ਐਤਵਾਰ ਦੇ ਦਿਨ ਇਸ ਖ਼ਾਸ ਵਿਧੀ ਨਾਲ ਕਰੋ ਸੂਰਜ ਦੇਵਤਾ ਦੀ ਪੂਜਾ, ਕਰਨਗੇ ਕਿਰਪਾ..!

ਸੂਰਜ ਜੋ ਹਨ੍ਹੇਰੇ ਨੂੰ ਦੂਰ ਕਰ ਕੇ ਰੌਸ਼ਨੀ ਕਰਨ ਵਾਲਾ ਦੇਵਤਾ ਹੈ। ਹਿੰਦੂ ਧਰਮ ‘ਚ ਇਨ੍ਹਾਂ ਨੂੰ ਸੂਰਜ ਦੇਵ ਦਾ ਨਾਮ ਦਿੱਤਾ ਗਿਆ ਹੈ। ਧਾਰਮਿਕ ਵਿਸ਼ਵਾਸ ਹੈ ਕਿ ਸੂਰਜ ਦੇਵਤਾ ਦੀ ਪੂਜਾ ਕਰਨ ਨਾਲ ਵਿਅਕਤੀ ਨੂੰ ਖੁਸ਼ਹਾਲੀ, ਮਾਨ-ਸਤਿਕਾਰ ਅਤੇ ਜਿੱਤ ਦੀ ਪ੍ਰਾਪਤੀ ਹੁੰਦੀ ਹੈ। ਰੋਜ਼ ਇਸ ਦੀ ਪੂਜਾ ਕਰਨ ਨਾਲ ਵਿਅਕਤੀ ‘ਚ ਵਿਸ਼ਵਾਸ ਪੈਦਾ ਹੁੰਦਾ ਹੈ। ਸ਼ਾਸਤਰਾਂ ਮੁਤਾਬਕ ਐਤਵਾਰ ਨੂੰ ਖ਼ਾਸ ਤੌਰ ‘ਤੇ ਸੂਰਜ ਨਮਸਕਾਰ ਅਤੇ ਪ੍ਰਦਕਸ਼ੀਨਾ ਸਮੇਤ ਸੂਰਜ ਪੂਜਾ ਦੇ ਇਹ ਉਪਾਅ ਬਹੁਤ ਹੀ ਸ਼ੁਭ ਦੱਸੇ ਗਏ ਹਨ। ਸੂਰਜ ਪੂਜਾ, ਸੂਰਜ ਸਰੋਤ ਦਾ ਪਾਠ, ਸੂਰਜ ਮੰਤਰ ਦਾ ਜਾਪ ਕਰਨ ਨਾਲ ਲਾਭ ਹੁੰਦੇ ਹਨ। ਆਓ ਜਾਣਦੇ ਹਾਂ

ਕੀ ਹਨ ਇਸ ਦੇ ਲਾਭ—

ਸੂਰਜ ਗਾਯਤਰੀ : ਓਮ ਆਦਿਤਿਯ ਵਿਦਮਹੇ ਦਿਵਾਕਰਾਏ ਧੀਮਹਿ ਤਨ : ਸੂਰਜ : ਪ੍ਰਚੋਦਯਾਤ।
ਸੂਰਜ ਜਪ ਮੰਤਰ : ਓਮ ਹ੍ਰਾਂ ਹ੍ਰੀਂ ਹ੍ਰੌਂ ਸ : ਸੂਰਜ ਨਮ :। 
1. ਸੂਰਜ ਦੇਵ ਨੂੰ ਨਮਸਕਾਰ ਕਰਦੇ ਹੋਏ ਸਿਰ ਨੂੰ ਜ਼ਮੀਨ ਨੂੰ ਛੁਹਣ ਨਾਲ ਸਾਰੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ।
2. ਸੂਰਜ ਦੇਵ ਦੀ ਪੂਜਾ ਤੋਂ ਬਾਅਦ ਤਨ-ਮਨ ਦੀ ਸ਼ੁੱਧੀ ਲਈ ਪਰਿਕਰਮਾ ਕਰਨ ਨਾਲ ਰੋਗਾਂ ਤੋਂ ਮੁਕਤੀ ਮਿਲਦੀ ਹੈ।

3. ਐਤਵਾਰ ਨੂੰ ਸੂਰਜ ਦੀ ਲਾਲ ਫੁੱਲਾਂ ਜਾਂ ਸਫੈਦ ਫੁੱਲਾਂ ਨਾਲ ਪੂਜਾ, ਵਰਤ ਰੱਖਣ ਨਾਲ ਸੂਰਜ ਦੀ ਕਿਰਪਾ ਨਾਲ ਇਨਸਾਨ ਨੂੰ ਸ਼ੌਹਰਤ, ਸਫ਼ਲਤਾ ਅਤੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ।
4. ਸੂਰਜ ਦੀ ਰੋਜ਼ਾਨਾ ਪੂਜਾ ਕਰਨ ਨਾਲ ਵਿਅਕਤੀ ਨਿਡਰ ਅਤੇ ਮਜ਼ਬੂਤ ਬਣਦਾ ਹੈ।
5. ਸੂਰਜ ਵਿਅਕਤੀ ਦੇ ਮਨ ‘ਚੋਂ ਹੰਕਾਰ, ਗੁੱਸਾ, ਲਾਲਚ ਅਤੇ ਗਲਤ ਵਿਚਾਰਾਂ ਨੂੰ ਖਤਮ ਕਰਦਾ ਹੈ।
6. ਸੂਰਜ ਦੇਵ ਤੋਂ ਰਹਿਮਤ ਦੀ ਕਾਮਨਾ ਕਰੋ ਅਤੇ ਆਪਣੇ ਮੱਥੇ ‘ਤੇ ਲਾਲ ਚੰਦਨ ਦਾ ਟਿੱਕਾ ਲਗਾਓ।

Check Also

ਸਵੇਰੇ ਉੱਠਕੇ ਕਰੋ ਇਹ 4 ਉਪਾਅ, ਧਨ ਦੀ ਕਮੀ ਅਤੇ ਬੁਰਾ ਲਕ ਹੋਵੇਗਾ ਦੂਰ

ਚੰਗੀ ਅਤੇ ਮਾੜੀ ਕਿਸਮਤ ਦਾ ਸਾਡੀ ਜ਼ਿੰਦਗੀ ‘ਤੇ ਸਕਾਰਾਤਮਕ ਅਤੇ ਮਾੜਾ ਪ੍ਰਭਾਵ ਪੈਂਦਾ ਹੈ। ਅਜਿਹੇ …

Leave a Reply

Your email address will not be published. Required fields are marked *