ਭੁਲੱਥ ਤੋਂ ਕਾਂਗਰਸ ਦੇ ਵਿਧਾਇਕ ਅਤੇ ਅਖਿਲ ਭਾਰਤੀ ਕਿਸਾਨ ਕਾਂਗਰਸ ਦੇ ਚੇਅਰਮੈਨ ਸੁਖਪਾਲ ਸਿੰਘ ਖਹਿਰਾ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ’ਤੇ ਭਾਜਪਾ ਦੀ “ਬੁਲਡੋਜ਼ਰ ਨਿਆਂ” ਨੀਤੀ ਨੂੰ ਅਪਣਾਉਣ ਦਾ ਦੋਸ਼ ਲਗਾਇਆ।

ਚੰਡੀਗੜ੍ਹ ਵਿੱਚ ਕਾਂਗਰਸ ਭਵਨ ’ਚ ਪ੍ਰੈਸ ਕਾਨਫਰੰਸ ਖਹਿਰਾ ਨੇ ਕਿਹਾ ਕਿ ਮਾਨ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੁਸ਼ ਕਰਨ ਲਈ ਹੱਦ ਤੋਂ ਵਧ ਰਹੇ ਹਨ।

ਵਿਧਾਇਕ ਨੇ ਦਾਅਵਾ ਕੀਤਾ ਕਿ ਮਾਨ ਨਾ ਸਿਰਫ਼ ਭਾਜਪਾ ਦੇ “ਆਤਨਿਕ ਅਤੇ ਤਾਨਾਸ਼ਾਹੀ” ਮਾਡਲ ਦੀ ਨਕਲ ਕਰ ਰਹੇ ਹਨ, ਸਗੋਂ ਪਹਿਲਾਂ ਹੀ ਭਾਜਪਾ ਨਾਲ ਗੱਠਜੋੜ ਕਰ ਚੁੱਕੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਮਾਨ ਭਾਜਪਾ ਵਾਂਗ ਹੀ ਆਪਣੀਆਂ ਆਲੋਚਨਾਂ, ਰਾਜਨੀਤਿਕ ਵਿਰੋਧੀਆਂ ਅਤੇ ਮੀਡੀਆ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਖਹਿਰਾ ਨੇ ਕਿਹਾ ਕਿ ਹੁਣ ਉਹ ਭਾਜਪਾ ਦੀ ਇਕ ਹੋਰ ਰਣਨੀਤੀ ਅਪਣਾ ਰਹੇ ਹਨ, ਜੋ ਕਿ ਗਰੀਬ ਲੋਕਾਂ ਦੇ ਘਰਾਂ ‘ਤੇ ਬੁਲਡੋਜ਼ਰ ਚਲਾਉਣ ਦੀ ਹੈ,” ਖਹਿਰਾ ਨੇ ਕਿਹਾ। ਉਨ੍ਹਾਂ ਆਰੋਪ ਲਗਾਇਆ ਕਿ ਨਸ਼ਾ ਵਿਰੋਧੀ ਮੁਹਿੰਮ ਦੇ ਨਾਂ ‘ਤੇ ਗਰੀਬ ਅਤੇ ਪਿਛੜੇ ਵਰਗ ਦੇ ਲੋਕਾਂ ਦੇ ਘਰ ਢਾਹੇ ਜਾ ਰਹੇ ਹਨ।

ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਪੁਲਿਸ ਦੀ ਗਲਤ ਵਰਤੋਂ ਕਰਕੇ ਪੰਜਾਬ ਵਿੱਚ ਆਵਾਜ਼ਾਂ ਨੂੰ ਬੇਰਹਿਮੀ ਨਾਲ ਕੁਚਲਣ ਦਾ ਦੋਸ਼ ਲਗਾਇਆ। ਖਹਿਰਾ ਨੇ ਕਿਸਾਨਾਂ ‘ਤੇ ਹੋਈ ਬੇਹੱਦ ਕਠੋਰ ਅਤੇ ਅਣਸੁਣੀ ਜ਼ਬਰਦਸਤੀ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਉਨ੍ਹਾਂ ‘ਤੇ ਗਲਤ ਤਰੀਕੇ ਨਾਲ ਹਾਈਵੇ ਬਲੌਕ ਕਰਨ ਦਾ ਦੋਸ਼ ਲਾਇਆ ਗਿਆ।

ਉਨ੍ਹਾਂ ਕਿਹਾ ਕਿ ਹਾਈਵੇ ਅਸਲ ਵਿੱਚ ਭਾਜਪਾ ਸਰਕਾਰ ਵੱਲੋਂ ਹੀ ਬੰਦ ਕੀਤਾ ਗਿਆ ਸੀ, ਜਦੋਂ ਹਰਿਆਣਾ ਨੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਕੰਕਰੀਟ ਦੀਆਂ ਦਿਓਾਰਾਂ ਖੜ੍ਹੀਆਂ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਨਾ ਸਿਰਫ਼ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਗਿਆ, ਸਗੋਂ ਪੰਜਾਬ ਨੂੰ ਵੀ ਕੰਕਰੀਟ ਦੀਆਂ ਰੁਕਾਵਟਾਂ ਨਾਲ ਘੇਰ ਦਿੱਤਾ ਗਿਆ।

ਉਨ੍ਹਾਂ ਨੇ ਕਿਹਾ ਕਿ ਜੇਕਰ ਹਰਿਆਣਾ ਸਰਕਾਰ ਕੰਕਰੀਟ ਦੀਆਂ ਕੰਧਾਂ ਨਾ ਖੜ੍ਹਦੀ, ਤਾਂ ਕਿਸਾਨ ਆਸਾਨੀ ਨਾਲ ਦਿੱਲੀ ਦੇ ਰਾਮਲੀਲਾ ਮੈਦਾਨ ‘ਚ ਜਾ ਕੇ ਪ੍ਰਦਰਸ਼ਨ ਕਰਦੇ ਅਤੇ ਕਿਸੇ ਨੂੰ ਵੀ ਕੋਈ ਸਮੱਸਿਆ ਨਾ ਹੁੰਦੀ। ਉਨ੍ਹਾਂ ਨੇ ਸਾਫ਼ ਕਿਹਾ ਕਿ ਪੰਜਾਬ ਦੇ ਵਪਾਰ ਅਤੇ ਉਦਯੋਗ ਨੂੰ ਹੋਈ ਹਾਨੀ ਕਿਸਾਨਾਂ ਕਰਕੇ ਨਹੀਂ, ਬਲਕਿ ਹਰਿਆਣਾ ਸਰਕਾਰ ਵੱਲੋਂ ਹਾਈਵੇ ਬਲੌਕ ਕਰਨ ਕਰਕੇ ਹੋਈ।

By admin

Leave a Reply

Your email address will not be published. Required fields are marked *