Sunday, 11 October 2026  |  ਪੰਜਾਬ ਦਾ ਭਰੋਸੇਮੰਦ ਨਿਊਜ਼ ਡੈਸਕ
ਤਾਜ਼ਾ ਖ਼ਬਰ
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ: ਦੋ ਹਥਿਆਰ-ਨਸ਼ਾ ਨੈੱਟਵਰਕ ਤੋੜੇ, 4 ਗ੍ਰਿਫ਼ਤਾਰ; ਐਮ-16 ਰਾਈਫਲ, 9 ਪਿਸਤੌਲ ਤੇ 15 ਕਿਲੋ ਅਫ਼ੀਮ ਬਰਾਮਦਰਿਆਧ ਏਅਰਪੋਰਟ ‘ਤੇ ਹੂਤੀ ਮਿਜ਼ਾਈਲ ਹਮਲਾ: 12 ਲੋਕਾਂ ਦੀ ਮੌਤ, 309 ਜ਼ਖ਼ਮੀ; ਟਰੰਪ ਨੇ ਕਿਹਾ — ਅਮਰੀਕਾ ਸਾਊਦੀ ਕਾਰਵਾਈ ਵਿੱਚ ਸ਼ਾਮਲ ਹੋ ਸਕਦਾ ਹੈਪੈਨਸਿਲਵੇਨੀਆ ਦੇ ਏਰੀ ‘ਚ ਗੋਲੀਬਾਰੀ: 8 ਲੋਕਾਂ ਦੀ ਹੱਤਿਆ ਕਰ ਹਮਲਾਵਰ ਨੇ ਖੁਦਕੁਸ਼ੀ ਕੀਤੀ, ਗਰਭਵਤੀ ਔਰਤ ਤੇ 2 ਬੱਚੇ ਵੀ ਮਾਰੇ ਗਏਦਿੱਲੀ ਮੈਟਰੋ ਬੰਦ ਰਹਿਣ ‘ਤੇ ਸੁਪਰੀਮ ਕੋਰਟ ਅੱਜ ਵਿਸ਼ੇਸ਼ ਸੁਣਵਾਈ ਕਰੇਗਾ: ਗ੍ਰਹਿ ਸਕੱਤਰ, ਪੁਲਿਸ ਕਮਿਸ਼ਨਰ ਤੇ ਡੀਐਮਆਰਸੀ ਮੁਖੀ ਖ਼ਿਲਾਫ਼ ਅਪਮਾਨਨਾ ਪਟੀਸ਼ਨ«ਜੇ ਮੈਨੂੰ ਭਾਰਤ ਲਈ ਖੇਡਣ ਦਾ ਮੌਕਾ ਨਾ ਮਿਲਿਆ, ਤਾਂ ਇਹ ਮੇਰਾ ਨੁਕਸਾਨ ਨਹੀਂ»: ਭੁਵਨੇਸ਼ਵਰ ਦੀ ਵਾਪਸੀ ‘ਤੇ ਮੁਹੰਮਦ ਸ਼ਮੀ ਦਾ ਸਾਫ਼-ਸਾਫ਼ ਬਿਆਨ
ਪੰਜਾਬ

