Health Tips : ਗਰਮੀਆਂ ਦੇ ਮੌਸਮ ਵਿੱਚ ਬਾਹਰ ਨਿਕਲਣਾ ਪੈਂਦਾ ਹੈ ਅਤੇ ਤੇਜ਼ ਧੁੱਪ ਕਾਰਨ ਸਰੀਰ ਪਸੀਨੇ ਨਾਲ ਭਿੱਜ ਜਾਂਦਾ ਹੈ। ਪਸੀਨਾ ਆਉਣਾ ਸਿਹਤ ਲਈ ਚੰਗਾ ਹੈ ਪਰ ਜੇਕਰ ਇਸ ਤੋਂ ਜ਼ਿਆਦਾ ਆ ਰਿਹਾ ਹੋਵੇ ਜਾਂ ਪਸੀਨੇ ‘ਚੋਂ ਬਦਬੂ ਆ ਰਹੀ ਹੋਵੇ ਤਾਂ ਇਸ ਦਾ ਇਲਾਜ ਕਰਨਾ ਜ਼ਰੂਰੀ ਹੋ ਜਾਂਦਾ ਹੈ। ਹਾਲਾਂਕਿ ਪਸੀਨੇ ਦੀ ਬਦਬੂ ਨੂੰ ਦੂਰ ਕਰਨ ਲਈ ਬਾਜ਼ਾਰ ‘ਚ ਕਈ ਤਰ੍ਹਾਂ ਦੇ ਸਪਰੇਅ ਤੇ ਦਵਾਈਆਂ ਉਪਲਬਧ ਹਨ ਪਰ ਜੇਕਰ ਤੁਸੀਂ ਇਸ ਦਾ ਇਲਾਜ ਕੁਦਰਤੀ ਤਰੀਕੇ ਨਾਲ ਕਰੋ ਤਾਂ ਸਭ ਤੋਂ ਵਧੀਆ ਹੋਵੇਗਾ। ਪਸੀਨੇ ਅਤੇ ਗਰਮੀ ਤੋਂ ਰਾਹਤ ਪਾਉਣ ਦਾ ਸਭ ਤੋਂ ਆਸਾਨ ਤਰੀਕਾ ਹੈ ਨਹਾਉਣਾ। ਇਸ ਨਾਲ ਸਰੀਰ ‘ਤੇ ਜਮ੍ਹਾ ਬੈਕਟੀਰੀਆ ਅਤੇ ਕੀਟਾਣੂ ਵੀ ਧੋਤੇ ਜਾਂਦੇ ਹਨ। ਜੇਕਰ ਫਿਰ ਵੀ ਪਸੀਨੇ ਦੀ ਬਦਬੂ ਖਤਮ ਨਹੀਂ ਹੁੰਦੀ ਤਾਂ ਨਹਾਉਣ ਵਾਲੇ ਪਾਣੀ ‘ਚ ਕੁਝ ਚੀਜ਼ਾਂ ਮਿਲਾ ਲਓ। ਇਸ ਨਾਲ ਤੁਸੀਂ ਤਾਜ਼ੇ ਮਹਿਸੂਸ ਕਰੋਗੇ ਅਤੇ ਪਸੀਨੇ ਦੀ ਬਦਬੂ ਤੋਂ ਵੀ ਛੁਟਕਾਰਾ ਪਾਓਗੇ। ਆਓ ਜਾਣਦੇ ਹਾਂ ਉਨ੍ਹਾਂ ਬਾਰੇ-
ਨਿੰਮ
ਨਿੰਮ ਵਿਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ ਜੋ ਤੁਹਾਡੀ ਸਕਿਨ ਨੂੰ ਬੈਕਟੀਰੀਆ ਤੋਂ ਬਚਾਉਣ ਵਿਚ ਮਦਦ ਕਰ ਸਕਦੇ ਹਨ। ਤੁਸੀਂ ਨਹਾਉਣ ਵਾਲੇ ਪਾਣੀ ਵਿਚ ਨਿੰਮ ਦੀਆਂ ਪੱਤੀਆਂ ਜਾਂ ਨਿੰਮ ਦਾ ਤੇਲ ਮਿਲਾ ਕੇ ਨਹਾ ਸਕਦੇ ਹੋ। ਇਹ ਸਕਿਨ ਦੇ ਦਾਣੇ, ਰੈਸ਼ੇਜ਼, ਮੁਹਾਸੇ, ਪਸੀਨੇ ਦੀ ਬਦਬੂ ਤੇ ਖੁਜਲੀ ਨੂੰ ਘਟਾਉਣ ਵਿੇਚ ਮਦਦ ਕਰਦੇ ਹਨ।
ਹਲਦੀ
ਹਲਦੀ ਵਿਚ ਐਂਟੀਬੈਕਟੀਰੀਅਲ, ਐਂਟੀ-ਇੰਫਲੇਮੇਟਰੀ ਤੇ ਐਂਟੀ-ਏਜਿੰਗ ਗੁਣ ਹੁੰਦੇ ਹਨ ਜੋ ਸਕਿਨ ਲਈ ਕਾਫੀ ਫਾਇਦੇਮੰਦ ਹੁੰਦੇ ਹਨ। ਪਾਣੀ ਵਿਚ ਥੋੜ੍ਹੀ ਜਿਹੀ ਹਲਦੀ ਮਿਲਾ ਕੇ ਨਹਾਉਣ ਨਾਲ ਤੁਹਾਡੀ ਸਕਿਨ ਮੁਹਾਸਿਆਂ ਤੇ ਦਾਣਿਆਂ ਤੋਂ ਬਚੀ ਰਹਿੰਦੀ ਹੈ। ਨਾਲ ਹੀ ਇਹ ਸਕਿਨ ਨੂੰ ਚਮਕਦਾਰ ਬਣਾਉਣ ਤੇ ਟੈਨਿੰਗ ਨੂੰ ਘਟਾਉਣ ਵਿਚ ਵੀ ਮਦਦ ਕਰ ਸਕਦੀ ਹੈ।
ਗੁਲਾਬ ਦੀਆਂ ਪੱਤੀਆਂ
ਨਹਾਉਣ ਤੋਂ ਪਹਿਲਾਂ ਪਾਣੀ ‘ਚ ਗੁਲਾਬ ਦੀਆਂ ਪੱਤੀਆਂ ਪਾ ਦਿਓ। ਇਸ ਤੋਂ ਬਾਅਦ ਇਸ ਪਾਣੀ ਨਾਲ ਇਸ਼ਨਾਨ ਕਰੋ। ਇਹ ਤੁਹਾਡੀ ਸਕਿਨ ਨੂੰ ਤਰੋ-ਤਾਜ਼ਾ ਰੱਖੇਗਾ ਤੇ ਪਸੀਨੇ ਦੀ ਬਦਬੂ ਨੂੰ ਦੂਰ ਕਰਨ ਵਿਚ ਵੀ ਮਦਦ ਕਰੇਗਾ। ਗੁਲਾਬ ਦਾ ਅਰਕ ਸਕਿਨ ਲਈ ਕਾਫੀ ਫਾਇਦੇਮੰਦ ਹੁੰਦਾ ਹੈ।