ਬਿਉਰੋ ਰਿਪੋਰਟ – ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਨੇ ਕਿਹਾ ਕਿ ਮਿਸਲਾਂ ਦਾ ਸਮੇਂ ਜਦੋਂ ਸਿੱਖਾਂ ਉਪਰ ਕਠਿਨ ਸਮਾਂ ਸੀ ਉਦੋਂ ਵੀ ਇਸ ਤਰ੍ਹਾਂ ਜਥੇਦਾਰਾਂ ਦੀ ਨਿਯੁਕਤੀ ਨਹੀਂ ਹੋਈ ਸੀ ਜਿਸ ਤਰ੍ਹਾਂ ਹੁਣ ਕੀਤੀ ਗਈ ਹੈ। ਜਦੋਂ ਕੌਮ ਦੇ ਜਥੇਦਾਰਾਂ ਨੂੰ ਸੇਵਾ ਮਿਲਦੀ ਹੈ ਤਾਂ ਉਸ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਹੈ ਤੇ ਸਾਰਾ ਪੰਥ ਗੁਰਬਾਣੀ ਦਾ ਜਾਪ ਕਰਕੇ ਮਿਲਕੇ ਅਰਦਾਸ ਕਰਦਾ ਹੈ। ਜਦੋਂ ਨਵਾਬ ਕਪੂਰ ਸਿੰਘ ਜੀ ਨੂੰ ਨਵਾਬੀ ਦਿੱਤੀ ਗਈ ਸੀ ਕਿ ਉਸ ਵੀ ਕੌਮ ਦੀ ਹਾਜ਼ਰੀ ਵਿਚ ਦਿੱਤੀ ਗਈ ਸੀ ਤੇ ਆਈ ਖਿੱਲਤ ਨੂੰ ਪੰਜਾਂ ਪਿਆਰਿਆਂ ਦੇ ਚਰਨਾਂ ਨੂੰ ਲਗਾ ਕੇ ਫਿਰ ਉਨ੍ਹਾਂ ਦੇ ਸਿਰ ਤੇ ਦਸਤਾਰ ਰੱਖ ਕੇ ਨਵਾਬੀ ਦਿੱਤੀ ਸੀ। ਪਰ ਹੁਣ ਜੋ ਦੌਰ ਸ਼ੁਰੂ ਹੋ ਚੁੱਕਾ ਹੈ ਇਸ ਨਾਲ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੋਵੇਗਾ ਇਸ ਨਾਲ ਕੋਈ ਵੀ ਜਥੇਦਾਰਾਂ ਦੀ ਨਿਯੁਕਤੀ ਕਰ ਲਵੇਗਾ। ਇੱਥੋਂ ਤੱਕ ਕਿ ਖੇਤਾਂ ਤੇ ਵੱਟ ਬੰਨੇ ਤੇ ਵੀ ਨਿਯੁਕਤੀਆਂ ਹੋਣਗੀਆਂ। ਨਾ ਗੁਰੂ ਦੀ ਹਾਜ਼ਰੀ ਦੀ ਲੋੜ ਮਹਿਸੂਸ ਹੋਵੇਗੀ। ਇਹ ਜੋ ਪਿਰਤ ਪਾਈ ਗਈ ਹੈ ਇਸ ਨਾਲ ਸਮੁੱਚੀ ਕੌਮ ਦੇ ਹਿਰਦੇ ਵਲੂਧਰੇ ਹਨ। ਸਾਰਿਆਂ ਸਿਖਾਂ ਨੂੰ ਬੇਨਤੀ ਹੈ ਕਿ ਪੂਰੀ ਦੁਨੀਆਂ ਦੇ ਸਿੱਖਾਂ ਦੀ ਆਵਾਜ਼ ਸੁਣੋ। ਬਾਬਾ ਹਰਨਾਮ ਸਿੰਘ ਨੇ ਕਿਹਾ ਐਸਜੀਪੀਸੀ ਆਨਲਾਇਨ ਪੂਰੀ ਦੁਨੀਆਂ ਦੇ ਸਿੱਖਾਂ ਕੋਲੋਂ ਇਸ ਦੀ ਜਾਂਚ ਕਰਵਾਏ ਕਿ ਜੋ ਅਸੀਂ ਫੈਸਲਾ ਕੀਤਾ ਹੈ ਕਿ ਕੀ ਉਹ ਸਹੀ ਹੈ। ਅੱਜ ਹਰ ਸਿੱਖ ਠੱਗਿਆ ਮਹਿਸੂਸ ਕਰ ਰਿਹਾ ਹੈ। ਐਸਜੀਪੀਸੀ ਸ਼ਹੀਦਾ ਦੀ ਜਥੇਬੰਦੀ ਸੀ ਪਰ ਹੁਣ ਦਾਇਰਾ ਘਟਾ ਦਿੱਤਾ ਗਿਆ। ਬਾਬਾ ਹਰਨਾਮ ਸਿੰਘ ਨੇ ਅਕਾਲੀ ਦਲ ਤੇ ਵੱਡਾ ਹਮਲਾ ਕਰਦਿਆਂ ਕਿਹਾ ਕਿ ਜਦੋਂ  ਹਰਿਆਣਾ ਦੀ ਵੱਖਰੀ ਕਮੇਟੀ ਬਣੀ ਸੀ ਉਸ ਸਮੇਂ ਅਕਾਲੀ ਦਲ ਨੇ ਕੋਈ ਸੰਘਰਸ਼ ਨਹੀਂ ਕੀਤਾ। ਸਿਰਫ ਤੇ ਸਿਰਫ  ਮੂਕ ਦਰਸ਼ਕ ਬਣਕੇ ਅਦਾਲਤੀ ਲੜਾਈ ਜਿਸ ਨੂੰ ਸਹੀ ਢੰਗ ਨਾਲ ਵੀ ਨਹੀਂ ਲੜਿਆ ਗਿਆ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ  ਸਿੱਖਾਂ ਦਾ ਅੱਜ ਕੋਈ ਧਾਰਮਿਕ ਆਗੂ ਨਹੀਂ ਹੈ ਜੋ ਕੌਮ ਦੀ ਅਗਵਾਈ ਕਰ ਸਕੇ। ਜਦੋਂ ਸਿੰਘਾ ਦੇ ਸਿਰਾਂ ਦੇ ਮੁੱਲ ਪੈਂਦੇ ਸਨ ਓਦੋਂ ਵੀ ਸਾਡੇ ਆਗੂ ਸਨ ਪਰ ਅੱਜ ਕੋਈ ਨਹੀਂ ਹੈ।

ਇਹ ਵੀ ਪੜ੍ਹੋ – ਸੁਖਪਾਲ ਖਹਿਰਾ ਨੇ ਬਜਟ ਇਜਲਾਸ ਦੇ ਸਮੇਂ ਬਾਰੇ ਚੁੱਕੇ ਸਵਾਲ

 

By admin

Leave a Reply

Your email address will not be published. Required fields are marked *