ਪਟਿਆਲਾ ਤੋਂ ਇੱਕ ਖ਼ਬਰ ਸਾਹਮਣੇ ਆਈ ਹੈ ਜਿੱਥੇ ਪੰਜਾਬ ਪੁਲਿਸ ਦੇ ਇੱਕ ਇੰਸਪੈਕਟਰ ਵੱਲੋਂ ਫੌਜ ਦੇ ਕਰਨਲ ਦੀ ਕੁੱਟਮਾਰ ਕੀਤੀ ਗਈ ਹੈ। ਇਸਜੀ ਵੀਡੀਓ ਸੋਸ਼ਮ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਜਾਣਕਾਰੀ ਮੁਤਾਬਕ ਪਟਿਆਲੇ ‘ਚ ਰਾਜਿੰਦਰਾ ਹਸਪਤਾਲ ਨੇੜੇ ਪਾਰਕਿੰਗ ਦੇ ਰੌਲੇ ਕਾਰਨ ਪੁਲਿਸ ਦੇ ਇੰਸਪੈਕਟਰਾਂ ਨੇ ਭਾਰਤੀ ਫੌਜ ਦੇ ਕਰਨਲ ਅਤੇ ਉਸਦੇ ਪੁੱਤਰ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਰਨਲ ਦੀ ਪਤਨੀ ਜਸਵਿੰਦਰ ਬਾਠ ਨੇ ਕਈ ਖੁਲਾਸੇ ਕੀਤੇ ਹਨ।

ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਕਰਨਲ ਅਤੇ ਮੁੰਡਾ ਰਾਤ ਨੂੰ ਰਜਿੰਦਰਾ ਹਸਪਤਾਲ ਕੋਲ ਇੱਕ ਢਾਬੇ ਤੇ ਰੁਕ ਕੇ ਖਾਣਾ ਖਾ ਰਹੇ ਸਨ। ਜਦੋਂ ਇਹ ਤਿੰਨ ਇੰਸਪੈਕਟਰ ਆਪਣੇ 10-12 ਪੁਲਿਸ ਵਾਲਿਆਂ ਨਾਲ ਆਏ ਅਤੇ ਕਰਨਲ ਨੂੰ ਗੱਡੀ ਪਾਸੇ ਕਰਨ ਲਈ ਭੱਦੀ ਸ਼ਬਦਾਵਲੀ ਬੋਲੀ। ਜਦੋਂ ਕਰਨਲ ਨੇ ਸ਼ਬਦਾਵਲੀ ਬਾਰੇ ਇਤਰਾਜ ਜਾਹਰ ਕੀਤਾ ਤਾਂ ਉਸਨੂੰ ਅਤੇ ਉਸਦੇ ਮੁੰਡੇ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ। ਕਰਨਲ ਦੀ ਪਤਨੀ ਮੁਤਾਬਕ ਉਨ੍ਹਾਂ ਨੇ ਡੰਡਿਆਂ ਤੇ ਤਿੱਖੇ ਹਥਿਆਰਾਂ ਨਾਲ ਹਮਲਾ ਕੀਤਾ।

ਉਨ੍ਹਾਂ ਨੇ ਦੋਸ਼ ਲਗਾਇਆ ਕਿ ਪੁਲਿਸ ਇੰਸਪੈਕਟਰਾਂ ਵੱਲੋਂ ਕਰਨਲ ਬੱਤ ਦੀ ਬਾਂਹ ਤੋੜੀ ਗਈ ਹੈ ਅਤੇ ਉਸ ਦੇ ਪੁੱਤਰ ਦੇ ਸਿਰ ‘ਤੇ ਡੂੰਘੀਆਂ ਸੱਟਾਂ ਲੱਗੀਆਂ, ਟਾਂਕੇ ਲੱਗੇ ਹਨ। ਦੋਵੇਂ 14 ਮਾਰਚ ਨੂੰ ਸਵੇਰੇ 2:00 ਵਜੇ ਹਸਪਤਾਲ ‘ਚ ਦਾਖਲ ਹੋਏ।

