ਬਿਉਰੋ ਰਿਪੋਰਟ – ਬਠਿੰਡਾ ਤੋਂ ਪਾਰਲੀਮੈਂਟ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਵਿਚ ਨਸ਼ੇ ਦੇ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਆਪਣੇ ਐਕਸ ਅਕਾਉਂਟ ਤੇ ਇਕ ਅਖਬਾਰ ਦੀ ਖਬਰ ਸ਼ੇਅਰ ਕਰਦਿਆਂ ਲਿਖਿਆ ਕਿ ਜਿੱਥੋਂ ਆਮ ਆਦਮੀ ਪਾਰਟੀ ਨੇ ਨਸ਼ਿਆਂ ਵਿਰੁੱਧ ਲੜਾਈ ਸ਼ੁਰੂ ਕਰ ਦਾ ਐਲਾਨ ਕੀਤਾ ਸੀ ਉਸ ਪਿੰਡ ਵਿਚ ਹੀ ਨਸ਼ੇ ਦੀ ਓਵਰਡੋਜ਼ ਕਾਰਨ ਦੋ ਨੌਜਵਾਨ ਦੀ ਜਾਨ ਚਲੀ ਗਈ ਹੈ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਬਠਿੰਡਾ ਦੀ ਬੀੜ ਤਲਾਬ ਬਸਤੀ ਵਿਚ ਇੱਕੋ ਦਿਨ ਦੋ ਨੌਜਵਾਨ ਨਸ਼ੇ ਕਾਰਨ ਆਪਣੀ ਜਾਨ ਗਵਾ ਬੈਠੇ ਹਨ। ਨਸ਼ਾਖੋਰੀ ਹਰ ਰੋਜ਼ ਨੌਜਵਾਨਾਂ ਦੀ ਜਾਨ ਲੈ ਰਹੀ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਇਸ ਮੁੱਦੇ ‘ਤੇ ਪ੍ਰਚਾਰ ਦੀ ਓਵਰਡੋਜ਼ ‘ਤੇ ਹਨ। ਜਿੰਨਾ ਚਿਰ ਇਹ ਸਰਕਾਰ ਡਰੱਗ ਮਾਫੀਆ ਨੂੰ ਬਚਾਉਣ ਵਾਲੇ ‘AAP ਵਿਧਾਇਕਾਂ’ ਵਿਰੁੱਧ ਕਾਰਵਾਈ ਨਹੀਂ ਕਰਦੀ, ਇਸ ਖ਼ਤਰੇ ਨੂੰ ਖਤਮ ਨਹੀਂ ਕੀਤਾ ਜਾ ਸਕਦਾ।

ਇਹ ਵੀ ਪੜ੍ਹੋ – ਅਕਾਲੀ ਦਲ ਨੇ ਹੋ ਰਹੇ ਹਮਲਿਆਂ ਦੀ ਕੀਤੀ ਨਿੰਦਾ, ਏਜੰਸੀਆਂ ਤੇ ਲਗਾਏ ਗੰਭੀਰ ਇਲਜ਼ਾਮ

 

By admin

Leave a Reply

Your email address will not be published. Required fields are marked *