ਜਵਾਨੀ ‘ਚ ਹੀ ਹੋ ਰਹੇ ਚਿੱਟੇ ਵਾਲ, ਤੁਰੰਤ ਸ਼ੁਰੂ ਕਰੋ 5 ਕੰਮ, ਵਾਲ ਹੋ ਜਾਣਗੇ ਕਾਲੇ..!

ਇਸ ਲਈ ਲੋਕ ਕੱਲਰ ਲਾਉਣ ਲੱਗ ਪੈਂਦੇ ਹਨ ਜਿਸ ਨਾਲ ਵਾਲ ਵੀ ਤੇਜ਼ੀ ਨਾਲ ਸਫੇਦ ਹੋਣ ਲੱਗਦੇ ਹਨ। ਉਂਝ ਕੁਝ ਚੀਜ਼ਾਂ ਹਨ ਜਿਨ੍ਹਾਂ ਦਾ ਖਿਆਲ ਰੱਖ ਕੇ ਵਾਲਾ ਚਿੱਟੇ ਹੋਣ ਤੋਂ ਰੋਕਿਆ ਜਾ ਸਕਦਾ ਹੈ।

Health Tips: ਪੁਰਾਣੇ ਵੇਲੇ ਆਮ ਤੌਰ ‘ਤੇ 50 ਸਾਲ ਦੀ ਉਮਰ ਮਗਰੋਂ ਵਾਲ ਚਿੱਟੇ ਹੋਣ ਲੱਗਦੇ ਹਨ ਪਰ ਅੱਜਕੱਲ੍ਹ 25-30 ਸਾਲ ਦੀ ਉਮਰ ਵਿੱਚ ਹੀ ਵਾਲ ਸਫੇਦ ਹੋਣ ਲੱਗਦੇ ਹਨ। ਇਸ ਲਈ ਲੋਕ ਕੱਲਰ ਲਾਉਣ ਲੱਗ ਪੈਂਦੇ ਹਨ ਜਿਸ ਨਾਲ ਵਾਲ ਵੀ ਤੇਜ਼ੀ ਨਾਲ ਸਫੇਦ ਹੋਣ ਲੱਗਦੇ ਹਨ। ਉਂਝ ਕੁਝ ਚੀਜ਼ਾਂ ਹਨ ਜਿਨ੍ਹਾਂ ਦਾ ਖਿਆਲ ਰੱਖ ਕੇ ਵਾਲਾ ਚਿੱਟੇ ਹੋਣ ਤੋਂ ਰੋਕਿਆ ਜਾ ਸਕਦਾ ਹੈ। ਇਸ ਲਈ ਤੁਰੰਤ 5 ਕੰਮ ਸ਼ੁਰੂ ਕਰੋ

ਸਿਗਰਟ ਤੇ ਸ਼ਰਾਬ ਤੋਂ ਦੂਰੀ ਬਣਾਓ 
ਮੈਨਐਕਸਪੀ ਅਨੁਸਾਰ ਜੇਕਰ ਤੁਸੀਂ ਚਾਹੁੰਦੇ ਹੋ ਕਿ ਜਵਾਨੀ ਵਿੱਚ ਵਾਲ ਸਫੇਦ ਨਾ ਹੋਣ ਤਾਂ ਹੁਣ ਤੋਂ ਹੀ ਸਿਗਰੇਟ ਤੇ ਸ਼ਰਾਬ ਛੱਡ ਦਿਓ। ਮੇਲੇਨਿਨ ਨਾਮਕ ਕੁਦਰਤੀ ਮਿਸ਼ਰਣ ਕਾਰਨ ਵਾਲਾਂ ਦਾ ਰੰਗ ਕਾਲਾ ਹੁੰਦਾ ਹੈ। ਜਦੋਂ ਮੇਲੇਨਿਨ ਵਾਲਾਂ ਦੀ ਪੋਰ ਵਿੱਚ ਦਾਖਲ ਨਹੀਂ ਹੁੰਦਾ ਜਾਂ ਇਹ ਘੱਟ ਬਣਦਾ ਹੈ, ਤਾਂ ਵਾਲ ਸਫੈਦ ਹੋ ਜਾਂਦੇ ਹਨ। ਤਣਾਅ, ਚਿੰਤਾ, ਡਿਪਰੈਸ਼ਨ ਮੇਲੇਨਿਨ ਨੂੰ ਘੱਟ ਕਰਨ ਦੇ ਸਭ ਤੋਂ ਵੱਡੇ ਕਾਰਨ ਹਨ। ਇਸ ਲਈ ਤਣਾਅ, ਚਿੰਤਾ, ਉਦਾਸੀ ਨੂੰ ਦੂਰ ਕਰਨਾ ਹੋਵੇਗਾ।