ਪੰਜਾਬ ਵਿਧਾਨ ਸਭਾ ਦਾ 13ਵਾਂ ਸੈਸ਼ਨ 22 ਅਕਤੂਬਰ ਨੂੰ: ਸਪੀਕਰ ਸੰਧਵਾਂ ਨੇ ਸੱਦਿਆ ਸੈਸ਼ਨ, 27 ਅਕਤੂਬਰ ਤੱਕ ਚੱਲੇਗਾ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ 16ਵੀਂ ਪੰਜਾਬ ਵਿਧਾਨ ਸਭਾ ਦਾ 13ਵਾਂ ਸੈਸ਼ਨ 22 ਅਕਤੂਬਰ ਨੂੰ ਬੁਲਾ ਲਿਆ ਹੈ। ਸਪੀਕਰ ਵੱਲੋਂ ਜਾਰੀ ਹੁਕਮ ਅਨੁਸਾਰ ਇਹ ਸੈਸ਼ਨ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੇ ਨਿਯਮ 16 ਦੇ ਦੂਜੇ ਪਰੰਤੁਕ ਤਹਿਤ ਸੱਦਿਆ ਗਿਆ ਹੈ। ਸੈਸ਼ਨ ਵੀਰਵਾਰ, 22 ਅਕਤੂਬਰ ਨੂੰ ਸਵੇਰੇ 11:00 ਵਜੇ ਵਿਧਾਨ ਭਵਨ, ਚੰਡੀਗੜ੍ਹ ਵਿਖੇ ਪੰਜਾਬ ਵਿਧਾਨ ਸਭਾ ਹਾਲ ਵਿੱਚ ਆਰੰਭ ਹੋਵੇਗਾ ਅਤੇ 27 ਅਕਤੂਬਰ ਤੱਕ ਚੱਲਣ ਦੀ ਸੰਭਾਵਨਾ ਹੈ।

ਦੱਸ ਦੇਈਏ ਕਿ ਇਹ ਉਹੀ ਸੈਸ਼ਨ ਹੈ ਜਿਸ ਨੂੰ 10 ਅਗਸਤ ਨੂੰ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ। ਹੁਣ ਸਪੀਕਰ ਵੱਲੋਂ ਇਸ ਦੀ ਮੁੜ ਬੈਠਕ ਦੀ ਤਾਰੀਖ਼ ਦਾ ਐਲਾਨ ਕਰ ਦਿੱਤਾ ਗਿਆ ਹੈ। ਸਪੀਕਰ ਦਫ਼ਤਰ ਵੱਲੋਂ ਸੈਸ਼ਨ ਦਾ ਸੰਭਾਵਿਤ ਦਿਨ-ਵਾਰ ਕਾਰਜਕ੍ਰਮ ਵੀ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਵੱਖ-ਵੱਖ ਵਿਧਾਨਕ ਕਾਰਜਾਂ ਲਈ ਦਿਨ ਨਿਰਧਾਰਤ ਕੀਤੇ ਗਏ ਹਨ।

ਮੁੱਖ ਗੱਲਾਂ

  • ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ 16ਵੀਂ ਪੰਜਾਬ ਵਿਧਾਨ ਸਭਾ ਦਾ 13ਵਾਂ ਸੈਸ਼ਨ 22 ਅਕਤੂਬਰ ਨੂੰ ਸੱਦਿਆ ਹੈ।
  • ਸੈਸ਼ਨ 22 ਅਕਤੂਬਰ ਨੂੰ ਸਵੇਰੇ 11:00 ਵਜੇ ਵਿਧਾਨ ਭਵਨ, ਚੰਡੀਗੜ੍ਹ ਵਿੱਚ ਸ਼ੁਰੂ ਹੋਵੇਗਾ ਅਤੇ 27 ਅਕਤੂਬਰ ਤੱਕ ਚੱਲ ਸਕਦਾ ਹੈ।
  • ਇਹ ਸੈਸ਼ਨ 10 ਅਗਸਤ ਨੂੰ ਅਣਮਿਥੇ ਸਮੇਂ ਲਈ ਮੁਲਤਵੀ ਕੀਤਾ ਗਿਆ ਸੀ, ਹੁਣ ਮੁੜ ਬੁਲਾਇਆ ਗਿਆ ਹੈ।
  • ਖੇਤੀਬਾੜੀ, ਕਿਸਾਨਾਂ ਦੀਆਂ ਮੰਗਾਂ, ਪਾਣੀ ਸਮਝੌਤਿਆਂ ਅਤੇ ਡੈਮ ਸੁਰੱਖਿਆ ਐਕਟ ਵਰਗੇ ਮੁੱਦੇ ਸੈਸ਼ਨ ਵਿੱਚ ਅਹਿਮ ਰਹਿ ਸਕਦੇ ਹਨ।
  • ਸੈਸ਼ਨ ਦਾ ਅੰਤਿਮ ਕਾਰਜਕ੍ਰਮ ਅਤੇ ਏਜੰਡਾ ਕੈਬਨਿਟ ਦੀ ਪ੍ਰਕਿਰਿਆ ਤੋਂ ਬਾਅਦ ਤੈਅ ਹੋਵੇਗਾ।

