ਗਰਮੀ ‘ਚ ਕਿਉਂ ਖਾਣਾ ਚਾਹੀਦਾ ਹੈ ਸਾਦਾ ਘਰੇਲੂ ਭੋਜਨ, ਜਾਣੋ..!

ਵੀਡੀਓ ਦੇਖਣ ਲਈ ਅੰਤ ਵਿਚ ਜਾਓ

ਡਾ: ਭੁਪਿੰਦਰ ਨੇ ਕਿਹਾ ਕਿ ਇਸ ਗਰਮੀ ਵਿੱਚ ਖਾਣ-ਪੀਣ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਗਰਮੀ ਵਿੱਚ ਸਾਨੂੰ ਘਰ ਦਾ ਸਾਦਾ ਭੋਜਨ ਖਾਣਾ ਚਾਹੀਦਾ ਹੈ ਅਤੇ ਤਲੀਆਂ ਚੀਜ਼ਾਂ ਅਤੇ ਜੰਕ ਫੂਡ ਤੋਂ ਦੂਰ ਰਹਿਣਾ ਚਾਹੀਦਾ ਹੈ।

ਕਿਸ ਤਰ੍ਹਾਂ ਦਾ ਹੋਵੇ ਗਰਮੀਆਂ ਦਾ ਭੋਜਨ ?

ਇਸ ਤੋਂ ਇਲਾਵਾ ਆਮ ਤੌਰ ‘ਤੇ ਗਰਮੀਆਂ ਵਿੱਚ ਭੋਜਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਇਸ ਦੇ ਜਵਾਬ ਵਿੱਚ ਡਾਕਟਰ ਸੁਨੀਤਾ ਨੇ ਕਿਹਾ, “ਅਜਿਹਾ ਭੋਜਨ ਜਿਸ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੋਵੇ ਕਿਉਂਕਿ ਗਰਮੀਆਂ ਵਿੱਚ ਪਸੀਨਾ ਨਿਕਲਣ ਕਾਰਨ ਸਾਡੇ ਸਰੀਰ ਨੂੰ ਪਾਣੀ ਦੀ ਲੋੜ ਹੁੰਦੀ ਹੈ।”

ਉਹਨਾਂ ਨੇ ਕਿਹਾ, “ਨਿੰਬੂ ਪਾਣੀ, ਨਾਰੀਅਲ ਪਾਣੀ, ਲੱਸੀ, ਫ਼ਲ ਅਤੇ ਹਰੀਆਂ ਸਬਜੀਆਂ ਦਾ ਸੇਵਨ ਕਰਨਾ ਚਾਹੀਦਾ ਹੈ।”

ਨਿੰਬੂ ਪਾਣੀ

ਡਾਕਟਰ ਸੁਨੀਤਾ ਨੇ ਗਰਮੀਆਂ ਵਿੱਚ ਹਰ ਦੋ ਘੰਟੇ ਬਾਅਦ ਕੁਝ ਖਾਣ-ਪੀਣ ਦੀ ਸਲਾਹ ਦਿੱਤੀ। ਉਹਨਾਂ ਕਿਹਾ ਕਿ ਸਵੇਰ ਦੇ ਨਾਸ਼ਤੇ ਅਤੇ ਦੁਪਹਿਰ ਦੇ ਭੋਜਨ ਦੇ ਵਿਚਕਾਰ ਲੱਸੀ ਜਾਂ ਕੋਈ ਹੋਰ ਤਰਲ ਪਦਾਰਥ ਲੈਣਾ ਚਾਹੀਦਾ ਹੈ।“

“ਦੁਪਹਿਰ ਦੇ ਭੋਜਨ ਅਤੇ ਰਾਤ ਦੇ ਭੋਜਨ ਦੇ ਵਿਚਕਾਰ ਮੌਸਮੀ ਫ਼ਲ ਜਾਂ ਹਰੀਆਂ ਸਬਜੀਆਂ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।