ਸਿਹਤਮੰਦ ਖੁਰਾਕ ਲਓ
ਜ਼ਿੰਕ ਤੇ ਵਿਟਾਮਿਨ ਬੀ12 ਦੀ ਕਮੀ ਨਾਲ ਆਮ ਤੌਰ ‘ਤੇ ਵਾਲ ਸਫੈਦ ਹੋ ਜਾਂਦੇ ਹਨ। ਇਸ ਲਈ ਆਪਣੀ ਖੁਰਾਕ ‘ਚ ਵਿਟਾਮਿਨ ਬੀ12 ਨਾਲ ਭਰਪੂਰ ਭੋਜਨ ਸ਼ਾਮਲ ਕਰੋ। ਮੋਟੇ ਅਨਾਜ ਜਾਂ ਸਪਾਉਟ, ਡੇਅਰੀ ਉਤਪਾਦ, ਹਰੀਆਂ ਪੱਤੇਦਾਰ ਸਬਜ਼ੀਆਂ, ਮੀਟ ਆਦਿ ਨਾਲ ਵਿਟਾਮਿਨ ਬੀ12 ਦੀ ਕਮੀ ਪੂਰੀ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਵਿਟਾਮਿਨ ਸੀ, ਡੀ ਤੇ ਈ ਦੀ ਵੀ ਲੋੜ ਹੁੰਦੀ ਹੈ। ਇਸ ਲਈ ਸੰਤਰਾ, ਆਂਵਲਾ, ਪਾਲਕ, ਬੇਰੀਆਂ, ਸਟ੍ਰਾਬੇਰੀ, ਗਾਜਰ, ਟੁਨਾ ਮੱਛੀ, ਸੂਰਜਮੁਖੀ ਦੇ ਬੀਜ, ਰਾਗੀ, ਅਲਸੀ ਦੇ ਬੀਜ, ਕੱਦੂ ਦੇ ਬੀਜ ਆਦਿ ਦਾ ਸੇਵਨ ਕਰਨਾ ਚਾਹੀਦਾ ਹੈ।

ਜ਼ਰੂਰੀ ਤੇਲ ਦੀ ਵਰਤੋਂ
ਕੁਝ ਜ਼ਰੂਰੀ ਤੇਲ ਹਨ ਜਿਨ੍ਹਾਂ ਦੀ ਵਰਤੋਂ ਕਰਕੇ ਮੇਲੇਨਿਨ ਨੂੰ ਵਧਾਇਆ ਜਾ ਸਕਦਾ ਹੈ। ਹੈਲਥਲਾਈਨ ਮੁਤਾਬਕ ਜੇਕਰ ਤੁਸੀਂ ਕਾਲੇ ਤਿਲ ਦਾ ਤੇਲ, ਨਾਰੀਅਲ ਤੇਲ, ਬਦਾਮ ਦਾ ਤੇਲ, ਆਂਵਲਾ ਤੇਲ ਆਦਿ ਦੀ ਨਿਯਮਤ ਵਰਤੋਂ ਕਰਦੇ ਹੋ ਤਾਂ ਜਵਾਨੀ ‘ਚ ਵਾਲ ਸਫੇਦ ਨਹੀਂ ਹੋਣਗੇ ਪਰ ਇਸ ਲਈ ਖੁਰਾਕ ਤੇ ਗਲਤ ਚੀਜ਼ਾਂ ਦਾ ਤਿਆਗ ਵੀ ਜ਼ਰੂਰੀ ਹੈ।

ਇਨ੍ਹਾਂ ਚੀਜ਼ਾਂ ਤੋਂ ਬਚੋ
ਵਾਲਾਂ ਨੂੰ ਬਲੀਚ ਕਰਨਾ, ਹੇਅਰ ਬਰੱਸ਼, ਆਇਰਨ ਜਾਂ ਵਾਲਾਂ ਵਿੱਚ ਜ਼ਿਆਦਾ ਗਰਮੀ, ਹਾਰਸ਼ ਸ਼ੈਂਪੂ ਦੀ ਵਰਤੋਂ ਕਰਨਾ, ਇਹ ਸਾਰੀਆਂ ਆਦਤਾਂ ਵਾਲਾਂ ਨੂੰ ਸਮੇਂ ਤੋਂ ਪਹਿਲਾਂ ਸਫੈਦ ਕਰ ਦਿੰਦੀਆਂ ਹਨ ਤੇ ਵਾਲ ਝੜਨੇ ਵੀ ਸ਼ੁਰੂ ਹੋ ਜਾਂਦੇ ਹਨ।

ਕੜ੍ਹੀ ਪੱਤੇ, ਮਹਿੰਦੀ ਆਦਿ ਦੀ ਵਰਤੋਂ
ਕੜੀ ਪੱਤੇ ਨੂੰ ਪਾਣੀ ਨਾਲ ਪੀਸ ਕੇ ਮਹੀਨੇ ਵਿੱਚ ਇੱਕ ਵਾਰ ਵਾਲਾਂ ਵਿੱਚ ਲਗਾਓ ਤੇ ਅੱਧੇ ਘੰਟੇ ਬਾਅਦ ਕੱਢ ਲਓ। ਕੜ੍ਹੀ ਪੱਤੇ ਵਾਲਾਂ ਵਿੱਚ ਕੁਦਰਤੀ ਤੌਰ ‘ਤੇ ਚਮਕ ਤੇ ਕਾਲਾਪਨ ਲਿਆਏਗਾ। ਇਸੇ ਤਰ੍ਹਾਂ ਮਹਿੰਦੀ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।

