Periods ਦੇ 5 ਦਿਨ ਕਿਸੇ ਵੀ ਲੜਕੀ ਜਾਂ ਔਰਤ ਲਈ ਕਸ਼ਟ ਵਾਲੇ ਹੁੰਦੇ ਹਨ। ਅਜਿਹੀ ਸਥਿਤੀ ਵਿੱਚ, ਤੁਸੀਂ ਕੁਝ ਅਜਿਹੇ ਨੁਸਖੇ ਅਪਣਾ ਸਕਦੇ ਹੋ ਜਿਨ੍ਹਾਂ ਨਾਲ ਤੁਹਾਡੇ 5 ਦਿਨ ਆਰਾਮ ਨਾਲ ਲੰਘ ਜਾਣ।
ਪੀਰੀਅਡਸ ਦੇ 5 ਦਿਨ ਕਿਸੇ ਵੀ ਲੜਕੀ ਜਾਂ ਔਰਤ ਲਈ ਕਸ਼ਟ ਵਾਲੇ ਹੁੰਦੇ ਹਨ। ਅਜਿਹੀ ਸਥਿਤੀ ਵਿੱਚ, ਤੁਸੀਂ ਕੁਝ ਅਜਿਹੇ ਨੁਸਖੇ ਅਪਣਾ ਸਕਦੇ ਹੋ ਜਿਨ੍ਹਾਂ ਨਾਲ ਤੁਹਾਡੇ 5 ਦਿਨ ਆਰਾਮ ਨਾਲ ਲੰਘ ਜਾਣ। ਪੀਰੀਅਡਸ ਦੇ ਇਨ੍ਹਾਂ ਦਿਨਾਂ ‘ਚ ਸਰੀਰ ‘ਚ ਦਰਦ, ਪੇਟ ‘ਚ ਗੈਸ, ਜੀਅ ਕੱਚਾ ਹੋਣਾ, ਜ਼ਿਆਦਾ ਖੂਨ ਵਹਿਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਵੈਸੇ ਤਾਂ ਪੀਰੀਅਡਸ ਦੌਰਾਨ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਹੋਣਾ ਆਮ ਗੱਲ ਹੈ ਪਰ ਜੇਕਰ ਅਸੀਂ ਸਿਹਤ ਦੀ ਗੱਲ ਕਰੀਏ ਤਾਂ ਇਨ੍ਹਾਂ ਦਿਨਾਂ ‘ਚ ਰਾਹਤ ਪਾਉਣ ਲਈ ਅਸੀਂ ਕੁਝ ਅਜਿਹੇ ਨੁਸਖੇ ਅਪਣਾ ਸਕਦੇ ਹਾਂ। ਸਿਹਤ ਮਾਹਿਰਾਂ ਅਨੁਸਾਰ ਪੀਰੀਅਡਜ਼ ਦੇ ਦਿਨਾਂ ‘ਚ ਹਲਕੇ ਸ਼ੇਡ ਅਤੇ ਢਿੱਲੇ-ਢਿੱਲੇ ਕੱਪੜੇ ਪਾਉਣੇ ਚਾਹੀਦੇ ਹਨ। ਪਰ ਕੀ ਤੁਸੀਂ ਕਦੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਦੇ ਪਿੱਛੇ ਕੀ ਕਾਰਨ ਹੋ ਸਕਦਾ ਹੈ?
ਪੀਰੀਅਡਸ ਦੌਰਾਨ ਢਿੱਲੇ ਅਤੇ ਹਲਕੇ ਰੰਗ ਦੇ ਕੱਪੜੇ ਕਿਉਂ ਪਾਉਣੇ ਚਾਹੀਦੇ ਹਨ?