ਡਾਕਟਰ ਸੁਨੀਤਾ ਮੁਤਾਬਕ ਸਵੇਰ ਦਾ ਨਾਸ਼ਤਾ ਸਕਿੱਪ ਨਹੀਂ ਕਰਨਾ ਚਾਹੀਦਾ ਅਤੇ ਦਿਨ ਦੇ ਬਾਕੀ ਭੋਜਨਾਂ ਤੋਂ ਥੋੜ੍ਹਾ ਜ਼ਿਆਦਾ ਹੋਣਾ ਚਾਹੀਦਾ ਹੈ ਅਤੇ ਰਾਤ ਦਾ ਖਾਣਾ ਸਭ ਤੋਂ ਹਲਕਾ। ਉਹਨਾਂ ਗਰਮੀਆਂ ਵਿੱਚ ਘੱਟ ਮਸਾਲਿਆਂ ਵਾਲਾ ਸਾਦਾ ਭੋਜਨ ਖਾਣ ਦੀ ਸਲਾਹ ਦਿੱਤੀ।

ਬਰਗਰ

ਗਰਮੀਆਂ ਵਿੱਚ ਦੇਰੀ ਨਾਲ ਹਜ਼ਮ ਹੋਣ ਵਾਲੇ ਖਾਣੇ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਨਹੀਂ ਤਾਂ ਤੁਸੀਂ ਸਿਹਤ ਮੰਦ ਖਾਣਾ ਨਹੀਂ ਖਾ ਸਕੋਂਗੇ।

ਗਰਮੀਆਂ ਵਿੱਚ ਕੀ ਨਾ ਖਾਈਏ ?

ਗਰਮੀ ਦੇ ਮੌਸਮ ਵਿੱਚ ਬਿਮਾਰੀਆਂ ਤੋਂ ਬਚਣ ਲਈ ਕਿਸ ਤਰ੍ਹਾਂ ਦੇ ਭੋਜਨ ਤੋਂ ਪਰਹੇਜ਼ ਹੋਣਾ ਚਾਹੀਦਾ ਹੈ, ਇਹ ਵੀ ਅਸੀਂ ਡਾਕਟਰ ਸੁਨੀਤਾ ਤੋਂ ਪੁੱਛਿਆ। ਉਹਨਾਂ ਦੱਸਿਆ, “ਤਲਿਆ ਹੋਇਆ, ਜ਼ਿਆਦਾ ਘਿਓ, ਫੈਟ ਅਤੇ ਮਸਾਲੇਦਾਰ ਭੋਜਨ ਤੋਂ ਪਰਹੇਜ਼ ਰਹਿਣਾ ਚਾਹੀਦਾ ਹੈ।”

ਇਸ ਪਿੱਛੇ ਕਾਰਨ ਇਹ ਦੱਸਿਆ ਕਿ ਅਜਿਹਾ ਭੋਜਨ ਪਚਣ ਵਿੱਚ ਸਮਾਂ ਲਗਾਉਂਦਾ ਹੈ ਅਤੇ ਢਿੱਡ ਭਰਿਆ-ਭਰਿਆ ਲਗਦਾ ਹੈ ਜਿਸ ਕਾਰਨ ਅਸੀਂ ਲੋੜੀਂਦਾ ਪੌਸ਼ਟਿਕ ਅਹਾਰ ਨਹੀਂ ਲੈਂਦੇ। ਇਸ ਨਾਲ ਸਰੀਰ ਵਿੱਚ ਪਾਣੀ ਦੀ ਮਾਤਰਾ ਘਟ ਜਾਂਦੀ ਹੈ ਜੋ ਕਿ ਗਰਮੀ ਵਿੱਚ ਡੀ-ਹਾਈਡ੍ਰੇਸ਼ਨ ਕਰ ਸਕਦੀ ਹੈ।

ਡਾਕਟਰ ਸੁਨੀਤਾ ਨੇ ਗਰਮੀਆਂ ਵਿੱਚ ਚਾਹ-ਕੌਫੀ ਅਤੇ ਕੋਲਡ ਡਰਿੰਕ ਵੀ ਨਾ ਪੀਣ ਦੀ ਸਲਾਹ ਦਿੱਤੀ ਹੈ।

Check Also

Periods ਵਿੱਚ ਢਿੱਲੇ ਅਤੇ ਫਿੱਕੇ ਰੰਗ ਦੇ ਕੱਪੜੇ ਪਾਉਣਾ ਕਿਉਂ ਫਾਇਦੇਮੰਦ..!

Periods ਦੇ 5 ਦਿਨ ਕਿਸੇ ਵੀ ਲੜਕੀ ਜਾਂ ਔਰਤ ਲਈ ਕਸ਼ਟ ਵਾਲੇ ਹੁੰਦੇ ਹਨ। ਅਜਿਹੀ …

Leave a Reply

Your email address will not be published. Required fields are marked *