Check Also

‘ਬੰਦੀ ਸਿੰਘਾਂ ਦਾ ਮੋਰਚਾ ਹਟਾਇਆ ਜਾਵੇ’ | ‘ਜਲਦੀ ਥਾਂ ਖਾਲੀ ਕਰਵਾਓ’ | High Court ਦਾ ਆਇਆ ਹੁਕਮ

‘ਬੰਦੀ ਸਿੰਘਾਂ ਦਾ ਮੋਰਚਾ ਹਟਾਇਆ ਜਾਵੇ’ | ‘ਜਲਦੀ ਥਾਂ ਖਾਲੀ ਕਰਵਾਓ’ | High Court ਦਾ …

Leave a Reply

Your email address will not be published. Required fields are marked *

Periods ਵਿੱਚ ਢਿੱਲੇ ਅਤੇ ਫਿੱਕੇ ਰੰਗ ਦੇ ਕੱਪੜੇ ਪਾਉਣਾ ਕਿਉਂ ਫਾਇਦੇਮੰਦ..! PVR INOX ਵੱਲੋਂ ਖਾਣ-ਪੀਣ ਦੇ ਸਮਾਨ ‘ਚ 40 % ਦੀ ਕਮੀ ! 114 ਸ਼ਹਿਰਾਂ ਦੇ 1600 ਸਕ੍ਰੀਨ ‘ਤੇ ਛੋਟ ਇਸਰੋ ਦੇ ਮਿਸ਼ਨ ਚੰਦਰਯਾਨ-3 ਦੀ ਲਾਂਚਿੰਗ ਸਫਲ | Chandrayaan 3 Launch ਇਹ ਹਨ ਪੰਜਾਬ ਦੇ ਤਾਜਾ ਹਾਲਤ..! ਹਾਰਟ ਅਟੈਕ ਤੋਂ ਬਚਾਏਗੀ ਇਹ ਇੱਕ ਗੋਲੀ : Heart attack ਕੀ ਤੁਹਾਡੇ ਸਰੀਰ ‘ਤੇ ਵੀ ਪੈ ਜਾਂਦੇ ਨੇ ਨੀਲ ਵਰਗੇ ਨਿਸ਼ਾਨ ? ਨਾਂ ਕਰਿਓ Ignore ਜਵਾਨੀ ‘ਚ ਹੀ ਹੋ ਰਹੇ ਚਿੱਟੇ ਵਾਲ, ਤੁਰੰਤ ਸ਼ੁਰੂ ਕਰੋ 5 ਕੰਮ, ਵਾਲ ਹੋ ਜਾਣਗੇ ਕਾਲੇ
Periods ਵਿੱਚ ਢਿੱਲੇ ਅਤੇ ਫਿੱਕੇ ਰੰਗ ਦੇ ਕੱਪੜੇ ਪਾਉਣਾ ਕਿਉਂ ਫਾਇਦੇਮੰਦ..! PVR INOX ਵੱਲੋਂ ਖਾਣ-ਪੀਣ ਦੇ ਸਮਾਨ ‘ਚ 40 % ਦੀ ਕਮੀ ! 114 ਸ਼ਹਿਰਾਂ ਦੇ 1600 ਸਕ੍ਰੀਨ ‘ਤੇ ਛੋਟ ਇਸਰੋ ਦੇ ਮਿਸ਼ਨ ਚੰਦਰਯਾਨ-3 ਦੀ ਲਾਂਚਿੰਗ ਸਫਲ | Chandrayaan 3 Launch ਇਹ ਹਨ ਪੰਜਾਬ ਦੇ ਤਾਜਾ ਹਾਲਤ..! ਹਾਰਟ ਅਟੈਕ ਤੋਂ ਬਚਾਏਗੀ ਇਹ ਇੱਕ ਗੋਲੀ : Heart attack ਕੀ ਤੁਹਾਡੇ ਸਰੀਰ ‘ਤੇ ਵੀ ਪੈ ਜਾਂਦੇ ਨੇ ਨੀਲ ਵਰਗੇ ਨਿਸ਼ਾਨ ? ਨਾਂ ਕਰਿਓ Ignore ਜਵਾਨੀ ‘ਚ ਹੀ ਹੋ ਰਹੇ ਚਿੱਟੇ ਵਾਲ, ਤੁਰੰਤ ਸ਼ੁਰੂ ਕਰੋ 5 ਕੰਮ, ਵਾਲ ਹੋ ਜਾਣਗੇ ਕਾਲੇ