਜਾਣਗੀਆਂ ਹਰ ਪ੍ਰਕਾਰ ਦੀਆ ਦਵਾਈਆਂ,

ਸਰਕਾਰ ਵੱਲੋਂ ਦਵਾਈਆਂ ਦੀਆਂ ਕੀਮਤਾਂ ਨੂੰ ਲੈ ਕੇ ਇੱਕ ਫੈਸਲਾ ਕੀਤਾ ਗਿਆ ਹੈ। ਅਪ੍ਰੈਲ ਮਹੀਨੇ ‘ਤੋਂ ਪੈਰਾਸੀਟਾਮੋਲ ਦੇ ਨਾਲ-ਨਾਲ ਕਈ ਦਵਾਈਆਂ ਦੀਆਂ ਕੀਮਤਾਂ ਵਧਣ ਜਾ ਰਹੀਆਂ ਹਨ। ਦਵਾਈਆਂ ਦੀ ਵੱਧਣ ਵਾਲੀਆਂ ਕੀਮਤਾਂ ਦੀ ਸੂਚੀ ਵਿੱਚ ਐਂਟੀਬਾਇਓਟਿਕਸ, ਐਂਟੀ-ਇਨਫੈਕਟਿਵ, ਪੇਨ ਕਿੱਲਰ, ਦਿਲ ਦੇ ਰੋਗ ਲਈ ਦਵਾਈਆਂ ਸਿਖਰ ‘ਤੇ ਹਨ। ਫਾਰਮਾਸਿਊਟੀਕਲ ਕੰਪਨੀ ਹੁਣ ਮਹਿੰਗੇ ਭਾਅ ‘ਤੇ ਹਾਲ ਸੇਲ ‘ਚ ਦਵਾਈ ਵੇਚੇਗੀ। ‘ਹਾਲ ਸੇਲ ਇੰਡੈਕਸ’ ਦਾ ਸਾਲਾਨਾ ਦਵਾਈ ਖਰਚਾ ਵੀ ਵਧਾਇਆ ਗਿਆ ਹੈ।

ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ (NPPA) ਨੇ ਸੋਮਵਾਰ ਨੂੰ ਕਿਹਾ ਕਿ ਸਾਲ 2022 ਵਿੱਚ ਥੋਕ ਮੁੱਲ ਸੂਚਕ ਅੰਕ (WPI) ਵਿੱਚ 12.12 ਫੀਸਦੀ ਦਾ ਵਾਧਾ ਹੋਇਆ ਸੀ। ਹੁਣ ਸਾਲ 2023 ‘ਚ ਇਕ ਵਾਰ ਫਿਰ ਇਨ੍ਹਾਂ ਦਵਾਈਆਂ ਦੀ ਕੀਮਤ ਵਧਣ ਜਾ ਰਹੀ ਹੈ। ਇਹ ਕੀਮਤਾਂ ਅਪ੍ਰੈਲ 2023 ਤੋਂ ਲਾਗੂ ਹੋਣਗੀਆਂ। ਦੱਸ ਦੇਈਏ ਕਿ ਇਨ੍ਹਾਂ ਦਵਾਈਆਂ ਦੀ ਕੀਮਤ ਸਰਕਾਰ ਦੇ ਕੰਟਰੋਲ ‘ਚ ਹੈ। ਇਨ੍ਹਾਂ ਦਵਾਈਆਂ ਦੀ ਕੰਪਨੀ ਇਕ ਸਾਲ ‘ਚ ਸਿਰਫ 10 ਫੀਸਦੀ ਹੀ ਕੀਮਤ ਵਧਾ ਸਕਦੀ ਹੈ।

ਸਾਲ 2022 ਵਿੱਚ, ਜ਼ਰੂਰੀ ਦਵਾਈਆਂ ਦੀ ਸੂਚੀ ਨੂੰ ਅਪਡੇਟ ਕੀਤਾ ਗਿਆ ਸੀ। ਪੈਰਾਸੀਟਾਮੋਲ ਤੋਂ ਇਲਾਵਾ 384 ਦਵਾਈਆਂ ਨੂੰ ਇਸ ‘ਚ ਸ਼ਾਮਲ ਕੀਤਾ ਗਿਆ ਹੈ, ਨਾਲ ਹੀ ਇਸ ਸੂਚੀ ‘ਚੋਂ 24 ਦਵਾਈਆਂ ਨੂੰ ਹਟਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਗੈਸ ਅਤੇ ਐਸੀਡਿਟੀ ਦੀਆਂ ਕੁਝ ਦਵਾਈਆਂ ਨੂੰ ਵੀ ਇਸ ਸੂਚੀ ਤੋਂ ਹਟਾ ਦਿੱਤਾ ਗਿਆ ਹੈ। ਹੁਣ ਇਸ ਸੂਚੀ ਵਿੱਚ ਕੈਂਸਰ ਵਿਰੋਧੀ ਦਵਾਈਆਂ ਵੀ ਸ਼ਾਮਲ ਹਨ। ਮੇਰੋਪੇਨਮ ਵਰਗੀਆਂ ਐਂਟੀਬਾਇਓਟਿਕਸ ਵੀ ਇਸ ਸੂਚੀ ਵਿੱਚ ਸ਼ਾਮਲ ਹਨ।

ਇਸ ਤੋਂ ਇਲਾਵਾ ਨਿਕੋਟੀਨ ਰਿਪਲੇਸਮੈਂਟ ਥੈਰੇਪੀ ਨੂੰ ਜੋੜਿਆ ਗਿਆ ਹੈ, ਯਾਨੀ ਕਿ ਸਿਗਰਟ ਤੋਂ ਛੁਟਕਾਰਾ ਪਾਉਣ ਦੀ ਦਵਾਈ ਹੁਣ NLEM ਵਿੱਚ ਸ਼ਾਮਲ ਕੀਤੀ ਗਈ ਹੈ। ਇਸ ਦੇ ਨਾਲ ਹੀ ਕੀੜਿਆਂ ਨੂੰ ਮਾਰਨ ਲਈ ਆਈਵਰਮੇਕਟਿਨ ਅਤੇ ਰੋਟਾਵਾਇਰਸ ਵੈਕਸੀਨ ਵੀ ਇਸ ਸੂਚੀ ਵਿੱਚ ਹੈ। ਵਿਸ਼ਵ ਸਿਹਤ ਸੰਗਠਨ ਨੇ ਜ਼ਰੂਰੀ ਦਵਾਈਆਂ ਦੀ ਪੂਰੀ ਸੂਚੀ ਜਾਰੀ ਕੀਤੀ ਹੈ। ਇਸ ਨੂੰ WHO ਦੀ ਵੈੱਬਸਾਈਟ ‘ਤੇ ਦੇਖਿਆ ਜਾ ਸਕਦਾ ਹੈ।

Check Also

700 ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲਾ ਧੋਖੇਬਾਜ਼ ਏਜੰਟ ਬ੍ਰਿਜੇਸ਼ ਮਿਸ਼ਰਾ ਗ੍ਰਿਫ਼ਤਾਰ..!

ਕੈਨੇਡਾ ‘ਚ ਫਰਜ਼ੀ ਦਸਤਾਵੇਜ਼ਾਂ ‘ਤੇ ਸਟੱਡੀ ਵੀਜ਼ਾ ਭੇਜਣ ਵਾਲੇ ਫਰਜ਼ੀ ਟਰੈਵਲ ਏਜੰਟ ਨੂੰ ਗ੍ਰਿਫਤਾਰ ਕੀਤਾ …

Leave a Reply

Your email address will not be published. Required fields are marked *