ਪਹਾੜਾਂ ‘ਚ ਜਾਣ ਤੋਂ ਪਹਿਲਾਂ ਜਰੂਰ ਦੇਖੋ ਇਹ ਵੀਡੀਓ ਹੋ ਸਕਦਾ ਤੁਹਾਡਾ ਨੁਕਸਾਨ ਹੋਣ ਤੋਂ ਬੱਚ ਜਾਵੇ..!
ਜੇਕਰ ਤੁਸੀਂ ਮੌਜੂਦਾ ਹਲਾਤਾਂ ’ਚ ਹਿਮਾਚਲ ਜਾਣ ਦੀ ਤਿਆਰੀ ਕਰ ਰਹੇ ਹੋ ਜਾਂ ਫੇਰ ਹਿਮਾਚਲ ਤੋਂ ਚੰਡੀਗੜ੍ਹ ਆਉਣ ਦੀ ਤਿਆਰੀ ਕਰ ਰਹੇ ਹੋ। ਪਰ ਜਾਣ ਤੋਂ ਪਹਿਲਾਂ ਜ਼ਰੂਰ ਦੇਖੋ, ਇਹ ਖ਼ਬਰ। ਕਿਉਂਕਿ ਕਈ ਸੜਕਾਂ ਬੰਦ ਹਨ, ਅਜਿਹੇ ‘ਚ ਤੁਹਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੋ ਤਸਵੀਰਾਂ ਅਸੀਂ ਤੁਹਾਨੂੰ ਵਿਖਾ ਰਹੇ ਹਾਂ, ਇਹ ਤਸਵੀਰਾਂ ਹਨ ਚੰਡੀਗੜ੍ਹ ਮਨਾਲੀ ਨੈਸ਼ਨਲ ਹਾਈਵੇਅ (National Highway) ਦੀਆਂ।ਜਿੱਥੇ ਪਹਾੜਾਂ ਤੋਂ ਭਾਰੀ ਢਿੱਗਾਂ ਸੜਕ ’ਤੇ ਡਿੱਗਣ ਕਾਰਨ ਇਹ ਮਾਰਗ ਬੰਦ ਹੋ ਗਿਆ। ਉੱਧਰ, ਮੰਡੀ ‘ਚ ਬੰਦ ਪਏ ਹਾਈਵੇਅ ਨੂੰ ਦੁਬਾਰਾ ਚਾਲੂ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਪਰ ਇੱਥੇ ਰੁਕ-ਰੁਕ ਕੇ ਮੀਂਹ ਵੀ ਜਾਰੀ ਹੈ, ਜਿਸ ਕਾਰਨ ਸੜਕ ਦੀ ਮੁਰੰਮਤ ਕਰਨ ਦੇ ਕੰਮ ਵਿੱਚ ਰੁਕਾਵਟਾਂ ਆ ਰਹੀਆਂ ਹਨ।
ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਹਿਮਾਚਲ ਜਾਣ ਵਾਲੇ ਲੋਕ, ਇਹ ਖਬਰ ਜ਼ਰੂਰ ਦੇਖਣ। ਕਿਉਂਕਿ ਜਗ੍ਹਾ-ਜਗ੍ਹਾ ’ਤੇ ਬੱਸਾਂ ਦੇ ਫਸਣ ਕਾਰਨ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਕਈ ਥਾਵਾਂ ’ਤੇ ਤਾਂ ਵਾਹਨ ਹਾਦਸੇ ਦਾ ਸ਼ਿਕਾਰ ਹੋਣ ਤੋਂ ਵਾਲ-ਵਾਲ ਬਚੇ ਹਨ। ਅਜਿਹੇ ’ਚ ਤੁਹਾਨੂੰ ਸਲਾਹ ਹੈ ਕਿ ਯਾਤਰਾ ਕਰਨ ਤੋਂ ਪਹਿਲਾਂ ਮੌਸਮ ਅਤੇ ਪਹਾੜਾਂ ਦੇ ਤਾਜ਼ਾ ਹਲਾਤਾਂ ਬਾਰੇ ਜਾਣਕਾਰੀ ਹਾਸਲ ਜ਼ਰਰੂ ਕਰ ਲਓ।
ਇਹ ਜੋ ਤਸਵੀਰਾਂ ਤੁਸੀਂ ਵੇਖ ਰਹੇ ਹੋ, ਉਹ ਚੰਡੀਗੜ੍ਹ-ਮਨਾਲੀ ਹਾਈਵੇਅ ਦੀਆਂ ਹਨ, ਜਿਸ ’ਚ ਤੁਸੀਂ ਵੇਖ ਸਕਦੇ ਹੋ ਸੈਂਕੜੇ ਹੀ ਯਾਤਰੀ ਸੜਕ ਬਹਾਲ ਹੋਣ ਦੇ ਇੰਤਜ਼ਾਰ ’ਚ ਰਾਹ ’ਚ ਹੀ ਰੁਕੇ ਹੋਏ ਹਨ। ਮੌਸਮ ਦੇ ਖ਼ਰਾਬ ਹੋ ਜਾਣ (Heavy Rain) ਕਾਰਨ ਬੱਸਾਂ ਅਤੇ ਛੋਟੇ ਵਾਹਨ ਸੜਕਾਂ ’ਤੇ ਰੇਂਗਦੇ ਨਜ਼ਰ ਆ ਰਹੇ ਹਨ। ਮੀਂਹ ਕਾਰਨ ਪਹਾੜਾਂ ’ਚ ਬੇਸ਼ੱਕ ਮੌਸਮ ਸੁਹਾਵਣਾ ਹੋਇਆ ਹੈ, ਅਜਿਹੇ ’ਚ ਜ਼ਿਆਦਾਤਰ ਲੋਕ ਪਹਾੜਾਂ ਦਾ ਰੁਖ਼ ਕਰਦੇ ਹਨ। ਪਰ ਗਰਾਊਂਡ ਜ਼ੀਰੋ ਦੀ ਰਿਪੋਰਟ ਇਹ ਵੀ ਕਿ ਕਈ ਥਾਵਾਂ ’ਤੇ ਭੂ-ਖਿਸਕਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਸੋ, ਅਜਿਹੇ ’ਚ ਖ਼ਾਸਕਰ ਮੀਂਹ ਦੇ ਮੌਸਮ ’ਚ ਯਾਤਰਾ ਕਰਨ ਤੋਂ ਗੁਰੇਜ਼ ਕਰੋ।