ਗੁੜ ਨਾਲ ਕੀਤੇ ਛੋਟੇ ਜਿਹੇ ਉਪਾਅ ਬਦਲ ਦੇਣਗੇ ਤੁਹਾਡੀ ਕਿਸਮਤ, ਨਹੀਂ ਹੋਵੇਗੀ ਕਦੀ ਪੈਸੇ ਦੀ ਤੰਗੀ..!

ਸਾਡੇ ‘ਚੋਂ ਬਹੁਤ ਸਾਰੇ ਲੋਕ ਸਰਦੀਆਂ ‘ਚ ਗੁੜ ਦਾ ਸੇਵਨ ਕਰਦੇ ਹਨ। ਸਰਦੀਆਂ ‘ਚ ਗੁੜ ਦਾ ਸੇਵਨ ਕਰਨਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਹ ਕਈ ਲਾਭਦਾਇਕ ਗੁਣਾਂ ਨਾਲ ਭਰਪੂਰ ਹੁੰਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਗੁੜ ਸਿਰਫ਼ ਸਿਹਤ ਦੇ ਨਜ਼ਰੀਏ ਤੋਂ ਹੀ ਨਹੀਂ ਸਗੋਂ ਜੋਤਿਸ਼ ਦੇ ਨਜ਼ਰੀਏ ਤੋਂ ਵੀ ਇਸ ਦੇ ਕਈ ਫ਼ਾਇਦੇ ਹਨ। ਗੁੜ ਦਾ ਸੇਵਨ ਸਿਹਤ ਲਈ ਵੀ ਚੰਗਾ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਜੇਕਰ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਗੁੜ ਦਾ ਸੇਵਨ ਕੀਤਾ ਜਾਵੇ ਤਾਂ ਇਸ ਨਾਲ ਢਿੱਡ ਨਾਲ ਜੁੜੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ।

