ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਅਹੁਦੇ ਤੋਂ ਹਟਾਉਣ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਇਸ ਫੈਸਲੇ ਨੂੰ ਬਦਲਾਖੋਰੀ ਕਰਾਰ ਦਿੱਤਾ ਹੈ। ਮਾਨ ਨੇ ਕਿਹਾ ਕਿ ਇਹ ਧਾਰਮਿਕ ਮਾਮਲਾ ਹੈ। ਹੋਣਾ ਤਾਂ ਇਹ ਚਾਹੀਦਾ ਸੀ ਕਿ ਰਾਜਨੀਤੀ ਧਰਮ ਤੋਂ ਸਿੱਖਿਆ ਲੈਂਦੀ, ਪਰ ਹੁਣ ਰਾਜਨੀਤੀ ਧਰਮ ਨੂੰ ਸਿੱਖਿਆ ਦੇਣ ਲੱਗ ਪਈ ਹੈ, ਤਾਂ ਹੀ ਇਹ ਹਾਲ ਹੋਇਆ ਹੈ।

ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਅੰਤ੍ਰਿਗ ਕਮੇਟੀ ਨੇ ਜਥੇਦਾਰ ਸਾਹਿਬ ਨੂੰ ਸੇਵਾਮੁਕਤ ਕੀਤਾ, ਉਨ੍ਹਾਂ ਦੀ ਆਪਣੀ ਚੋਣ ਹੋਈ ਨੂੰ 13-14 ਸਾਲ ਹੋ ਗਏ ਹਨ। ਉਨ੍ਹਾਂ ਨੇ ਕੇਂਦਰ ਨੂੰ ਵੀ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣ।

ਮਾਨ ਨੇ ਬਿਨਾਂ ਨਾਮ ਲਏ ਸੁਖਬੀਰ ਬਾਦਲ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਦੋਂ ਤਾਂ ਸਾਰੇ ਗੁਨਾਹ ‘ਹਾਂ ਜੀ, ਹਾਂ ਜੀ’ ਕਰ ਕੇ ਮੰਨ ਲਏ, ਉਸ ਦੀ ਤਨਖ਼ਾਹ ਵੀ ਪੂਰੀ ਕਰ ਲਈ ਤੇ ਹੁਣ ਜਥੇਦਾਰ ਸਾਹਿਬ ਨੂੰ ਹੀ ਹਟਾ ਰਹੇ ਹੋ। ਇਹ ਤਾਂ ਫ਼ਿਰ ਬਦਲਾਖੋਰੀ ਹੀ ਲਗਦੀ ਹੈ। ਉਨ੍ਹਾਂ ਕਿਹਾ ਕਿ ਇਹ ਛੇਵੇਂ ਪਾਤਸ਼ਾਹ ਦੀ ਗੱਦੀ ਹੈ, ਪਰਮਾਤਮਾ ਸਭ ਵੇਖਦਾ ਹੈ। ਮਾਨ ਨੇ ਕਿਹਾ ਕਿ ਉਹ ਪਾਰਲੀਮੈਂਟ ‘ਚ ਵੀ ਕਹਿ ਚੁੱਕੇ ਹਨ ਕਿ ਜਥੇਦਾਰ ਇਨ੍ਹਾਂ ਦੀਆਂ ਜੇਬਾਂ ਵਿਚੋਂ ਹੀ ਨਿਕਲਦੇ ਹਨ ਅਤੇ ਕਦੇ ਜਥੇਦਾਰ ਨੂੰ ਜੇਬ ਵਿੱਚ ਪਾ ਲਿਆ ਕਦੇ ਕੱਢ ਲਿਆ।

ਮਾਨ ਨੇ ਕਿਹਾ ਹੈ ਕਿ ਇਹ ਕਾਰਵਾਈ ਬਦਲਾਖ਼ੋਰੀ ਤਹਿਤ ਕਾਰਵਾਈ ਹੋਈ। ਉਨ੍ਹਾਂ ਨੇ ਕਿਹਾ ਹੈਕਿ ਜਥੇਦਾਰ ਦਾ ਅਹੁਦਾ ਬਹੁਤ ਵੱਡਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਉੱਤੇ ਸਾਰੇ ਗੁਨਾਹ ਮੰਨਣ ਤੋਂ ਬਾਅਦ ਵੀ ਹੁਣ ਤੁਸੀ ਕਾਰਵਾਈ ਕਰ ਰਹੇ ਹੋ।

By admin

Leave a Reply

Your email address will not be published. Required fields are marked *