ਇਸ ਸੈਸ਼ਨ ਵਿੱਚ ਖੇਤੀਬਾੜੀ ਅਤੇ ਕਿਸਾਨਾਂ ਦੇ ਮੁੱਦਿਆਂ ਦੇ ਕੇਂਦਰ ਵਿੱਚ ਰਹਿਣ ਦੀ ਸੰਭਾਵਨਾ ਹੈ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਪਹਿਲਾਂ ਹੀ ਭਰੋਸਾ ਦਿੱਤਾ ਜਾ ਚੁੱਕਾ ਹੈ ਕਿ ਉਨ੍ਹਾਂ ਦੀਆਂ ਮੁੱਖ ਮੰਗਾਂ ‘ਤੇ ਵਿਧਾਨ ਸਭਾ ਦੇ ਫ਼ਲੋਰ ‘ਤੇ ਪੂਰੀ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪਾਣੀ ਸਮਝੌਤਿਆਂ ਅਤੇ ਨਦੀਆਂ ਦੇ ਸਰੋਤਾਂ ਸਬੰਧੀ ਕਾਨੂੰਨੀ ਢਾਂਚੇ, ਡੈਮ ਸੁਰੱਖਿਆ ਐਕਟ ਅਤੇ ਬੀਜ ਨਿਯਮਾਂ ਵਰਗੇ ਰਾਸ਼ਟਰੀ ਖੇਤੀ ਦਿਸ਼ਾ-ਨਿਰਦੇਸ਼ਾਂ ‘ਤੇ ਮਤਿਆਂ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ।

ਵਿਧਾਨ ਸਭਾ ਸੈਸ਼ਨ ਦਾ ਅੰਤਿਮ ਏਜੰਡਾ ਅਤੇ ਸਮਾਂ-ਸਾਰਣੀ ਕੈਬਨਿਟ ਦੀ ਅਗਲੀ ਕਾਰਵਾਈ ਤੋਂ ਬਾਅਦ ਸਪੱਸ਼ਟ ਹੋਵੇਗੀ। ਵਿਰੋਧੀ ਧਿਰ ਵੱਲੋਂ ਵੀ ਇਸ ਸੈਸ਼ਨ ਵਿੱਚ ਸਰਕਾਰ ਨੂੰ ਘੇਰਨ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਸ ਨਾਲ ਸੈਸ਼ਨ ਦੇ ਦਿਨ ਸਿਆਸੀ ਹਲਚਲ ਨਾਲ ਭਰੇ ਰਹਿਣ ਦੀ ਉਮੀਦ ਹੈ।

ਟਿੱਪਣੀ ਲਿਖੋ

ਚਰਚਾ ਵਿੱਚ ਸ਼ਾਮਲ ਹੋਵੋ

Your email address will not be published. Required fields are marked *

ਹਫ਼ਤੇ ਦੀਆਂ ਚੋਣਵੀਆਂ ਪੜ੍ਹਤਾਂ

ਹਫ਼ਤੇ ਦੀਆਂ ਚੋਣਵੀਆਂ ਖ਼ਬਰਾਂ ਈਮੇਲ ਰਾਹੀਂ ਪਾਉਣ ਲਈ ਸਾਡੇ ਨਾਲ ਜੁੜੋ — ਬਟਨ ਦਬਾਉਣ ’ਤੇ ਤਿਆਰ ਸੁਨੇਹਾ ਖੁੱਲ੍ਹੇਗਾ।