ਲਾਲ ਕਿਤਾਬ ਮੁਤਾਬਕ ਗੁੜ ਦਾ ਸੇਵਨ ਕਰਨ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਜੋਤਿਸ਼ ਸ਼ਾਸਤਰ ਦੇ ਅਨੁਸਾਰ ਵੀ ਗੁੜ ਨੂੰ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਗੁੜ ਨੂੰ ਸੂਰਜ ਦਾ ਕਾਰਕ ਮੰਨਿਆ ਜਾਂਦਾ ਹੈ। ਇਸ ਲਈ ਤੁਸੀਂ ਗੁੜ ਨਾਲ ਜੁੜੇ ਕੁਝ ਉਪਾਅ ਕਰਕੇ ਆਪਣੇ ਸੂਰਜ ਨੂੰ ਮਜ਼ਬੂਤ ​​ਬਣਾ ਸਕਦੇ ਹੋ। ਇਸ ਤੋਂ ਇਲਾਵਾ ਗੁੜ ਨਾਲ ਸਬੰਧਤ ਇਹ ਉਪਾਅ ਕਰਨ ਨਾਲ ਨੌਕਰੀ, ਕਾਰੋਬਾਰ, ਪੈਸਾ, ਕਰਜ਼ਾ ਅਤੇ ਸਿਹਤ ਸਬੰਧੀ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ।
ਆਓ ਜਾਣਦੇ ਹਾਂ ਗੁੜ ਦੇ ਕੁਝ ਖ਼ਾਸ ਜੋਤਸ਼ੀ ਉਪਾਅ ਦੇ ਬਾਰੇ ‘ਚ…
-ਜੇਕਰ ਤੁਹਾਡੀ ਕੁੰਡਲੀ ‘ਚ ਮੰਗਲ ਕਮਜ਼ੋਰ ਹੈ ਤਾਂ ਮੰਗਲਵਾਰ ਨੂੰ ਗੁੜ ਦਾ ਦਾਨ ਕਰੋ। ਇਸ ਉਪਾਅ ਨਾਲ ਤੁਹਾਨੂੰ ਕਿਸਮਤ ਦਾ ਸਾਥ ਮਿਲੇਗਾ। ਮੰਗਲ ਨੂੰ ਮਜ਼ਬੂਤ ​​ਕਰਨ ਲਈ ਇਸ ਦਿਨ 800 ਗ੍ਰਾਮ ਕਣਕ ਅਤੇ ਇੰਨੀ ਹੀ ਮਾਤਰਾ ‘ਚ ਗੁੜ ਮਿਲਾ ਕੇ ਹਨੂੰਮਾਨ ਜੀ ਦੇ ਮੰਦਰ ‘ਚ ਰੱਖ ਦਿਓ। ਅਜਿਹਾ ਕਰਨ ਨਾਲ ਮੰਗਲ ਗ੍ਰਹਿ ਦਾ ਅਸ਼ੁਭ ਪ੍ਰਭਾਵ ਘੱਟ ਹੋਵੇਗਾ।
-ਜੇਕਰ ਤੁਹਾਡੀ ਕੋਈ ਇੱਛਾ ਪੂਰੀ ਨਹੀਂ ਹੋ ਰਹੀ ਹੈ, ਤਾਂ ਗੁੜ ਦੀ ਇੱਕ ਡਲੀ ਲੈ ਕੇ ਲਾਲ ਕੱਪੜੇ ‘ਚ ਬੰਨ੍ਹ ਦਿਓ। ਹੁਣ ਇਸ ‘ਚ ਇੱਕ ਰੁਪਏ ਦਾ ਸਿੱਕਾ ਪਾ ਕੇ ਨਦੀ ‘ਚ ਪ੍ਰਵਾਹ ਕਰ ਦਿਓ।
-ਜੋ ਲੋਕ ਨੌਕਰੀ ਨੂੰ ਲੈ ਕੇ ਪਰੇਸ਼ਾਨ ਹਨ ਜਾਂ ਤੁਹਾਨੂੰ ਕਿਸੇ ਨੌਕਰੀ ਦੇ ਲਈ ਇੰਟਰਵਿਊ ‘ਤੇ ਜਾਣਾ ਹੈ ਤਾਂ ਉਸ ਤੋਂ ਪਹਿਲਾਂ ਘਰੋਂ ਨਿਕਲਣਦੇ ਸਮੇਂ ਗਾਂ ਨੂੰ ਆਟਾ ਅਤੇ ਗੁੜ ਖੁਆਓ। ਇਸ ਨਾਲ ਤੁਹਾਡਾ ਕੰਮ ਬਣ ਜਾਵੇਗਾ।
-ਜੇਕਰ ਤੁਹਾਡੇ ਘਰ ‘ਚ ਲੜਾਈ-ਝਗੜੇ ਹੁੰਦੇ ਰਹਿੰਦੇ ਹਨ ਤਾਂ ਇਸ ਦਿਨ ਸਵਾ ਕਿੱਲੋ ਗੁੜ ਦਬਾ ਕੇ ਰੱਖੋ। ਇਸ ਨਾਲ ਘਰ ਦਾ ਮਾਹੌਲ ਸ਼ਾਂਤ ਰਹੇਗਾ।

Check Also

ਸਵੇਰੇ ਉੱਠਕੇ ਕਰੋ ਇਹ 4 ਉਪਾਅ, ਧਨ ਦੀ ਕਮੀ ਅਤੇ ਬੁਰਾ ਲਕ ਹੋਵੇਗਾ ਦੂਰ

ਚੰਗੀ ਅਤੇ ਮਾੜੀ ਕਿਸਮਤ ਦਾ ਸਾਡੀ ਜ਼ਿੰਦਗੀ ‘ਤੇ ਸਕਾਰਾਤਮਕ ਅਤੇ ਮਾੜਾ ਪ੍ਰਭਾਵ ਪੈਂਦਾ ਹੈ। ਅਜਿਹੇ …

Leave a Reply

Your email address will not be published. Required fields are marked *