ਪੀਰੀਅਡਸ ਉਦੋਂ ਹੁੰਦੇ ਹਨ, ਜਦੋਂ ਔਰਤਾਂ ਦੇ ਸਰੀਰ ਵਿੱਚ ਕਈ ਹਾਰਮੋਨਲ ਬਦਲਾਅ ਹੁੰਦੇ ਹਨ। ਸਰੀਰ ਪੂਰੀ ਤਰ੍ਹਾਂ ਗਰਮ ਹੋ ਜਾਂਦਾ ਹੈ ਅਤੇ ਜੇਕਰ ਤੁਸੀਂ ਅਜਿਹੀ ਸਥਿਤੀ ਵਿਚ ਮੋਟੇ ਅਤੇ ਗੂੜ੍ਹੇ ਰੰਗ ਦੇ ਕੱਪੜੇ ਪਾਉਂਦੇ ਹੋ, ਤਾਂ ਸਰੀਰ ਹੋਰ ਗਰਮ ਹੋ ਜਾਵੇਗਾ ਅਤੇ ਹੈਵੀ ਬਲੀਡਿੰਗ ਹੋਣੀ ਸ਼ੁਰੂ ਹੋ ਜਾਵੇਗੀ। ਇਸ ਦੇ ਨਾਲ ਹੀ ਪੇਟ ਵਿੱਚ ਦਰਦ, ਸਰੀਰ ਵਿੱਚ ਦਰਦ, ਬੇਚੈਨੀ, ਕੁਝ ਔਰਤਾਂ ਨੂੰ ਇਸ ਦੌਰਾਨ ਠੰਡ ਲੱਗਦੀ ਹੈ, ਮਨ ਬੇਚੈਨ ਅਤੇ ਥਕਾਵਟ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਦੇ ਨਾਲ ਹੀ ਕੁਝ ਔਰਤਾਂ ਨੂੰ ਵੱਧ ਆਰਾਮ ਕਰਨ ਦਾ ਮਨ ਕਰਦਾ ਹੈ। ਅਜਿਹੇ ਵਿੱਚ ਜੇਕਰ ਤੁਸੀਂ ਢਿੱਲੇ ਕੱਪੜੇ ਪਾਉਂਦੇ ਹੋ ਤਾਂ ਤੁਹਾਡਾ ਮਨ ਸ਼ਾਂਤ ਰਹੇਗਾ ਅਤੇ ਨਾਲ ਹੀ ਸਰੀਰ ਵਿੱਚ ਦਰਦ ਦੀ ਕਮੀ ਵੀ ਹੋਵੇਗੀ।
ਪੀਰੀਅਡਸ ਵਿੱਚ ਹਲਕੇ ਅਤੇ ਢਿੱਲੇ ਕੱਪੜਿਆਂ ਦੇ ਫਾਇਦੇ
- ਢਿੱਲੇ ਕੱਪੜੇ ਪਾਉਣ ਨਾਲ ਮਾਸਪੇਸ਼ੀਆਂ ਨੂੰ ਆਰਾਮ ਮਿਲਦਾ ਹੈ
- ਮਨ ਅਤੇ ਸਰੀਰ ਸ਼ਾਂਤ ਰਹਿੰਦੇ ਹਨ
- ਮੂਡ ਸਵਿੰਗ ਘੱਟ ਹੋਵੇਗਾ
- ਚੰਗਾ ਫੀਲ ਹੋਵੇਗਾ
- ਸਰੀਰ ਦਾ ਤਾਪਮਾਨ ਕੰਟਰੋਲ ‘ਚ ਰਹੇਗਾ।
ਕੀ ਕਹਿੰਦੇ ਹਨ ਸਿਹਤ ਮਾਹਰ
ਸਿਹਤ ਮਾਹਰਾਂ ਅਨੁਸਾਰ ਜੇਕਰ ਤੁਸੀਂ ਪੀਰੀਅਡਸ ਦੌਰਾਨ ਟਾਈਟ ਅਤੇ ਗੂੜ੍ਹੇ ਰੰਗ ਦੇ ਕੱਪੜੇ ਪਾਉਂਦੇ ਹੋ ਤਾਂ ਤੁਹਾਡਾ ਸਰੀਰ ਗਰਮ ਹੋਣ ਲੱਗ ਜਾਂਦਾ ਹੈ ਅਤੇ ਹੈਵੀ ਬਲੀਡਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ। ਸਰੀਰ ਦਾ ਤਾਪਮਾਨ ਵੱਧ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਹਲਕੇ ਅਤੇ ਢਿੱਲੇ ਕੱਪੜੇ ਪਾਉਣ ਦੀ ਕੋਸ਼ਿਸ਼ ਕਰੋ।