ਜੇਕਰ ਤੁਸੀਂ ਵੀ ਹੋ ਡਰਾਉਣੇ ਸੁਫ਼ਨਿਆਂ ਤੋਂ ਪਰੇਸ਼ਾਨ ਤਾਂ ਘਰ ‘ਚ ਲਗਾਓ ਡ੍ਰੀਮ ਕੈਚਰ..!

ਅਜਿਹਾ ਕਈ ਵਾਰ ਹੁੰਦਾ ਹੈ ਕਿ ਸੌਂਦੇ ਸਮੇਂ ਤੁਸੀਂ ਕੋਈ ਅਜਿਹਾ ਸੁਫ਼ਨਾ ਦੇਖ ਲੈਂਦੇ ਹੋ ਜਿਸ ਨਾਲ ਤੁਹਾਡੇ ਮਨ ‘ਚ ਡਰ ਬੈਠ ਜਾਂਦਾ ਹੈ। ਇਕ ਵਾਰ ਨਹੀਂ ਸਗੋਂ ਕਈ ਵਾਰ ਤੁਹਾਨੂੰ ਸੌਂਦੇ ਸਮੇਂ ਡਰਾਉਣੇ ਸੁਫ਼ਨੇ ਆਉਂਦੇ ਰਹਿੰਦੇ ਹਨ। ਅਜਿਹੇ ‘ਚ ਜੇਕਰ ਤੁਸੀਂ ਆਪਣੇ ਆਲੇ-ਦੁਆਲੇ ਫੇਂਗ ਸ਼ੂਈ ਦਾ ਡ੍ਰੀਮ ਕੈਚਰ ਲਗਾਓ ਤਾਂ ਇਸ ਨਾਲ ਕਾਫ਼ੀ ਫ਼ਾਇਦਾ ਹੋਵੇਗਾ। ਫੇਂਗ ਸ਼ੂਈ ਦੇ ਅਨੁਸਾਰ ਘਰ ‘ਚ ਡ੍ਰੀਮ ਕੈਚਰ ਲਗਾਉਣ ਨਾਲ ਸਕਾਰਾਤਮਕ ਊਰਜਾ ਵਧਦੀ ਹੁੰਦਾ ਹੈ। ਇਸ ਨਾਲ ਨਾ ਸਿਰਫ਼ ਘਰ ‘ਚ ਸਗੋਂ ਪਰਿਵਾਰ ਦੇ ਸਾਰੇ ਲੋਕਾਂ ਦੇ ਮਨ ਵੀ ਪਾਜ਼ੇਟਿਵ ਰਹਿੰਦੇ ਹਨ। ਪਰ ਡ੍ਰੀਮ ਕੈਚਰ ਲਗਾਉਣ ਦੇ ਕੁਝ ਵਿਸ਼ੇਸ਼ ਨਿਯਮ ਹੁੰਦੇ ਹਨ ਜਿਸ ਦਾ ਜੇਕਰ ਸਹੀ ਤਰੀਕੇ ਨਾਲ ਪਾਲਨ ਕੀਤਾ ਜਾਵੇ ਤਾਂ ਤੁਹਾਡੇ ਜੀਵਨ ‘ਚ ਆਉਣ ਵਾਲੀਆਂ ਸਭ ਨਕਾਰਾਤਮਕਤਾਵਾਂ ਦੂਰ ਹੋ ਜਾਣਗੀਆਂ। ਤਾਂ ਆਓ ਜਾਣਦੇ ਹਾਂ ਇਸ ਨਾਲ ਜੁੜੇ ਕੁਝ ਉਪਾਅ…

