ਕੈਨੇਡਾ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ ਜਿੱਥੇ ਇੱਕ ਪੰਜਾਬ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਸ ਘਟਨਾ ਬੀ.ਸੀ. ਦੇ ਸਰੀ ਵਿਖੇ ਵਾਪਰੀ ਹੈ। ਮ੍ਰਿਤਕ ਪੰਜਾਬ ਨੌਜਵਾਨ ਦਾ ਪਛਾਣ ਜਸਕਰਨ ਸਿੰਘ ਮਿਨਹਾਸ ਵਜੋਂ ਕੀਤੀ ਗਈ ਹੈ ਜੋ ਰੀਅਲ ਅਸਟੇਟ ਖੇਤਰ ਦਾ ਕਾਰੋਬਾਰੀ ਹੋਣ ਦੇ ਨਾਲ-ਨਾਲ ਸੌਕਰ ਦਾ ਚੰਗਾ ਖਿਡਾਰੀ ਵੀ ਸੀ।

ਸਰੀ ਪੁਲਿਸ ਵਲੋਂ ਨੌਜਵਾਨ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਪਰ ਗੋਲੀਬਾਰੀ ਦੀ ਵਾਰਦਾਤ ਕਿਸੇ ਗੈਂਗ ਵਲੋਂ ਘੜੀ ਸਾਜ਼ਿਸ਼ ਦਾ ਹਿੱਸਾ ਮੰਨੀ ਜਾ ਰਹੀ ਹੈ। ‘ਦਾ ਡਰਟੀ ਨਿਊਜ਼’ ਵਲੋਂ ਐਕਸ ’ਤੇ ਜਾਰੀ ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਐਮਰਜੈਂਸੀ ਕਾਮਿਆਂ ਵਲੋਂ ਨੌਜਵਾਨ ਨੂੰ ਬਚਾਉਣ ਦੇ ਯਤਨ ਕੀਤੇ ਗਏ ਪਰ ਉਸ ਨੇ ਮੌਕੇ ’ਤੇ ਹੀ ਦਮ ਤੋੜ ਦਿਤਾ।

ਸਰੀ ਦੇ ਸਕੌਟ ਰੋਡ ਅਤੇ 80 ਐਵੇਨਿਊ ਇਲਾਕੇ ਵਿਚ ਵਾਪਰੀ ਵਾਰਦਾਤ ਬਾਰੇ ਦਸਿਆ ਜਾ ਰਿਹਾ ਹੈ ਕਿ ਜਸਕਰਨ ਮਿਨਹਾਸ ਅਪਣੀ ਗੱਡੀ ਵਿਚ ਜਾ ਰਿਹਾ ਸੀ ਜਦੋਂ ਇਕ ਹੋਰ ਗੱਡੀ ਵਿਚ ਆਏ ਤਿੰਨ ਹਮਲਾਵਰਾਂ ਨੇ ਉਸ ਨੂੰ ਘੇਰ ਲਿਆ ਅਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਫ਼ਰਾਰ ਹੋ ਗਏ। ਵਾਰਦਾਤ ਵਾਲੀ ਥਾਂ ਤੋਂ ਕੁਝ ਦੂਰ ਡੈਲਟਾ ਦੇ ਵੈਸਟਵਿਊ ਡਰਾਈਵ ਇਲਾਕੇ ਵਿਚ ਇਕ ਕਾਰ ਸੜਦੀ ਹੋਈ ਮਿਲੀ ਜੋ ਕਾਤਲਾਂ ਨਾਲ ਸਬੰਧਤ ਮੰਨੀ ਜਾ ਰਹੀ ਹੈ।

ਦੂਜੇ ਬੰਨੇ ਸਰੀ ਪੁਲਿਸ ਦੇ ਬੁਲਾਰੇ ਸਟਾਫ਼ ਸਾਰਜੈਂਟ ਲਿੰਡਜ਼ੀ ਹੌਟਨ ਨੇ ਦੱਸਿਆ ਕਿ ਵਾਰਦਾਤ ਬੇਹੱਦ ਭੀੜ-ਭਾੜ ਵਾਲੇ ਇਲਾਕੇ ਵਿਚ ਸੋਮਵਾਰ ਸ਼ਾਮ ਤਕਰੀਬਨ ਸਾਢੇ ਪੰਜ ਵਜੇ ਇਕ ਪਾਰਕਿੰਗ ਲੌਟ ਵਿਚ ਵਾਪਰੀ। ਫੌਕਸਵੈਗਨ ਐਸ.ਯੂ.ਵੀ. ਦੀ ਵਿੰਡਸ਼ੀਲਡ ਵਿਚੋਂ ਗੋਲੀਆਂ ਲੰਘਣ ਦੇ ਕਈ ਨਿਸ਼ਾਨ ਤਸਵੀਰਾਂ ਵਿਚ ਦੇਖੇ ਜਾ ਸਕਦੇ ਹਨ।

By admin

Leave a Reply

Your email address will not be published. Required fields are marked *