ਉਨ੍ਹਾਂ ਨੇ ਪੁਲਿਸ ਪ੍ਰਸਾਸ਼ਨ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਪੁਲਿਸ ਵੱਲੋਂ ਮੁਲਜ਼ਮਾਂ ਖ਼ਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਨੇ ਕਿਹਾ ਕਿ ਦੋਸ਼ੀਆਂ ਨੇ ਕੁਝ ਸਮਾਂ ਪਹਿਲਾਂ ਐਨਕਾਊਂਟਰ ‘ਚ ਕਿਸੇ ਨੂੰ ਮਾਰਨ ਦੀ ਸ਼ੇਖੀ ਮਾਰੀ ਰਹੇ ਸਨ ਅਤੇ ਕਹਿ ਰਹੇ ਸਨ ਕਿ ਉਹ ਕੁਝ ਵੀ ਕਰ ਸਕਦੇ ਹਨ। ਉਨ੍ਹਾਂ ਵਨੇ ਕਿਹਾ ਕਿ ਪਹਿਲਾਂ ਪੁਲਿਸ ਨੇ ਬਿਆਨਾਂ ‘ਚ ਦੇਰੀ ਕੀਤੀ ਤੇ ਬਾਅਦ ‘ਚ ਮੁਆਫੀ ਮੰਗਣ ਲਈ ਦਬਾਅ ਪਾਇਆ।

ਉਨ੍ਹਾਂ ਨੇ ਕਿਹਾ ਕਿ ਪਰਿਵਾਰ ਨੂੰ ਹੁਣ ਆਪਣੀ ਜਾਨ ਦਾ ਡਰ ਹੈ ਕਿਉਂਕਿ ਇਹੀ ਅਫਸਰ ਪਟਿਆਲੇ ‘ਚ ਤਾਇਨਾਤ ਹਨ ਤੇ ਸੀਨੀਅਰ ਅਧਿਕਾਰੀ ਉਨ੍ਹਾਂ ਦੀ ਰਾਖੀ ਕਰ ਰਹੇ ਹਨ। ਪਰਿਵਾਰ ਅਨੁਸਾਰ  ਪਟਿਆਲਾ ਦੇ ਸਾਰੇ ਮੀਡੀਆ ਨੂੰ ਰਿਪੋਰਟ ਨਾ ਕਰਨ ਲਈ ਵੀ ਕਿਹਾ ਗਿਆ, ਜਿਸ ਕਰਕੇ ਬਹੁਤੇ ਮੀਡੀਆ ਨੇ ਇਸਨੂੰ ਰਿਪੋਰਟ ਨਹੀਂ ਕੀਤਾ

ਉਨ੍ਹਾਂ ਨੇ ਸਵਾਲ ਕਰਦਿਆਂ ਕਿਹਾ ਕਿ ਇਨਸਾਫ ਕਿੱਥੇ ਹੈ? ਜੇ ਇੱਕ ਫੌਜੀ ਕਰਨਲ ਸੁਰੱਖਿਅਤ ਨਹੀਂ, ਤਾਂ ਆਮ ਨਾਗਰਿਕ ਦਾ ਕੀ ਹਾਲ ਹੋਵੇਗਾ? ਕੀ ਇਹ ਉਹ ਪੰਜਾਬ ਹੈ ਜਿੱਥੇ ਸਰਕਾਰ ਇਸਦੇ ਸੁਰੱਖਿਅਤ ਹੋਣ ਦਾ ਦਾਅਵਾ ਕਰਦੀ ਹੈ? ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਸੁਤੰਤਰ ਜਾਂਚ ਦੇ ਹੁਕਮ ਦੇਣ ਤੇ ਦੋਸ਼ੀ ਅਫਸਰਾਂ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

By admin

Leave a Reply

Your email address will not be published. Required fields are marked *