1. ਜੇਕਰ ਤੁਸੀਂ ਆਪਣੇ ਘਰ ‘ਚ ਡ੍ਰੀਮ ਕੈਚਰ ਲਗਾਉਂਦੇ ਹੋ ਤਾਂ ਇਸ ਗੱਲ ਦਾ ਧਿਆਨ ਰੱਖੋ ਕਿ ਜਿਸ ਜਗ੍ਹਾ ‘ਤੇ ਇਸ ਨੂੰ ਲਗਾਇਆ ਗਿਆ ਹੈ, ਉਸ ਦੇ ਹੇਠਾਂ ਕੋਈ ਵੀ ਵਿਅਕਤੀ ਬੈਠੇ ਨਾ। ਨਾਲ ਹੀ ਇਸ ਗੱਲ ਦਾ ਵੀ ਧਿਆਨ ਰੱਖੋ ਕਿ ਜਿਸ ਜਗ੍ਹਾ ‘ਤੇ ਇਸ ਨੂੰ ਲਗਾਇਆ ਗਿਆ ਹੈ, ਉਸ ਦੇ ਹੇਠੋਂ ਲੋਕ ਨਾ ਲੰਘਣ।
2. ਅਜਿਹਾ ਮੰਨਿਆ ਜਾਂਦਾ ਹੈ ਕਿ ਗਲਤ ਦਿਸ਼ਾ ‘ਚ ਰੱਖਿਆ ਗਿਆ ਡ੍ਰੀਮ ਕੈਚਰ ਤੁਹਾਡੀਆਂ ਆਰਥਿਕ ਸਮੱਸਿਆਵਾਂ ਦਾ ਵੀ ਕਾਰਨ ਹੋ ਸਕਦਾ ਹੈ। ਅਜਿਹੇ ‘ਚ ਇਸ ਨੂੰ ਲਗਾਉਂਦੇ ਹੋਏ ਵਾਸਤੂ ਨਿਯਮਾਂ ਦਾ ਖ਼ਾਸ ਧਿਆਨ ਰੱਖੋ। ਅਜਿਹਾ ਮੰਨਿਆ ਜਾਂਦਾ ਹੈ ਕਿ ਡ੍ਰੀਮ ਕੈਚਰ ਨੂੰ ਹਮੇਸ਼ਾ ਦੱਖਣ-ਪੱਛਮ ਦਿਸ਼ਾ ‘ਚ ਲਗਾਉਣਾ ਚਾਹੀਦਾ ਹੈ।
3. ਜੇਕਰ ਤੁਹਾਨੂੰ ਅਜਿਹਾ ਲੱਗਦਾ ਹੈ ਕਿ ਤੁਹਾਡੇ ਘਰ ਜਾਂ ਕਮਰੇ ‘ਚ ਕੋਈ ਨਕਾਰਾਤਮਕ ਊਰਜਾ ਹੈ ਤਾਂ ਅਜਿਹਾ ਮੰਨਿਆ ਜਾਂਦਾ ਹੈ ਕਿ ਫੇਂਗ ਸ਼ੂਈ ਡ੍ਰੀਮ ਕੈਚਰ ਨਕਾਰਾਤਮਕਤਾ ਨੂੰ ਦੂਰ ਕਰਦਾ ਹੈ ਅਤੇ ਸਕਾਰਾਤਮਕ ਊਰਜਾ ਦੇ ਸੰਚਾਰ ਨੂੰ ਵਧਾਉਂਦਾ ਹੈ।
4. ਫੇਂਗ ਸ਼ੂਈ ਦੇ ਮੁਤਾਬਕ ਕੁਝ ਅਜਿਹੀਆਂ ਥਾਵਾਂ ਹੁੰਦੀਆਂ ਹਨ ਜਿੱਥੇ ਗਲਤੀ ਨਾਲ ਵੀ ਡ੍ਰੀਮ ਕੈਚਰ ਨਹੀਂ ਲਗਾਉਣਾ ਚਾਹੀਦਾ। ਕੋਸ਼ਿਸ਼ ਕਰੋ ਕਿ ਇਸ ਨੂੰ ਕਦੇ ਵੀ ਰਸੋਈ ਜਾਂ ਬਾਥਰੂਮ ‘ਚ ਨਾ ਰੱਖੋ। ਅਜਿਹਾ ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਜ਼ਿੰਦਗੀ ‘ਤੇ ਨਕਾਰਾਤਮਕ ਪ੍ਰਭਾਵ ਪੈਂਦਾ ਹੈ ਅਤੇ ਤੁਹਾਡੀ ਸਫ਼ਲਤਾ ‘ਚ ਵੀ ਰੁਕਾਵਟ ਆਉਂਦੀ ਹੈ।
5. ਜੇਕਰ ਤੁਹਾਡੇ ਬੱਚੇ ਨੂੰ ਪੜ੍ਹਾਈ ‘ਚ ਸਫ਼ਲਤਾ ਨਹੀਂ ਮਿਲ ਰਹੀ ਹੈ, ਜਾਂ ਉਹ ਆਪਣਾ ਟੀਚਾ ਹਾਸਲ ਨਹੀਂ ਕਰ ਪਾ ਰਹੇ ਹੈ ਤਾਂ ਬੱਚਿਆਂ ਦੇ ਕਮਰੇ ‘ਚ ਡ੍ਰੀਮ ਕੈਚਰ ਜ਼ਰੂਰ ਲਗਾਓ। ਹਾਲਾਂਕਿ ਇਸ ਗੱਲ ਦਾ ਧਿਆਨ ਰੱਖੋ ਕਿ ਰੋਜ਼ਾਨਾ ਇਸ ਦੀ ਸਫ਼ਾਈ ਕਰਦੇ ਰਹੋ।

Check Also

ਸਵੇਰੇ ਉੱਠਕੇ ਕਰੋ ਇਹ 4 ਉਪਾਅ, ਧਨ ਦੀ ਕਮੀ ਅਤੇ ਬੁਰਾ ਲਕ ਹੋਵੇਗਾ ਦੂਰ

ਚੰਗੀ ਅਤੇ ਮਾੜੀ ਕਿਸਮਤ ਦਾ ਸਾਡੀ ਜ਼ਿੰਦਗੀ ‘ਤੇ ਸਕਾਰਾਤਮਕ ਅਤੇ ਮਾੜਾ ਪ੍ਰਭਾਵ ਪੈਂਦਾ ਹੈ। ਅਜਿਹੇ …

Leave a Reply

Your email address will not be published. Required fields are marked *